ਪੁਡਾ ਵਿਭਾਗ ਇਨ ਐਕਸ਼ਨ, ਨਾਜਾਇਜ਼ ਨਿਰਮਾਣ ਤੇ ਕਬਜ਼ਿਆਂ 'ਤੇ ਚੱਲਿਆ 'ਪੀਲਾ ਪੰਜਾ'

Monday, Jul 15, 2019 - 12:51 PM (IST)

ਪੁਡਾ ਵਿਭਾਗ ਇਨ ਐਕਸ਼ਨ, ਨਾਜਾਇਜ਼ ਨਿਰਮਾਣ ਤੇ ਕਬਜ਼ਿਆਂ 'ਤੇ ਚੱਲਿਆ 'ਪੀਲਾ ਪੰਜਾ'

ਕਪੂਰਥਲਾ/ਫਗਵਾੜਾ (ਹਰਜੋਤ)— ਫਗਵਾੜਾ ਦੇ ਪਿੰਡ ਚਹੇੜੂ ਕੋਲ ਮੇਨ ਨੈਸ਼ਨਲ ਹਾਈਵੇਅ ਨੰ. 1 'ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਅ ਗੇਟ ਦੇ ਬਾਹਰ ਅੱਜ ਉਸ ਸਮੇਂ ਤਣਾਅ ਬਣਿਆ ਰਿਹਾ ਜਦੋਂ ਐੱਸ. ਪੀ. ਫਗਵਾੜਾ, ਡੀ. ਐੱਸ. ਪੀ. ਫਗਵਾੜਾ ਅਤੇ ਪੁਲਸ ਫੋਰਸ ਦੀ ਮੌਜੂਦਗੀ 'ਚ ਪੁਡਾ ਵਿਭਾਗ ਨੇ ਇਲਾਕੇ 'ਚ ਨਾਜਾਇਜ਼ ਢੰਗ ਨਾਲ ਬਿਨਾਂ ਨਕਸ਼ੇ ਪਾਸ ਕਰਵਾਏ ਨਿਰਮਾਣ ਕੀਤੀਆਂ ਇਮਾਰਤਾਂ ਅਤੇ ਹੋਰ ਥਾਵਾਂ 'ਤੇ ਕੀਤੇ ਜਾ ਰਹੇ ਕਬਜ਼ਿਆਂ 'ਤੇ ਦੇਖਦੇ ਹੀ ਦੇਖਦੇ ਜੀ. ਸੀ. ਬੀ. (ਪੀਲਾ ਪੰਜਾ) ਚਲਾ ਲੈ ਢਾਹ ਦਿੱਤੀਆਂ। ਇਸ ਮੌਕੇ 'ਤੇ ਮੌਜੂਦ ਸਬੰਧੀ ਇਮਾਰਤਾਂ ਦੇ ਲੋਕਾਂ ਵੱਲੋਂ ਪੁਡਾ ਵਿਭਾਗ ਨੂੰ ਉਨ੍ਹਾਂ ਵੱਲੋਂ ਉਕਤ ਸਥਾਨਾਂ ਨੂੰ ਨਾ ਤੋੜਨ ਦੀ ਮੰਗ ਕੀਤੀ ਜਾਂਦੀ ਰਹੀ ਪਰ ਪੁਡਾ ਵਿਭਾਗ ਦੇ ਅਧਿਕਾਰੀਆਂ ਸਰਕਾਰੀ ਕਾਰਵਾਈ ਨੂੰ ਜਾਰੀ ਰੱਖਿਆ।

PunjabKesari

ਜਾਣਕਾਰੀ ਅਨੁਸਾਰ ਉਕਤ ਇਲਾਕੇ 'ਚ ਪਿਛਲੇ ਲੰਬੇ ਸਮੇਂ ਤੋਂ ਕੁਝ ਲੋਕਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਬਿਨਾਂ ਨਕਸ਼ੇ ਪਾਸ ਕਰਵਾਏ ਇਮਾਰਤਾਂ ਦਾ ਨਿਰਮਾਣ ਖੁਦ ਹੀ ਕਰਵਾ ਲਿਆ ਸੀ। ਇਸ ਦੀ ਸੂਚਨਾ ਮਿਲਦੇ ਹੀ ਪੁਡਾ ਵਿਭਾਗ ਦੇ ਅਧਿਕਾਰੀ ਤੁਰੰਤ ਐਕਸ਼ਨ 'ਚ ਆ ਗਏ ਅਤੇ ਅੱਜ 100 ਦੀ ਕਰੀਬ ਅਜਿਹੀਆਂ ਇਮਾਰਤਾਂ ਅਤੇ ਹੋਰ ਨਿਰਮਾਣ ਅਧੀਨ ਸਥਾਨਾਂ ਨੂੰ ਅਧਿਕਾਰਿਤ ਤੌਰ 'ਤੇ ਗੈਰ-ਕਾਨੂੰਨੀ ਕਰਾਰ ਦੇ ਕੇ ਉਨ੍ਹਾਂ ਨੂੰ ਢਾਹ ਦਿੱਤਾ।

PunjabKesari
ਇਸ ਦੌਰਾਨ ਮੌਕੇ 'ਤੇ ਪੁੱਜੇ ਤਹਿਸੀਲਦਾਰ ਹਰਕਰਮ ਸਿੰਘ ਨੇ ਦੱਸਿਆ ਕਿ ਕਰੀਬ ਕੁਝ ਇਮਾਰਤਾਂ ਨਕਸ਼ੇ ਮੁਤਾਬਿਕ ਠੀਕ ਨਹੀਂ ਬਣੀਆਂ ਸਨ, ਉਨ੍ਹਾਂ ਦਾ ਕੁਝ ਹਿੱਸਾ ਪੁਡਾ ਵੱਲੋਂ ਢਾਹਿਆ ਗਿਆ ਅਤੇ ਇਸੇ ਤਰ੍ਹਾਂ ਇਕ ਦੁਕਾਨ ਦਾ ਨਕਸ਼ਾ ਪਾਸ ਨਹੀਂ ਸੀ ਉਸ ਦੇ ਲੈਂਟਰ ਨੂੰ ਤੋੜਿਆ ਗਿਆ।


author

shivani attri

Content Editor

Related News