ਨਾਜਾਇਜ਼ ਮਾਈਨਿੰਗ ਕਰਦਾ ਟਰੈਕਟਰ-ਟਰਾਲੀ ਸਣੇ ਕਾਬੂ

09/16/2019 1:15:34 AM

ਸੁਲਤਾਨਪੁਰ ਲੋਧੀ, (ਧੰਜੂ)-ਅੱਜ ਮੰਡ ਖੇਤਰ ’ਚ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਇਕ ਵਿਅਕਤੀ ਨੂੰ ਟਰੈਕਟਰ-ਟਰਾਲੀ ਸਣੇ ਕਾਬੂ ਕੀਤਾ ਹੈ। ਗੱਲਬਾਤ ਦੌਰਾਨ ਐੱਸ. ਐੱਚ. ਓ. ਬਲਜੀਤ ਹੁੰਦਲ ਨੇ ਦੱਸਿਆ ਕਿ ਕਿਸੇ ਖਾਸ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਮੰਡ ਖੇਤਰ ’ਚ ਇਕ ਵਿਅਕਤੀ ਚਿੱਟੀ ਰੇਤ ਦੀ ਭਰੀ ਟਰਾਲੀ ਵੇਚਣ ਲਈ ਕਿਤੇ ਜਾ ਰਿਹਾ ਹੈ, ਜਿਸ ’ਤੇ ਏ. ਐੱਸ. ਆਈ. ਭੁਪਿੰਦਰ ਸਿੰਘ ਪੁਲਸ ਪਾਰਟੀ ਸਮੇਤ ਧੁੱਸੀ ਬੰਨ੍ਹ ’ਤੇ ਪਹੁੰਚ ਗਏ। ਪਿੰਡ ਛੰਨਾਂ ਸ਼ੇਰ ਸਿੰਘ ਵਲੋਂ ਇਕ ਟਰੈਕਟਰ-ਟਰਾਲੀ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਪੁਲਸ ਨੇ ਰੋਕਿਆ ਤੇ ਚਿੱਟੀ ਰੇਤ ਨਾਲ ਭਰੀ ਟਰਾਲੀ ਦੇ ਦਸਤਵੇਜ਼ ਮੰਗੇ ਗਏ ਪ੍ਰੰਤੂ ਟਰੈਕਟਰ ਡਰਾਈਵਰ ਕੁੱਝ ਵੀ ਸਬੂਤ ਨਾ ਪੇਸ਼ ਕਰ ਪਾਇਆ। ਇਸ ਬਾਬਤ ਮਾਈਨਿੰਗ ਇੰਸਪੈਕਟਰ ਵਿਕਾਸ ਸਿੰਗਲਾ ਨੂੰ ਜਾਣੂ ਕਰਵਾਇਆ। ਸ਼੍ਰੀ ਸਿੰਗਲਾ ਨੇ ਚਿੱਟੀ ਰੇਤ ਦੀ ਜਾਂਚ ਕੀਤੀ ਅਤੇ ਡਰਾਈਵਰ ਦੀਦਾਰ ਸਿੰਘ ਪੁੱਤਰ ਸ਼ੇਰ ਵਾਸੀ ਛੰਨਾਂ ਸ਼ੇਰ ਸਿੰਘ ਕੋਲੋਂ ਰੇਤ ਦੇ ਦਸਤਾਵੇਜ਼ ਮੰਗੇ ਪਰ ਕੋਈ ਕਾਗਜ਼ ਨਾ ਹੋਣ ਕਰਕੇ ਇੰਸਪੈਕਟਰ ਵਿਕਾਸ ਸਿੰਗਲਾ ਨੇ 1957 ਧਾਰਾ 21 ਤਹਿਤ ਕੇਸ ਦਰਜ ਕਰ ਦਿੱਤਾ ।


Bharat Thapa

Content Editor

Related News