CM ਮਾਨ ਦੇ ਹੁਕਮਾਂ ਨੂੰ ਵੀ ਨਹੀਂ ਮੰਨ ਰਹੇ ਜਲੰਧਰ ਦੇ ਕੁਝ ਕਾਲੋਨਾਈਜ਼ਰ, ਸ਼ਰੇਆਮ ਕੱਟ ਰਹੇ ਨਾਜਾਇਜ਼ ਕਾਲੋਨੀਆਂ

02/10/2024 11:25:15 AM

ਜਲੰਧਰ (ਖੁਰਾਣਾ)–ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਰਜਿਸਟਰੀ ਆਦਿ ’ਤੇ ਐੱਨ. ਓ. ਸੀ. ਦੀ ਸ਼ਰਤ ਖ਼ਤਮ ਕਰਦੇ ਹੋਏ ਜਿੱਥੇ ਪੰਜਾਬ ਦੇ ਨਿਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਸੀ, ਉਥੇ ਨਾਲ ਹੀ ਉਸ ਸਮੇਂ ਉਨ੍ਹਾਂ ਐਲਾਨ ਕੀਤਾ ਸੀ ਕਿ ਹੁਣ ਕਾਲੋਨਾਈਜ਼ਰਾਂ ਨੂੰ ਨਾਜਾਇਜ਼ ਕਾਲੋਨੀਆਂ ਨਹੀਂ ਕੱਟਣ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਦੇ ਹੁਕਮਾਂ ਦਾ ਅਸਰ ਬਾਕੀ ਸ਼ਹਿਰਾਂ ਵਿਚ ਭਾਵੇਂ ਹੋਇਆ ਹੋਵੇ ਪਰ ਜਲੰਧਰ ਦੇ ਕਈ ਕਾਲੋਨਾਈਜ਼ਰ ਅਜੇ ਵੀ ਬਾਜ਼ ਨਹੀਂ ਆ ਰਹੇ ਅਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਦੀ ਜ਼ਰਾ ਜਿੰਨੀ ਵੀ ਪ੍ਰਵਾਹ ਨਹੀਂ ਕੀਤੀ। ਇਹੀ ਕਾਰਨ ਹੈ ਕਿ ਅੱਜ ਵੀ ਜਲੰਧਰ ਵਿਚ ਨਾਜਾਇਜ਼ ਢੰਗ ਨਾਲ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਕੰਮ ਅੱਜ ਵੀ ਬੰਦ ਨਹੀਂ ਹੋਇਆ। ਅਜਿਹੀਆਂ ਕਾਲੋਨੀਆਂ ਪਿੰਡ ਅਲੀਪੁਰ ਵਿਚ ਭੱਟੀ ਕੋਲਡ ਸਟੋਰ ਦੇ ਨੇੜੇ, ਪਿੰਡ ਕੋਟਲਾ ਵਿਚ, ਪਿੰਡ ਖਾਂਬਰਾ ਵਿਚ ਅਤੇ ਹਾਈਵੇਅ ਦੇ ਕਿਨਾਰੇ ਬਣੇ ਰਣਵੀਰ ਕਲਾਸਿਕ ਹੋਟਲ ਦੇ ਪਿੱਛੇ ਕੱਟੀਆਂ ਜਾ ਰਹੀਆਂ ਹਨ।

PunjabKesari

ਨਗਰ ਨਿਗਮ ਜਲੰਧਰ ਦੇ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਬੀਤੇ ਦਿਨ ਏ. ਟੀ. ਪੀ. ਸੁਖਦੇਵ ਵਸ਼ਿਸ਼ਟ, ਇੰਸ. ਵਰਿੰਦਰ ਕੌਰ, ਕਮਲ ਭਾਨ ਅਤੇ ਹਨੀ ਥਾਪਰ ਦੀ ਅਗਵਾਈ ਵਿਚ ਮਿੱਠਾਪੁਰ ਰੋਡ ’ਤੇ ਪੁਨਰਵਾਸ ਕੇਂਦਰ ਦੇ ਨੇੜੇ ਰੇਡ ਕੀਤੀ, ਜਿੱਥੇ ਲਗਭਗ 3 ਏਕੜ ਵਿਚ ਸ਼ਰੇਆਮ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਸੀ ਅਤੇ ਸੜਕਾਂ ਆਦਿ ਦੇ ਨਿਰਮਾਣ ਲਈ ਉਥੇ ਮਿੱਟੀ ਵਿਛਾਈ ਜਾ ਚੁੱਕੀ ਸੀ।

ਇਹ ਵੀ ਪੜ੍ਹੋ: ਜਲੰਧਰ ਟ੍ਰੈਫਿਕ ਪੁਲਸ ਨੇ ਫਿਰ ਕੀਤੀ ਸਖ਼ਤੀ, ‘ਨੋ ਆਟੋ ਜ਼ੋਨ’ ਨੂੰ ਲੈ ਕੇ ਆਟੋ ਚਾਲਕਾਂ ਨੂੰ ਦਿੱਤੀ ਚਿਤਾਵਨੀ

ਪਤਾ ਲੱਗਾ ਹੈ ਕਿ ਮਿੱਠਾਪੁਰ ਦੇ ਕਾਲੋਨਾਈਜ਼ਰਾਂ ਅਤੇ ਡੀਲਰਾਂ ਵੱਲੋਂ ਇਥੇ ਪਲਾਟਾਂ ਦੇ ਸੌਦੇ ਤਕ ਕੀਤੇ ਜਾ ਰਹੇ ਹਨ। ਨਿਗਮ ਅਧਿਕਾਰੀਆਂ ਨੇ ਉਥੇ ਚੱਲ ਰਹੇ ਕੰਮ ਨੂੰ ਰੁਕਵਾ ਦਿੱਤਾ। ਇਸੇ ਟੀਮ ਨੇ ਐੱਸ. ਏ. ਐੱਸ. ਨਗਰ ਵਿਚ ਨਾਜਾਇਜ਼ ਢੰਗ ਨਾਲ ਬਣਾਈਆਂ ਗਈਆਂ 6 ਦੁਕਾਨਾਂ ਨੂੰ ਦੋਬਾਰਾ ਸੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਦੁਕਾਨਾਂ ਦਾ ਨਿਰਮਾਣ ਕਰਨ ਵਾਲਿਆਂ ਨੂੰ ਨਿਗਮ ਨੇ ਕੁਝ ਦਿਨ ਪਹਿਲਾਂ ਨੋਟਿਸ ਜਾਰੀ ਕੀਤੇ ਸਨ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੁਕਾਨਾਂ ਦਾ ਨਿਰਮਾਣ ਬਿਲਡਿੰਗ ਬਾਈਲਾਜ਼ ਦੇ ਉਲਟ ਜਾ ਕੇ ਘੱਟ ਚੌੜੀ ਸੜਕ ’ਤੇ ਕੀਤਾ ਗਿਆ, ਜਿੱਥੇ ਦੁਕਾਨਾਂ ਬਣਾਈਆਂ ਹੀ ਨਹੀਂ ਜਾ ਸਕਦੀਆਂ। ਮੰਨਿਆ ਜਾ ਿਰਹਾ ਹੈ ਕਿ ਜੇਕਰ ਬਿਲਡਰ ਨੇ ਕੋਈ ਜਵਾਬ ਨਾ ਿਦੱਤਾ ਤਾਂ ਇਨ੍ਹਾਂ ਨਾਜਾਇਜ਼ ਦੁਕਾਨਾਂ ’ਤੇ ਡਿੱਚ ਵੀ ਚਲਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਆਪਣੇ ਵਿਆਹ ਦਾ ਕਾਰਡ ਦੇਣ ਆਏ ਟ੍ਰੈਵਲ ਏਜੰਟ ਨੇ ਔਰਤ ਨਾਲ ਟੱਪੀਆਂ ਹੱਦਾਂ, ਕੀਤਾ ਜਬਰ-ਜ਼ਿਨਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News