ਸ੍ਰੀ ਕੀਰਤਪੁਰ ਸਾਹਿਬ ’ਚ ਨਹੀਂ ਰੁਕ ਰਿਹਾ ਦੜੇ-ਸੱਟੇ ਦਾ ਨਾਜਾਇਜ਼ ਕਾਰੋਬਾਰ

Sunday, Dec 01, 2024 - 02:13 PM (IST)

ਸ੍ਰੀ ਕੀਰਤਪੁਰ ਸਾਹਿਬ ’ਚ ਨਹੀਂ ਰੁਕ ਰਿਹਾ ਦੜੇ-ਸੱਟੇ ਦਾ ਨਾਜਾਇਜ਼ ਕਾਰੋਬਾਰ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿਚ ਮਿਲੀਭੁਗਤ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਦੜੇ-ਸੱਟੇ ਦਾ ਨਾਜਾਇਜ਼ ਕਾਰੋਬਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਦੜੇ-ਸੱਟੇ ਦੇ ਨਾਜਾਇਜ਼ ਕਾਰੋਬਾਰ ਲਈ ਪਰਚੀ ਦੇ ਨੰਬਰ ਖੋਖਿਆਂ ਅਤੇ ਦੁਕਾਨਾਂ ਵਿਚ ਕੁਝ ਲੋਕਾਂ ਵੱਲੋਂ ਬੈਠ ਕੇ ਨੋਟ ਕੀਤੇ ਜਾਂਦੇ ਸਨ ਪਰ ਇਸ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਦੜੇ-ਸੱਟੇ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਵੱਲੋਂ ਦੁਕਾਨਾਂ ਅਤੇ ਖੋਖਿਆਂ ਵਿਚ ਬੈਠਣ ਦੀ ਬਜਾਏ ਵੱਖ-ਵੱਖ ਥਾਵਾਂ ’ਤੇ ਆਪਣੇ ਕਰਿੰਦੇ ਛੱਡ ਕੇ ਚਲਦੇ-ਫਿਰਦੇ ਹੋਏ, ਚੋਰੀ ਛਿਪੇ ਮੋਬਾਈਲ ਦੇ ਜ਼ਰੀਏ ਇਹ ਗੋਰਖ ਧੰਦਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਬਾਂਦਰ ਦਾ ਕਹਿਰ, ਬੱਚੇ ਬਣ ਰਹੇ ਨਿਸ਼ਾਨਾ, ਦਹਿਸ਼ਤ 'ਚ ਲੋਕ

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਸ੍ਰੀ ਕੀਰਤਪੁਰ ਸਾਹਿਬ, ਪਿੰਡ ਕੋਟਲਾ, ਪਿੰਡ ਦੇਹਣੀ ਬਘੇਰੀ ਸੀਮਿੰਟ ਫੈਕਟਰੀ ਦੇ ਨਾਲ, ਮੱਸੇਵਾਲ, ਬੂੰਗਾ ਸਾਹਿਬ, ਭਰਤਗਡ਼੍ਹ ਵਿਖੇ ਕਈ ਵਿਅਕਤੀ ਜੋ ਕਿ ਪ੍ਰਤੀ ਮਹੀਨਾ ਤਨਖਾਹ ਅਤੇ ਕਮਿਸ਼ਨ ’ਤੇ ਕੰਮ ਕਰ ਰਹੇ ਹਨ, ਮੋਬਾਈਲ ਅਤੇ ਵ੍ਹਟਸਐਪ ’ਤੇ ਦਡ਼ੇ-ਸੱਟੇ ਦੀ ਪਰਚੀ ਇਕੱਠੀ ਕਰ ਰਹੇ ਹਨ। ਉਕਤ ਵਿਅਕਤੀਆਂ ਵੱਲੋਂ ਅੱਗੇ ਇਹ ਨੰਬਰ ਆਪਣੇ ਮੁਖੀ ਵੱਲੋਂ ਨੰਬਰ ਨੋਟ ਕਰਨ ਲਈ ਰੱਖੇ ਵਿਅਕਤੀਆਂ ਨੂੰ ਨੋਟ ਕਰਵਾ ਦਿੱਤਾ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਦੜੇ-ਸੱਟੇ ਦੀ ਪਰਚੀ ਦਾ ਨੰਬਰ ਨਿਕਲ ਆਉਂਦਾ ਹੈ ਤਾਂ ਉਸ ਨੂੰ ਇਹ ਪੈਸੇ ਉਕਤ ਵਿਅਕਤੀਆਂ ਵੱਲੋਂ ਹੀ ਪਹੁੰਚਾ ਦਿੱਤੇ ਜਾਂਦੇ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਦਡ਼ੇ-ਸੱਟੇ ਦਾ ਸਾਰਾ ਕਾਰੋਬਾਰ ਇਕ ਪ੍ਰਵਾਸੀ ਵਿਅਕਤੀ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਮੁੱਖ ਟਿਕਾਣਾ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ਦੇ ਨਾਲ ਪੈਂਦਾ ਹੈ, ਜਿਸ ਦੀਆਂ ਅੱਗੇ ਤਾਰਾਂ ਦਿੱਲੀ ਤੱਕ ਜੁੜੀਆਂ ਹੋਈਆਂ ਹਨ।

ਇਹ ਵੀ ਪੜ੍ਹੋ- ਪਤਨੀ ਤੇ 3 ਧੀਆਂ ਨਾਲ ਐਕਟਿਵਾ 'ਤੇ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਵਿਛ ਗਏ ਸੱਥਰ

ਸੂਤਰਾਂ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦਾ ਸੱਟੇ ਦਾ ਨੰਬਰ ਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਸੱਟੇ ਦੀ ਪਰਚੀ ਇਕੱਠੀ ਕਰਨ ਵਾਲੇ ਵਿਅਕਤੀ 1 ਨੰਬਰ ਤੋਂ ਲੈ ਕੇ 9 ਅੱਖਰ ਤੱਕ 1 ਰੁਪਏ ਦੇ 9 ਰੁਪਏ ਅਦਾਇਗੀ ਕਰਦੇ ਹਨ। ਜਦਕਿ 10 ਤੋਂ 99 ਅੱਖਰ ਤੱਕ ਦੇ ਨੰਬਰਾਂ ਦੇ 8.50 ਰੁਪਏ ਅਦਾ ਕਰਦੇ ਹਨ, ਜਿਸ ਦਾ ਮਤਲਬ ਇਕ ਨੰਬਰ ਤੋਂ ਨੌ ਨੰਬਰ ਤੱਕ ਕੋਈ ਵੀ ਨੰਬਰ ਆਉਣ ’ਤੇ 10 ਰੁਪਏ ਦਾ ਸੱਟਾ ਲਗਾਉਣ ਵਾਲੇ ਵਿਅਕਤੀ ਨੂੰ 900 ਰੁਪਏ ਅਤੇ 10 ਤੋਂ 99 ਤੱਕ ਕੋਈ ਵੀ ਨੰਬਰ ਲਗਾਉਣ ’ਤੇ 10 ਰੁਪਏ ਦੇ 850 ਰੁਪਏ ਦਿੱਤੇ ਜਾਂਦੇ ਹਨ। ਦੜੇ-ਸੱਟੇ ਦੇ ਕਾਰੋਬਾਰ ਵਿਚ 1 ਤੋਂ ਲੈ ਕੇ 100 ਨੰਬਰਾਂ ਤੱਕ ਲੱਗਣ ਵਾਲੇ ਨੰਬਰਾਂ ਵਿਚੋਂ ਇਕ ਗੇਮ ਵਿਚ ਸਿਰਫ਼ ਇਕ ਨੰਬਰ ਹੀ ਆਉਂਦਾ ਹੈ ਅਤੇ ਬਾਕੀ 99 ਨੰਬਰ ਖਾਲੀ ਜਾਂਦੇ ਹਨ, ਜਿਸ ਲਈ ਸੱਟਾ ਕਾਰੋਬਾਰ ਦੀ ਪਰਚੀ ਲਿਖਣ ਵਾਲੇ ਵਿਅਕਤੀ ਲਈ 99 ਅੱਖਰ ਕਮਾਊ ਪੁੱਤ ਹਨ। ਦੜੇ ਸੱਟੇ ਦੀਆਂ ਸਵੇਰ ਤੋਂ ਲੈ ਕੇ ਰਾਤ ਤੱਕ ਕਰੀਬ 6 ਗੇਮਾਂ ਲੱਗਦੀਆਂ ਹਨ। ਦੜੇ ਸੱਟੇ ਵਿਚ ਜ਼ਿਆਦਾਤਰ ਗਰੀਬ ਲੋਕ ਜਾਂ ਮੱਧ ਵਰਗ ਦੇ ਲੋਕ ਹੀ ਫਸੇ ਹੋਏ ਹਨ, ਉਹ ਸੋਚਦੇ ਹਨ ਕਿ ਦਡ਼ਾ ਸੱਟਾ ਲਗਾਉਣ ਨਾਲ ਉਹ ਰਾਤੋ-ਰਾਤ ਅਮੀਰ ਹੋ ਸਕਦੇ ਹਨ ਅਤੇ ਕਈ ਲੋਕ ਤਾਂ ਸਾਧੂਆਂ ਅਤੇ ਬਾਬਿਆਂ ਦੇ ਦਰ ’ਤੇ ਚੌਂਕੀਆਂ ਵੀ ਭਰ ਕੇ ਉਨ੍ਹਾਂ ਦੀ ਸੇਵਾ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਦੜੇ ਸੱਟੇ ਦਾ ਸਿੱਧਾ ਨੰਬਰ ਮਿਲ ਸਕੇ।

ਇਹ ਵੀ ਪੜ੍ਹੋ- ਪੰਜਾਬ 'ਚ ਦੋ ਦਿਨ ਲਈ ਇਹ ਮੁਫ਼ਤ ਬੱਸ ਸੇਵਾ ਰਹੇਗੀ ਬੰਦ

ਕੀ ਕਹਿਣਾ ਹੈ ਥਾਣਾ ਮੁਖੀ ਦਾ
ਇਸ ਬਾਰੇ ਜਦੋਂ ਪੁਲਸ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਇਲਾਕੇ ਵਿਚ ਦੜੇ-ਸੱਟੇ ਦਾ ਨਾਜਾਇਜ਼ ਕਾਰੋਬਾਰ ਸਖ਼ਤੀ ਨਾਲ ਬੰਦ ਕਰਵਾਇਆ ਗਿਆ ਸੀ। ਘੁੰਮ ਫਿਰ ਕੇ ਦੜੇ-ਸੱਟੇ ਦੀ ਪਰਚੀ ਇਕੱਠੀ ਕਰਨ ਵਾਲੇ ਵਿਅਕਤੀਆਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਉਹ ਪੁਲਸ ਕਰਮਚਾਰੀਆਂ ਨੂੰ ਉਕਤ ਵਿਅਕਤੀਆਂ ਦਾ ਖੁਫੀਆ ਪੱਧਰ ’ਤੇ ਪਤਾ ਲਗਾਉਣ ਲਈ ਕਹਿਣਗੇ ਅਤੇ ਜਿਹੜਾ ਵੀ ਵਿਅਕਤੀ ਇਸ ਗੋਰਖ ਧੰਦੇ ਵਿਚ ਪਾਇਆ ਗਿਆ, ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਜਿਹੇ ਵਿਅਕਤੀਆਂ ਬਾਰੇ ਉਹ ਪੁਲਸ ਨੂੰ ਸੂਚਨਾ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਨੂੰ ਕਾਬੂ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਕੇਂਦਰ ਵੱਲੋਂ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ, ਇਨ੍ਹਾਂ ਜ਼ਿਲ੍ਹਿਆਂ ਨੂੰ ਹੋਵੇਗਾ ਫਾਇਦਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News