ਨਹੀਂ ਰੁਕੀ ਨਾਜਾਇਜ਼ ਬੱਸਾਂ ਦੀ ਆਵਾਜਾਈ, ''ਰਾਡਾਰ'' ''ਤੇ ਪੰਜਾਬ ਰੋਡਵੇਜ਼ ਦੇ ਡਿਪੂ ਦੀ ਢਿੱਲੀ ਕਾਰਜਪ੍ਰਣਾਲੀ

03/31/2022 4:26:44 PM

ਜਲੰਧਰ (ਪੁਨੀਤ) : ਨਾਜਾਇਜ਼ ਬੱਸਾਂ ਦੀ ਆਵਾਜਾਈ ਬਾਰੇ ਜਦੋਂ ਵੀ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਸੀ ਤਾਂ ਉਹ ਬੱਸ ਅੱਡੇ ਦੇ ਬਾਹਰ ਕਾਰਵਾਈ ਕਰਨ ਸਬੰਧੀ ਅਧਿਕਾਰ ਨਾ ਹੋਣ ਦੀ ਦੁਹਾਈ ਦਿੰਦੇ ਸਨ। ਇਸ ਕਾਰਨ ਜੀ. ਐੱਮ. ਰੈਂਕ ਦੇ ਅਧਿਕਾਰੀਆਂ ਨੂੰ 500 ਮੀਟਰ ਤੱਕ ਬੱਸਾਂ ਦੀ ਚੈਕਿੰਗ ਅਤੇ ਉਨ੍ਹਾਂ 'ਤੇ ਕਾਰਵਾਈ ਕਰਨ ਦੇ ਵੱਧ ਅਧਿਕਾਰ ਦਿੱਤੇ ਗਏ। ਇਨ੍ਹਾਂ ਅਧਿਕਾਰਾਂ ਨੂੰ ਮਿਲੇ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਜਲੰਧਰ 'ਚ ਤਾਇਨਾਤ ਅਧਿਕਾਰੀਆਂ ਵੱਲੋਂ ਨਾਜਾਇਜ਼ ਬੱਸਾਂ ਖ਼ਿਲਾਫ਼ ਕੋਈ ਵੱਡੀ ਮੁਹਿੰਮ ਨਹੀਂ ਚਲਾਈ ਗਈ। ਇਹੀ ਕਾਰਨ ਹੈ ਕਿ ਨਾਜਾਇਜ਼ ਬੱਸਾਂ ਦੀ ਕਾਰਵਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਸੀਨੀਅਰ ਅਧਿਕਾਰੀ ਨਾਖੁਸ਼ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਪੰਚਾਇਤਾਂ ਨੂੰ ਦਿੱਤੀ ਗ੍ਰਾਂਟ ਦੇ 1-1 ਪੈਸੇ ਦਾ ਲਿਆ ਜਾਵੇਗਾ ਹਿਸਾਬ : ਧਾਲੀਵਾਲ

ਸੂਤਰਾਂ ਮੁਤਾਬਕ ਡਿਪੂਆਂ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਕਈ ਸ਼ਿਕਾਇਤਾਂ ਸੀਨੀਅਰ ਅਧਿਕਾਰੀਆਂ ਤੱਕ ਪਹੁੰਚੀਆਂ ਹਨ, ਜਿਸ ਕਾਰਨ ਪੰਜਾਬ ਰੋਡਵੇਜ਼ ਜਲੰਧਰ ਡਿਪੂ ਦੀ ਢਿੱਲੀ ਕਾਰਜਪ੍ਰਣਾਲੀ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਦੇ 'ਰਾਡਾਰ' 'ਤੇ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜਲੰਧਰ ਦੇ ਡਿਪੂਆਂ 'ਚ ਤਾਇਨਾਤ ਅਧਿਕਾਰੀਆਂ ਨੂੰ ਚਾਰਜ ਸੰਭਾਲੇ ਕਈ ਮਹੀਨੇ ਬੀਤ ਚੁੱਕੇ ਹਨ ਪਰ ਕੋਈ ਵੱਡੀ ਉਪਲਬਧੀ ਹਾਸਲ ਨਹੀਂ ਹੋਈ। ਨਾਜਾਇਜ਼ ਬੱਸਾਂ ਨੂੰ ਲੈ ਕੇ ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਖ਼ਤ ਨਜ਼ਰ ਆ ਰਹੇ ਹਨ। ਉਨ੍ਹਾਂ ਚੰਡੀਗੜ੍ਹ 'ਚ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੇ ਜੀ. ਐੱਮ. ਨੂੰ ਮੀਟਿੰਗ ਦੌਰਾਨ ਹਦਾਇਤਾਂ ਦਿੱਤੀਆਂ ਕਿ ਨਾਜਾਇਜ਼ ਬੱਸਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਰਿਪੋਰਟ ਬਣਾ ਕੇ ਹੈੱਡ ਆਫਿਸ ਭੇਜੀ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਬਣਨਗੀਆਂ NRI ਲਈ ਵਿਸ਼ੇਸ਼ ਅਦਾਲਤ

ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ 'ਚ ਮੀਟਿੰਗ ਉਪਰੰਤ ਜਲੰਧਰ ਤੋਂ ਹੋਣ ਵਾਲੀ ਨਾਜਾਇਜ਼ ਬੱਸਾਂ ਦੀ ਆਵਾਜਾਈ ਨੂੰ ਲੈ ਕੇ ਗੱਲ ਵੀ ਉੱਠੀ। ਹੁਣ ਟਰਾਂਸਪੋਰਟ ਮੰਤਰੀ ਵੱਲੋਂ ਵੀ ਹੁਕਮ ਦਿੱਤੇ ਗਏ ਹਨ, ਜਿਸ ਕਾਰਨ ਜਲਦ ਹੀ ਜਲੰਧਰ 'ਚ ਬਿਨਾਂ ਦੱਸੇ ਵੱਡਾ ਐਕਸ਼ਨ ਹੋਵੇਗਾ ਤੇ ਇਹ ਐਕਸ਼ਨ ਬੱਸ ਅੱਡੇ ਤੋਂ 500 ਮੀਟਰ ਦੇ ਦਾਇਰੇ ਵਿਚ ਹੋਵੇਗਾ। ਜੇਕਰ ਇਸ ਦਾਇਰੇ ਤੋਂ ਅੱਗੇ ਕਾਰਵਾਈ ਕਰਨੀ ਹੋਵੇਗੀ ਤਾਂ ਉਸ ਲਈ ਆਰ. ਟੀ. ਏ. ਨੂੰ ਨਾਲ ਲਿਜਾਣ ਦੀ ਲੋੜ ਪਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਐਕਸ਼ਨ ਕਿਸ ਤਰ੍ਹਾਂ ਕੀਤਾ ਜਾਵੇਗਾ। ਕੀ ਇਸ ਲਈ ਪੁਲਸ ਬਲ ਨੂੰ ਨਾਲ ਲਿਆ ਜਾਵੇਗਾ ਜਾਂ ਜੀ. ਐੱਮ. ਰੈਂਕ ਦੇ ਅਧਿਕਾਰੀ ਆਪਣੇ ਸਟਾਫ਼ ਨਾਲ ਕਾਰਵਾਈ ਕਰਨਗੇ। ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਦੇਖਣ 'ਚ ਆਉਂਦਾ ਹੈ ਕਿ ਬੱਸ ਅੱਡੇ ਵਿਚ ਆਮ ਤੌਰ 'ਤੇ ਕਾਊਂਟਰਾਂ 'ਤੇ ਸਰਕਾਰੀ ਬੱਸਾਂ ਦੀ ਗਿਣਤੀ ਘੱਟ ਹੁੰਦੀ ਹੈ, ਜਦਕਿ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਸੰਸਦ 'ਚ ਚੁੱਕਿਆ ਬਠਿੰਡਾ ਹਵਾਈ ਅੱਡੇ ਦਾ ਮੁੱਦਾ

ਕਾਰਵਾਈ ਹੁੰਦੇ ਹੀ ਸਰਕਾਰ ਦੀ ਆਮਦਨੀ 'ਚ ਹੋਵੇਗਾ ਵਾਧਾ

ਬੱਸ ਅੱਡੇ ਦੇ ਬਾਹਰ ਅਤੇ ਦੂਸਰੇ ਚੌਕਾਂ ਤੋਂ ਚੱਲਣ ਵਾਲੀਆਂ ਨਾਜਾਇਜ਼ ਬੱਸਾਂ ਕਾਰਨ ਸਰਕਾਰੀ ਬੱਸਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ ਕਿਉਂਕਿ ਯਾਤਰੀ ਰਸਤੇ 'ਚ ਮਿਲਣ ਵਾਲੀਆਂ ਬੱਸਾਂ ਵਿਚ ਸਵਾਰ ਹੋ ਜਾਂਦੇ ਹਨ। ਜਦੋਂ ਵੀ ਅਧਿਕਾਰੀਆਂ ਵੱਲੋਂ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਉਸ ਦਾ ਅਸਰ ਤੁਰੰਤ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਸਰਕਾਰ ਦੀ ਆਮਦਨੀ ਵਿਚ ਵਾਧਾ ਹੋਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News