ਰੂਪਨਗਰ ਵਿਖੇ ਚਿੱਟੇ ਸਮੇਤ ਪਤੀ-ਪਤਨੀ ਗ੍ਰਿਫ਼ਤਾਰ

07/25/2022 6:54:27 PM

ਰੂਪਨਗਰ (ਵਿਜੇ)-ਸਿਟੀ ਪੁਲਸ ਨੇ ਨਾਕੇ ਦੌਰਾਨ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕਰਕੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਸਿਟੀ ਪੁਲਸ ਨੇ ਸ਼ੱਕੀ ਪੁਰਸ਼ਾਂ ਦੀ ਭਾਲ ’ਚ ਸਥਾਨਕ ਸਰਕਾਰੀ ਕਾਲਜ, ਟੀ-ਪੁਆਇੰਟ ਗਿਆਨੀ ਜ਼ੈਲ ਸਿੰਘ ਰੂਪਨਗਰ ਨਾਕਾ ਲਗਾਇਆ ਹੋਇਆ ਸੀ । ਇਸ ਦੌਰਾਨ ਇਕ ਚਿੱਟੇ ਰੰਗ ਦੀ ਕਾਰ ਬੇਲਾ ਚੌਂਕ ਰੂਪਨਗਰ ਵਾਲੀ ਸਾਈਡ ਤੋਂ ਆ ਕੇ ਇਕਦਮ ਗਿਆਨੀ ਜ਼ੈਲ ਸਿੰਘ ਨਗਰ ਵੱਲ ਨੂੰ ਮੁਡ਼ੀ ਜਿਸ ’ਚ ਕਾਰ ਚਾਲਕ ਦੇ ਨਾਲ ਇਕ ਮਹਿਲਾ ਵੀ ਬੈਠੀ ਸੀ।

ਇਹ ਵੀ ਪੜ੍ਹੋ: ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼

ਕਾਰ ਦੇ ਚਾਲਕ ਨੇ ਪੁਲਸ ਪਾਰਟੀ ਨੂੰ ਵੇਖ ਕੇ ਕਾਰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਕਾਰ ’ਚੋਂ ਆਪਣੇ ਹੱਥ ਨਾਲ ਇਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਸੱਜੇ ਹੱਥ ਨਾਲ ਸਰਕਾਰੀ ਕਾਲਜ ਦੇ ਹੋਸਟਲ ਦੀ ਚਾਰ ਦੀਵਾਰੀ ਵੱਲ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ, ਜਿਸ ਨੂੰ ਕਾਰ ਸਮੇਤ ਪੁਲਸ ਪਾਰਟੀ ਨੇ ਕਾਬੂ ਕਰ ਲਿਆ। ਪੁਲਸ ਵੱਲੋਂ ਕਾਰ ਚਾਲਕ ਦਾ ਨਾਂ ਪੁੱਛਣ ’ਤੇ ਉਸ ਨੇ ਆਪਣਾ ਨਾਮ ਰੋਹਿਤ ਕੁਮਾਰ ਉਰਫ਼ ਬਿੱਲਾ ਪੁੱਤਰ ਦਵਿੰਦਰ ਸਿੰਘ ਵਾਰਡ ਨੰ. 6 ਬਲਾਚੌਰ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਅਤੇ ਔਰਤ ਨੇ ਆਪਣਾ ਨਾਮ ਰਿਤਿਕਾ ਪਤਨੀ ਰੋਹਿਤ ਕੁਮਾਰ ਉਰਫ ਬਿੱਲਾ ਦੱਸਿਆ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਐੱਨ. ਡੀ. ਪੀ. ਐੱਸ ਐਕਟ ਅਧੀਨ ਪਰਚਾ ਦਰਜ ਕਰ ਲਿਆ।

ਇਹ ਵੀ ਪੜ੍ਹੋ: ਚੰਡੀਗੜ੍ਹ ਬੈਠੇ ਅਧਿਕਾਰੀਆਂ ’ਤੇ ਵੀ ਡਿੱਗ ਸਕਦੀ ਹੈ ਜਲੰਧਰ ਸਮਾਰਟ ਸਿਟੀ ’ਚ ਹੋਏ ਕਰੋੜਾਂ ਦੇ ਘਪਲੇ ਦੀ ਗਾਜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News