ਜੇਕਰ ਤੁਸੀਂ ਵੀ ਜਲੰਧਰ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਜਾਣਾ ਚਾਹੁੰਦੇ ਹੋ ਕਿਤੇ ਬਾਹਰ ਤਾਂ ਪੜ੍ਹੋ ਇਹ ਖ਼ਬਰ

Wednesday, Nov 25, 2020 - 01:12 PM (IST)

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੀ ਗਾਰੰਟੀ ਦੇਣ ਦੇ ਬਾਅਦ ਹੁਣ ਰੇਲਵੇ ਵੱਲੋਂ ਕਈ ਟਰੇਨਾਂ ਨੂੰ ਹੌਲੀ-ਹੌਲੀ ਬਹਾਲ ਕੀਤਾ ਜਾ ਰਿਹਾ ਹੈ। ਰੇਲਵੇ ਵੱਲੋਂ ਹੁਣ ਤੱਕ ਹੁਸ਼ਿਆਰਪੁਰ-ਜਲੰਧਰ ਰੇਲਵੇ ਟਰੈਕ ਉੱਤੇ ਯਾਤਰੀ ਗੱਡੀ ਚਲਾਉਣ ਦੀ ਕੋਈ ਘੋਸ਼ਣਾ ਨਹੀਂ ਹੋਈ ਹੈ ਪਰ ਇਹ ਵੀ ਸੱਚ ਹੈ ਕਿ ਹੁਸ਼ਿਆਰਪੁਰ ਵੱਲੋਂ ਬਹੁਤ ਹੀ ਪਾਂਧੀ ਦੇਸ਼ ਦੇ ਹੋਰ ਹਿੱਸਿਆਂ 'ਚ ਜਾਣ ਲਈ ਰੇਲ ਜਲੰਧਰ ਰੇਲਵੇ ਸਟੇਸ਼ਨ 'ਤੇ ਹੀ ਫੜ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਜਲੰਧਰ ਰੇਲਵੇ ਸਟੇਸ਼ਨ ਤੋਂ ਰੇਲ ਫੜਨੀ ਹੈ ਤਾਂ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਰੇਲ ਚੱਲ ਰਹੀ ਹੈ ਜਾਂ ਨਹੀਂ। ਰੱਦ ਰਹਿਣ ਵਾਲੀਆਂ ਟਰੇਨਾਂ ਨੂੰ ਰੇਲਵੇ ਵੱਲੋਂ ਆਉਣ ਵਾਲੇ ਸਮੇਂ 'ਚ ਬਹਾਲ ਕੀਤਾ ਜਾਵੇਗਾ ।

ਇਹ ਵੀ ਪੜ੍ਹੋ: ਜਲੰਧਰ: ਸ੍ਰੀ ਗੁਰੂ ਰਵਿਦਾਸ ਧਾਮ ਦੇ ਬਾਹਰ ਟਰਾਲੀ ਵਾਲੇ ਦੀ ਬਹਾਦਰੀ ਨਾਲ ਟਲੀ ਵਾਰਦਾਤ, ਬਦਮਾਸ਼ ਕੀਤੇ ਕਾਬੂ

ਨਹੀਂ ਚੱਲ ਰਹੀਆਂ ਹਨ ਇਹ ਟਰੇਨਾਂ
ਧਿਆਨ ਯੋਗ ਹੈ ਕਿ ਰੇਲਵੇ ਵੱਲੋਂ ਜਲੰਧਰ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਅਤੇ ਹੁਣ ਤੱਕ ਰੱਦ ਰਹਿਣ ਵਾਲੀਆਂ ਟਰੇਨਾਂ 'ਚ ਦਰਭੰਗਾ-ਅਮ੍ਰਿਤਸਰ-ਦਰਭੰਗਾ ਐਕਸਪ੍ਰੇਸ (05211 - 05212 ) , ਜੰਮੂਤਵੀ-ਅਜਮੇਰ-ਜੰਮੂਤਵੀ ਐਕਸਪ੍ਰੇਸ 02422- 02421, ਨਵੀਂ ਦਿੱਲੀ-ਜੰਮੂਤਵੀ-ਨਵੀਂ ਦਿੱਲੀ ਐਕਸਪ੍ਰੈੱਸ 02425 - 02426, ਕੋਟਾ-ਉਧਮਪੁਰ-ਕੋਟਾ ਐਕਸਪ੍ਰੈੱਸ 09805-09806, ਅੰਮ੍ਰਿਤਸਰ-ਹਰਿਦੁਆਰ-ਅੰਮ੍ਰਿਤਸਰ ਐਕਸਪ੍ਰੈੱਸ 02054-02053, ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ 02029-02030, ਅਜਮੇਰ-ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ 09610-09611 , ਨਵੀਂ ਦਿੱਲੀ-ਕੱਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ 22439 / 22440 ਅਤੇ ਨਵੀਂ ਦਿੱਲੀ- ਕੱਟੜਾ-ਨਵੀਂ ਦਿੱਲੀ ਐਕਸਪ੍ਰੈੱਸ ਸਪੈਸ਼ਲ 04401-04402 ਹੁਣ ਰੱਦ ਰਹਿਣਗੀਆਂ।

ਇਹ ਵੀ ਪੜ੍ਹੋ: ਕਾਰ ਚਾਲਕ ਵੱਲੋਂ ਅਚਾਨਕ ਦਰਵਾਜ਼ਾ ਖੋਲ੍ਹਣਾ ਰਾਹਗੀਰ ਲਈ ਬਣਿਆ ਕਾਲ, ਮਿਲੀ ਦਰਦਨਾਕ ਮੌਤ

ਚੱਲਣਗੀਆਂ ਇਹ ਟਰੇਨਾਂ
02920 ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਅੰਬੇਡਕਰ ਨਗਰ ਐਕਸਪ੍ਰੈੱਸ ਸਪੈਸ਼ਲ-25 ਨਵੰਬਰ,1450 ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਜਬਲਪੁਰ ਐਕਸਪ੍ਰੈੱਸ ਸਪੈਸ਼ਲ - 25 ਨਵੰਬਰ , 05097 ਭਾਗਲਪੁਰ-ਜੰਮੂਤਵੀ ਐਕਸਪ੍ਰੈੱਸ ਸਪੈਸ਼ਲ - 26 ਨਵੰਬਰ , 02332 ਜੰਮੂਤਵੀ-ਹਾਵੜਾ ਐਕਸਪ੍ਰੈੱਸ ਸਪੇਸ਼ਲ-26 ਨਵੰਬਰ, 04656 ਫਿਰੋਜ਼ਪੁਰ - ਪਟਨਾ ਐਕਸਪ੍ਰੈੱਸ ਸਪੈਸ਼ਲ-27 ਨਵੰਬਰ, 04655 ਪਟਨਾ-ਫਿਰੋਜ਼ਪੁਰ ਐਕਸਪ੍ਰੈੱਸ ਸਪੈਸ਼ਲ-28 ਨਵੰਬਰ, 05251 ਦਰਭੰਗਾ-ਜਲੰਧਰ ਐਕਸਪ੍ਰੈੱਸ ਸਪੈਸ਼ਲ - 28 ਨਵੰਬਰ , 09027 ਬਾਂਦਰਾ ਟਰਮਿਨਸ- ਜੰਮੂਤਵੀ ਐਕਸਪ੍ਰੈੱਸ ਸਪੈਸ਼ਲ  - 28 ਨਵੰਬਰ, 09803ਕੋਟਾ- ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਸਪੈਸ਼ਲ - 28 ਨਵੰਬਰ , 09804 ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਕੋਟਾ ਐਕਸਪ੍ਰੈੱਸ ਸਪੈਸ਼ਲ  - 29 ਨਵੰਬਰ, 05252 ਜਲੰਧਰ- ਦਰਭੰਗਾ ਐਕਸਪ੍ਰੈੱਸ ਸਪੈਸ਼ਲ- 29 ਨਵੰਬਰ, 05531 ਸਹਰਸਾ- ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ- 29 ਨਵੰਬਰ , 04612 ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ- ਵਾਰਾਣਸੀ ਐਕਸਪ੍ਰੈੱਸ ਸਪੈਸ਼ਲ- 29 ਨਵੰਬਰ, 05532 ਅੰਮ੍ਰਿਤਸਰ - ਸਹਰਸਾ ਐਕਸਪ੍ਰੈੱਸ ਸਪੈਸ਼ਲ-30 ਨਵੰਬਰ, 09028 ਜੰਮੂਤਵੀ-ਬਾਂਦਰਾ ਟਰਮਿਨਸ ਐਕਸਪ੍ਰੈੱਸ ਸਪੈਸ਼ਲ-30 ਨਵੰਬਰ ਅਤੇ 04611 ਵਾਰਾਣਸੀ - ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਸਪੈਸ਼ਲ-1 ਦਿਸੰਬਰ ।

ਇਹ ਵੀ ਪੜ੍ਹੋ: ਧੀ ਨੂੰ ਮਿਲ ਕੇ ਖ਼ੁਸ਼ੀ-ਖ਼ੁਸ਼ੀ ਘਰ ਵਾਪਸ ਪਰਤ ਰਿਹਾ ਸੀ ਪਿਓ, ਵਾਪਰੀ ਅਣਹੋਣੀ ਨੇ ਪੁਆਏ ਕੀਰਨੇ


shivani attri

Content Editor

Related News