ਹੁਸ਼ਿਆਰਪੁਰ: ਕਈ ਸਾਲਾਂ ਤੋਂ ਬੰਦ ਪਈ ਫੈਕਟਰੀ ਨੂੰ ਲੱਗੀ ਅੱਗ

Friday, Aug 16, 2019 - 11:12 AM (IST)

ਹੁਸ਼ਿਆਰਪੁਰ: ਕਈ ਸਾਲਾਂ ਤੋਂ ਬੰਦ ਪਈ ਫੈਕਟਰੀ ਨੂੰ ਲੱਗੀ ਅੱਗ

ਹੁਸ਼ਿਆਰਪੁਰ (ਅਮਰੀਕ ਕੁਮਾਰ)—ਹੁਸ਼ਿਆਰਪੁਰ ਸਥਿਤ ਮੁਹੱਲਾ ਸੁਖੀਆਬਾਦ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਅਚਾਨਕ ਮੁਹੱਲੇ 'ਚ ਬੰਦ ਪਈ ਫੈਕਟਰੀ 'ਚ ਅੱਗ ਲੱਗ ਗਈ, ਜਿਸ ਨਾਲ ਮੁਹੱਲਾ ਨਿਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਅੱਗ 'ਤੇ ਕਾਬੂ ਪਾਇਆ। 

ਜਾਣਕਾਰੀ ਮੁਤਾਬਕ ਲੋਕਾਂ ਦਾ ਕਹਿਣਾ ਹੈ ਕਿ ਹੁਸ਼ਿਆਰਪੁਰ 'ਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਕਿਸੇ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਫੈਕਟਰੀ 'ਚ ਅੱਗ ਲੱਗੀ ਹੈ, ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ, ਪਰ ਪ੍ਰਸ਼ਾਸਨ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਆਪਣਾ ਪੱਲਾ ਝਾੜ ਦਿੰਦਾ ਹੈ, ਅੱਜ ਵੀ ਅਜਿਹਾ ਹੀ ਹੋਇਆ, ਜਦੋਂ ਮੁਹੱਲਾ ਸੁਖੀਆਬਾਦ 'ਚ ਇਕ ਫੈਕਟਰੀ 'ਚ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ਪਿਛਲੇ ਕਈ ਸਾਲਾਂ ਤੋਂ ਬੰਦ ਸੀ ਅਤੇ ਮਾਲਕ ਨੇ ਸਾਮਾਨ ਕਾਬਾੜੀਏ ਨੂੰ ਵੇਚ ਦਿੱਤਾ, ਕਬਾੜੀ ਨੇ ਜਿਵੇਂ ਹੀ ਗੈਸ ਕਟਰ ਦੀ ਵਰਤੋਂ ਕੀਤੀ ਤੇ ਅਚਾਨਕ ਅੱਗ ਲੱਗ ਗਈ। ਕਬਾੜੀਆ ਮੌਕੇ 'ਤੇ ਪਹੁੰਚਿਆ, ਜਿਸ ਦੇ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਅੱਗ 'ਤੇ ਕਾਬੂ ਪਾਇਆ ਗਿਆ, ਮਾਲਕ ਮੁਤਾਬਕ ਫੈਕਟਰੀ ਕਈ ਸਾਲਾਂ ਤੋਂ ਬੰਦ ਹੈ ਅਤੇ ਉਨ੍ਹਾਂ ਨੇ ਕਬਾੜੀਏ ਨੂੰ ਸਾਮਾਨ ਵੇਚਿਆ ਸੀ। ਜਿਸ ਦੀ ਅਣਗਹਿਲੀ ਨਾਲ ਇਹ ਹਾਦਸਾ ਹੋਇਆ, ਪਰ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ।


author

Shyna

Content Editor

Related News