ਹਾਜੀਪੁਰ ਦੇ ਪਿੰਡ ਭਵਨਾਲ ’ਚ ਦਿਨ-ਦਿਹਾੜੇ ਚੋਰੀ, ਲੱਖਾਂ ਦੇ ਗਹਿਣੇ ਲੈ ਗਏ ਚੋਰ

Thursday, Jan 19, 2023 - 01:13 PM (IST)

ਹਾਜੀਪੁਰ ਦੇ ਪਿੰਡ ਭਵਨਾਲ ’ਚ ਦਿਨ-ਦਿਹਾੜੇ ਚੋਰੀ, ਲੱਖਾਂ ਦੇ ਗਹਿਣੇ ਲੈ ਗਏ ਚੋਰ

ਹਾਜੀਪੁਰ (ਜੋਸ਼ੀ)-ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਭਵਨਾਲ ਪੱਤੀ ਰਾਮ ਨਗਰ ਵਿਖੇ ਚੋਰਾਂ ਵੱਲੋਂ ਦਿਨ-ਦਿਹਾੜੇ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਘਰ ’ਚ ਪਏ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਗਏ I ਘਰ ਦੇ ਮਾਲਕ ਜਗਦੀਸ਼ ਰਾਮ ਪੁੱਤਰ ਸੰਸਾਰ ਚੰਦ ਵਾਸੀ ਪਿੰਡ ਭਵਨਾਲ ਪੱਤੀ ਰਾਮ ਨਗਰ ਨੇ ਦੱਸਿਆ ਕਿ ਘਰ ’ਚ ਮੈਂ ਅਤੇ ਮੇਰੀ ਪਤਨੀ ਰਹਿੰਦੇ ਹਾਂ। ਬੁੱਧਵਾਰ ਕਰੀਬ 10 ਵਜੇ ਅਸੀਂ ਦੋਵੇਂ ਪਿੰਡ ਭੁੰਬੋਤਾੜ ਪੁਲਸ ਸਟੇਸ਼ਨ ਤਲਵਾੜਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ। ਜਦੋਂ ਅਸੀਂ ਕਰੀਬ 5 ਵਜੇ ਵਾਪਸ ਆਏ ਤਾਂ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਜਾ ਕੇ ਵੇਖਿਆ ਤਾਂ ਕਮਰਿਆਂ ਦੇ ਅਤੇ ਗੋਦਰੇਜ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿਲਰਿਆ ਹੋਇਆ ਸੀ I

ਇਹ ਵੀ ਪੜ੍ਹੋ : ਜਲੰਧਰ 'ਚ ਅੱਜ ਤੋਂ ਲਾਗੂ ਹੋਇਆ ‘ਨੋ ਆਟੋ ਜ਼ੋਨ’, ਰੋਡ ’ਤੇ ਲੱਗੇ ਟਰੈਫਿਕ ਪੁਲਸ ਦੇ ਨਾਕੇ, ਜਨਤਾ ਪਰੇਸ਼ਾਨ

ਉਨ੍ਹਾਂ ਅੱਗੇ ਦੱਸਿਆ ਕਿ ਚੋਰ ਘਰ ’ਚ ਪਏ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਕੇ ਲੈ ਗਏI ਇਸ ਚੋਰੀ ਦੀ ਘਟਨਾ ਦੀ ਸੂਚਨਾ ਹਾਜੀਪੁਰ ਪੁਲਸ ਨੂੰ ਦੇ ਦਿੱਤੀ ਸੀ I ਸੂਚਨਾ ਮਿਲਣ ਪਿਛੋਂ ਏ. ਐੱਸ. ਆਈ. ਅਸ਼ੋਕ ਕੁਮਾਰ ਆਪਣੀ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈI ਅਸ਼ੋਕ ਕੁਮਾਰ ਨੇ ਪ੍ਰੈੱਸ ਨੂੰ ਦੱਸਿਆ ਕਿ ਚੋਰਾਂ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀI
ਇਹ ਵੀ ਪੜ੍ਹੋ : ਜਲੰਧਰ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ, ਪੁਲਸ ਦੇ ਸਾਹਮਣੇ ਭਿੜੀਆਂ ਦੋ ਧਿਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News