ਸਡ਼ਕ ਹਾਦਸੇ ’ਚ ਜ਼ਖਮੀ ਹਿਮਾਚਲ ਪ੍ਰਦੇਸ਼ ਪੁਲਸ ਦੇ ਕਾਂਸਟੇਬਲ ਦੀ ਮੌਤ

Sunday, Nov 18, 2018 - 01:54 AM (IST)

ਸ੍ਰੀ ਕੀਰਤਪੁਰ ਸਾਹਿਬ,  (ਬਾਲੀ)-  ਬੀਤੀ ਦੇਰ ਸ਼ਾਮ ਬਿਲਾਸਪੁਰ -ਸ੍ਰੀ ਕੀਰਤਪੁਰ ਸਾਹਿਬ ਰਾਸ਼ਟਰੀ ਮਾਰਗ ਨੰਬਰ 21 (205) ਪਿੰਡ ਕਲਿਆਣਪੁਰ ਡੇਰਾ ਬਾਬਾ ਸ੍ਰੀ ਚੰਦ ਜੀ ਨੂੰ ਜਾਂਦੀ ਲਿੰਕ ਸਡ਼ਕ ਦੇ ਨਜ਼ਦੀਕ ਟਰੱਕ ਦੇ ਪਿੱਛੇ ਇਕ ਕਾਰ ਟਕਰਾਉਣ ਕਾਰਨ ਕਾਰ ਚਾਲਕ ਜੋ ਗੰਭੀਰ ਜ਼ਖਮੀ ਹੋ ਗਿਆ ਸੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐੱਸ.ਆਈ. ਸੋਹਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਗਤ ਸਿੰਘ (37) ਪੁੱਤਰ ਰਤਨ ਸਿੰਘ ਵਾਸੀ ਪਿੰਡ ਨੰਗਲ ਢੱਕਾਂ ਤਹਿਸੀਲ ਨਾਲਾਗਡ਼੍ਹ ਜ਼ਿਲਾ  ਸੋਲਨ (ਹਿ.ਪ੍ਰ) ਜੋ ਫੌਜ ’ਚੋਂ ਸੇਵਾ ਮੁਕਤ ਹੋ ਕਿ ਆਇਆ ਸੀ ਅਤੇ ਹਿਮਾਚਲ ਪ੍ਰਦੇਸ ਪੁਲਸ ’ਚ ਬਤੌਰ ਕਾਂਸਟੇਬਲ ਭਰਤੀ ਹੋ ਗਿਆ ਸੀ। ਬੀਤੇ ਦਿਨ ਉਹ ਆਪਣੇ ਪਿੰਡ ਤੋਂ ਆਪਣੀ ਸਵੀਫਟ ਡਿਜਾਇਰ ਕਾਰ ’ਚ ਸਵਾਰ ਹੋ ਕਿ ਬਾਣਗਡ਼੍ਹ ਟਰੇਨਿੰਗ ਸੈਂਟਰ ਮਹਿਤਪੁਰ (ਹਿ.ਪ੍ਰ.) ਨੂੰ ਜਾ ਰਿਹਾ ਸੀ ਜਦੋਂ ਉਹ ਪਿੰਡ ਕਲਿਆਣਪੁਰ ਡੇਰਾ ਬਾਬਾ ਸ੍ਰੀ ਚੰਦ ਜੀ ਨੂੰ ਜਾਂਦੀ ਲਿੰਕ ਸਡ਼ਕ ਦੇ ਨਜ਼ਦੀਕ ਪੁੱਜਿਆਂ ਤਾਂ ਅੱਗੇ ਇਕ ਟਰੱਕ  ਜੋ ਸਡ਼ਕ ’ਤੇ  ਗਲਤ ਪਾਰਕ ਕੀਤਾ ਹੋਇਆ ਖਡ਼ਾ ਸੀ ਦੇ ਪਿੱਛੇ ਉਸਦੀ ਕਾਰ ਟਕਰਾ ਗਈ। ਜ਼ਖਮੀ ਹਾਲਤ ’ਚ ਸੰਗਤ ਸਿੰਘ ਨੂੰ ਪਹਿਲਾ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਉਸ ਤੋਂ ਬਾਅਦ ਚੰਡੀਗਡ਼੍ਹ 32 ਸੈਕਟਰ ਦੇ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਜਦੋਂ ਉੱਥੋਂ ਉਸ ਨੂੰ ਮੈਕਸ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ’ਚ ਉਸਦੀ ਮੌਤ ਹੋ ਗਈ। ਪੁਲਸ ਨੇ ਟਰੱਕ ਦੇ ਅਣਪਛਾਤੇ  ਚਾਲਕ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਟਰੱਕ ਨੂੰ ਥਾਣੇ ਬੰਦ ਕਰ ਦਿੱਤਾ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕਿ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


Related News