ਗੰਨੇ ਦੀ ਅਦਾਇਗੀ ਨੂੰ ਲੈ ਕੇ 26 ਮਈ ਨੂੰ 10 ਤੋ 2 ਵਜੇ ਤੱਕ ਹਾਈਵੇ ਕਰਾਂਗੇ ਬੰਦ: ਚੌਹਾਨ
Wednesday, May 25, 2022 - 05:22 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੇ ਲੰਮੇਂ ਸਮੇਂ ਤੋਂ ਗੰਨੇ ਦੀ ਬਕਾਇਆ ਰਾਸੀ ਦਾ ਭੁਗਤਾਨ ਕਰਵਾਉਣ ਲਈ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਮਈ ਨੂੰ ਫਗਵਾਡ਼ਾ ਵਿਖੇ ਹਾਈਵੇਅ ਜਾਮ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਪਿੰਡ ਚੌਟਾਲਾ ਵਿਚ ਹੋਈ ਮੀਟਿੰਗ ਦੌਰਾਨ ਕੀਤਾ। ਇਕਾਈ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਪ੍ਰਧਾਨ ਚੌਹਾਨ ਨੇ ਦੱਸਿਆ ਕਿ ਪੂਰੇ ਪੰਜਾਬ ਅੰਦਰ ਕਿਸਾਨਾਂ ਦਾ ਗੰਨੇ ਦਾ 900 ਕਰੋਡ਼ ਰੁਪਏ ਬਕਾਇਆ ਹੈ, ਜਿਸ ਵਿੱਚੋਂ 72 ਕਰੋੜ ਰੁਪਏ ਫਗਵਾੜਾ ਸੂਗਰ ਮਿੱਲ ਵੱਲ ਹੈ, ਜੋ ਵਾਰ-ਵਾਰ ਵਾਅਦੇ ਕਰਕੇ ਵੀ ਹੁਣ ਤੱਕ ਕਿਸਾਨਾਂ ਨੂੰ ਅਦਾਇਗੀ ਨਹੀਂ ਕੀਤੀ ਗਈ ਅਤੇ ਮੁਕੇਰੀਆਂ ਸੂਗਰ ਮਿੱਲ ਅਤੇ ਹੋਰ ਪ੍ਰਾਈਵੇਟ ਮਿੱਲਾਂ ਵੱਲ ਕਰੋੜਾਂ ਰੁਪਏ ਖੜ੍ਹੇ ਹਨ ਪਰ ਵਾਰ-ਵਾਰ ਵਾਅਦੇ ਤੋਂ ਪ੍ਰਸ਼ਾਸਨਿਕ ਅਧਿਕਾਰੀ ਭੱਜ ਜਾਂਦੇ ਹਨ।
ਇਹ ਵੀ ਪੜ੍ਹੋ: ਸਤਲੁਜ ਦਰਿਆ ’ਚ ਦੋਸਤਾਂ ਨਾਲ ਨਹਾਉਣ ਗਏ 10ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ, ਮਾਪੇ ਰੋ-ਰੋ ਹੋਏ ਬੇਹਾਲ
ਇਨ੍ਹਾਂ ਅਦਾਇਗੀਆਂ ਦੇ ਨਾਂ ਹੋਣ ਕਾਰਨ ਰੋਸ ਵਜੋਂ ਪੰਜਾਬ ਦੀਆਂ 16 ਜਥੇਬੰਦੀਆਂ ਵੱਲੋਂ ਸਾਂਝਾ ਰੋਸ ਵਿਖਾਵਾ ਕੌਮੀ ਰਾਜ ਮਾਰਗ ਸੂਗਰ ਮਿੱਲ ਫਗਵਾੜਾ ਨੇੜੇ 26 ਮਈ ਨੂੰ ਕੀਤਾ ਜਾ ਰਿਹਾ ਹੈ ਤਾਂ ਜੋ ਸੂਬਾ ਸਰਕਾਰ ਤੇ ਸੂਗਰ ਮਿੱਲ ਮਾਲਕਾਂ ਦੀਆਂ ਅੱਖਾਂ ਖੁੱਲ ਸਕਣ। ਮੀਟਿੰਗ ਵਿਚ ਕਣਕ ਦੇ ਮੁਆਵਜਾ ਸੰਬੰਧੀ ਅਤੇ ਹੋਰਨਾਂ ਕਿਸਾਨੀ ਮਸਲਿਆਂ ਦੇ ਹੱਕ ਵਿਚ ਅਵਾਜ ਬੁਲੰਦ ਕੀਤੀ ਗਈ। ਇਸ ਮੌਕੇ ਜਨਰਲ ਸਕੱਤਰ ਜਸਵਿੰਦਰ ਸਿੰਘ,ਵਾਈਸ ਪ੍ਰਧਾਨ ਦਿਲਬਾਗ ਸਿੰਘ,ਬਲਜੀਤ ਸਿੰਘ ਕੈਸ਼ੀਅਰ, ਸਤਪਾਲ ਸਿੰਘ ਮਿਰਜ਼ਾਪੁਰ, ਨਵਜੋਤ ਸਿੰਘ, ਤਰਸੇਮ ਸਿੰਘ, ਜਗਦੀਸ਼ ਸਿੰਘ,ਪਲਵਿੰਦਰ ਸਿੰਘ,ਚਰਨਜੀਤ ਸਿੰਘ,ਬਲਜੀਤ ਸਿੰਘ, ਪ੍ਰਿਥਪਾਲ ਸਿੰਘ ਗੁਰਾਇਆ, ਹਰਜਿੰਦਰ ਸਿੰਘ, ਜਸਪਾਲ ਸਿੰਘ ਅਤੇ ਸ਼ਰਨਜੀਤ ਸਿੰਘ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਹੈਰਾਨ ਕਰਦਾ ਖ਼ੁਲਾਸਾ: ਜਲੰਧਰ ਵਿਖੇ ਮੁਲਜ਼ਮ ਕਰ ਰਹੇ ਜੁਰਮ, ਪੁਲਸ ਵਾਲੇ ਦੇ ਰਹੇ ਸਰਪ੍ਰਸਤੀ, ਇੰਝ ਖੁੱਲ੍ਹਾ ਭੇਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ