15 ਗ੍ਰਾਮ ਹੈਰੋਇਨ ਸਣੇ ਨਸ਼ਾ ਸਮੱਗਲਰ ਕਾਬੂ

02/17/2019 7:26:33 PM

ਲੋਹੀਆਂ ਖਾਸ,(ਮਨਜੀਤ) : ਸਥਾਨਕ ਥਾਣੇ ਦੀ ਪੁਲਸ ਵੱਲੋਂ 18 ਗ੍ਰਾਮ ਹੈਰੋਇਨ ਸਣੇ ਇਕ ਨੌਜਵਾਨ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਥਾਣਾ ਮੁਖੀ ਵੱਲੋਂ ਦੱਸਿਆ ਗਿਆ ਕਿ ਬਲਵੀਰ ਸਿੰਘ ਐੱਸ. ਆਈ. ਵੱਲੋਂ ਪੁਲਸ ਪਾਰਟੀ ਨਾਲ ਇਲਾਕੇ ਦੀ ਗਸ਼ਤ ਕਰਦਿਆਂ ਪਿੰਡ ਸਾਬੂਵਾਲ ਰੋਡ ਤੋਂ ਇਕ ਸ਼ੱਕ ਦੇ ਅਧਾਰ 'ਤੇ ਇਕ ਨੌਜਵਾਨ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦੀ ਪਛਾਣ ਨੱਛਤਰ ਪਾਲ ਪੁੱਤਰ ਕਰਤਾਰਾ ਵਾਸੀ ਫਰੀਦ ਸਰਾਏ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਵਜੋਂ ਹੋਈ ਹੈ। ਜਿਸ ਨੇ ਤਫਤੀਸ਼ ਦੌਰਾਨ ਕਬੂਲ ਕੀਤਾ ਕਿ ਉਹ ਪਿੱਛਲੇ ਸਮੇਂ ਤੋਂ ਪਿੰਡ ਲਾਟੀਆਂ ਵਾਲ ਤੋਂ ਨਸ਼ਾ ਲਿਆ ਕਿ ਨਸ਼ੇ ਦੀ ਤੱਸਕਰੀ ਕਰਦਾ ਆ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਸਥਾਨਕ ਥਾਣੇ 'ਚ ਪਹਿਲਾ ਵੀ ਸਾਲ 2015 'ਚ ਨਸ਼ੇ ਦਾ ਇਕ ਹੋਰ ਮਾਮਲਾ ਦਰਜ਼ ਹੈ, ਜਿਸ ਖਿਲਾਫ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ਼ ਕਰਕੇ ਮੁੱਢਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ।


Related News