ਘਰ ''ਚ ਵੜਿਆ ਹੈਵੀ ਟਿੱਪਰ, ਦੀਵਾਰ ਟੁੱਟੀ, ਮੱਝਾਂ ਜ਼ਖ਼ਮੀ

Monday, May 18, 2026 - 02:24 PM (IST)

ਘਰ ''ਚ ਵੜਿਆ ਹੈਵੀ ਟਿੱਪਰ, ਦੀਵਾਰ ਟੁੱਟੀ, ਮੱਝਾਂ ਜ਼ਖ਼ਮੀ

ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ਦੇ ਨੇੜੇ ਪੈਂਦੇ ਪਿੰਡ ਬਹਿਰਾਮਪੁਰ ਜ਼ਿੰਮੀਦਾਰਾ ਵਿਚ ਸਵੇਰੇ 4 ਵਜੇ ਦੇ ਕਰੀਬ ਇਕ ਘਰ ਦੇ ਸੌ ਰਹੇ ਪਰਿਵਾਰਕ ਮੈਂਬਰ ਉਸ ਸਮੇਂ ਬੁਰੀ ਤਰ੍ਹਾਂ ਡਰ ਗਏ ਜਦੋਂ ਇਕ ਵੱਡਾ ਟਿੱਪਰ ਦੀਵਾਰ ਨੂੰ ਤੋੜਦਾ ਹੋਇਆ ਅੰਦਰ ਆ ਵੜਿਆ ਜਿੱਥੇ ਕਿ ਪਸ਼ੂ ਬੰਨ੍ਹੇ ਹੋਏ ਸਨ।  ਜਾਣਕਾਰੀ ਦਿੰਦੇ ਹੋਏ ਪਿੰਡ ਨਿਵਾਸੀ ਜਸਪ੍ਰੀਤ ਸਿੰਘ, ਅਰਸ਼ਪਿੰਦਰ ਸਿੰਘ, ਸੁਪਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਸਰਪੰਚ ਹਰਮਿੰਦਰ ਸਿੰਘ ਦਾ ਘਰ ਲਿੰਕ ਸੜਕ ਦੇ ਨਾਲ ਲੱਗਾ ਹੈ ਅਤੇ ਸਵੇਰੇ 4 ਵਜੇ ਦੇ ਕਰੀਬ ਇਕ ਵੱਡਾ ਟਿੱਪਰ ਉਥੋਂ ਲੰਘ ਰਿਹਾ ਸੀ ਇਸ ਦੌਰਾਨ ਟਰਾਲਾ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਟਰਾਲਾ ਦੀਵਾਰ ਨੂੰ ਤੋੜਦਾ ਹੋਇਆ ਘਰ ਦੇ ਅੰਦਰ ਦਾਖ਼ਲ ਹੋ ਗਿਆ। 

ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ ਕੀਤਾ ਜਬਰ-ਜ਼ਿਨਾਹ

PunjabKesari

ਉਨ੍ਹਾਂ ਦੱਸਿਆ ਇਸ ਦੁਰਘਟਨਾ ਵਿਚ ਦੀਵਾਰ ਦੇ ਨਾਲ ਬੰਨ੍ਹੇ ਪਸ਼ੂ ਜਿਨ੍ਹਾਂ ਵਿਚ ਤਿੰਨ ਮੱਝਾਂ ਅਤੇ ਉਨ੍ਹਾਂ ਦੇ ਕੱਟੂ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਟਿੱਪਰ ਦੀਵਾਰ ਨਾਲ ਟਕਰਾਇਆ ਤਾਂ ਟਰੱਕ ਦੀਵਾਰ ਅਤੇ ਸ਼ੈਡ ਵਿੱਚ ਫਸ ਗਿਆ ਜਿਸ ਨਾਲ ਟਰੱਕ ਡਰਾਈਵਰ ਵੀ ਵਿਚ ਹੀ ਫਸ ਗਿਆ, ਜਿਸ ਨੂੰ ਟਰੈਕਟਰ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ । ਲੋਕਾਂ ਨੇ ਐਂਬੂਲੈਂਸ ਬੁਲਾ ਕੇ ਜ਼ਖ਼ਮੀ ਡਰਾਈਵਰ ਨੂੰ ਇਲਾਜ ਲਈ ਸਿਵਲ ਹਸਪਤਾਲ ਰੋਪੜ ਵਿਖੇ ਇਲਾਜ ਲਈ ਭੇਜਿਆ ਪਰ ਖੁਸ਼ਕਿਸਮਤੀ ਰਹੀ ਪਰਿਵਾਰਕ ਮੈਂਬਰਾਂ ਦਾ ਵਾਲ-ਵਾਲ ਬਚਾਅ ਹੋ ਗਿਆ।

ਇਹ ਵੀ ਪੜ੍ਹੋ: ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਹੈਵੀ ਵਾਹਨ ਟੋਲ ਬਚਾਉਣ ਦੇ ਚੱਕਰ ਵਿਚ ਉਨ੍ਹਾਂ ਦੇ ਪਿੰਡ ਵਿਚੋਂ ਲੰਘਦੀ ਲਿੰਕ ਸੜਕ ਤੋਂ ਗੁਜ਼ਰਦੇ ਹਨ ਜੋਕਿ ਰੂਪਨਗਰ-ਮੋਰਿੰਡਾ ਮਾਰਗ ਅਤੇ ਰੂਪਨਗਰ-ਚੰਡੀਗੜ੍ਹ ਹਾਈਵੇ ਨੂੰ ਆਪਸ ਵਿਚ ਜੋੜਦੀ ਹੈ ਪਰ ਭਾਰੀ ਵਾਹਨਾਂ ਦੇ ਗੁਜ਼ਰਨ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਨਿਵਾਸੀਆਂ ਵਿਚ ਹਮੇਸ਼ਾ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਦੀ ਲਿੰਕ ਸੜਕ ਤੋਂ ਗੁਜ਼ਰਨ ਵਾਲੇ ਭਾਰੀ ਵਾਹਨਾਂ ਤੇ ਤੁਰੰਤ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ ਅਤੇ ਪੀੜਤ ਪਰਿਵਾਰ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। 

ਇਹ ਵੀ ਪੜ੍ਹੋ:  ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News