ਸਿਹਤ ਕਾਮਿਆਂ ਨੂੰ ਧਮਕਾਉਣ ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ ਪਿਓ-ਪੁੱਤ ਖ਼ਿਲਾਫ਼ ਮਾਮਲਾ ਦਰਜ

08/13/2020 2:01:18 PM

ਨੂਰਪੁਰਬੇਦੀ (ਭੰਡਾਰੀ)— ਪਿੰਡ ਟਿੱਬਾ ਟੱਪਰੀਆਂ ਦੇ ਇਕ ਕੋਰੋਨਾ ਪੀੜਤ ਵਿਅਕਤੀ ਅਤੇ ਉਸ ਦੇ ਪਿਤਾ ਵੱਲੋਂ ਸਿਹਤ ਅਧਿਕਾਰੀਆਂ ਨੂੰ ਧਮਕਾਉਣ ਅਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਨੂੰ ਲੈ ਕੇ ਸਥਾਨਕ ਪੁਲਸ ਨੇ ਸਰਕਾਰੀ ਹਸਪਤਾਲ ਸਿੰਘਪੁਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਅਤੇ ਸਮੂਹ ਸਟਾਫ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਉਕਤ ਨਾਮਜ਼ਦ ਕੀਤੇ ਗਏ ਪਿਓ-ਪੁੱਤ 'ਚੋਂ ਕੋਰੋਨਾ ਪਾਜ਼ੇਟਿਵ ਲੜਕਾ ਬਨੂੜ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੈ ਜਦਕਿ ਇਸੇ ਮਾਮਲੇ 'ਚ ਨਾਮਜ਼ਦ ਉਸ ਦੇ ਪਿਤਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਕਾਂਗਰਸ ਦੇ ਰਾਜ ''ਚ ਕਾਂਗਰਸੀ ਸਰਪੰਚ ਦੀ ਬੇਵੱਸੀ, BDPO ਬੀਬੀ ''ਤੇ ਲਾਏ ਇਹ ਇਲਜ਼ਾਮ

ਥਾਣਾ ਮੁਖੀ ਜਤਿਨ ਕਪੂਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਹਤ ਸਟਾਫ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਬੀਤੀ 6 ਅਗਸਤ ਨੂੰ ਜਦੋਂ ਸਿਹਤ ਮਹਿਕਮੇ ਦੇ ਮਲਟੀਪਰਪਜ਼ ਹੈੱਲਥ ਵਰਕਰ ਦੇਸਰਾਜ ਅਤੇ ਸਰਬਜੀਤ ਕੌਰ ਪਿੰਡ ਟਿੱਬਾ ਟੱਪਰੀਆਂ ਵਿਖੇ ਕੋਰੋਨਾ ਪਾਜ਼ੇਟਿਵ ਦੇ 12 ਮਾਮਲੇ ਆਉਣ 'ਤੇ ਉਕਤ ਵਿਅਕਤੀਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਸ਼ਿਫ਼ਟ ਕਰਨ ਲਈ ਘਰਾਂ 'ਚ ਗਏ ਹੋਏ ਸਨ ਤਾਂ ਨਿਤੇਸ਼ਪਾਲ ਸਿੰਘ ਪੁੱਤਰ ਚੇਤ ਰਾਮ ਅਤੇ ਚੇਤ ਰਾਮ ਪੁੱਤਰ ਮਹਿੰਦਰ ਸਿੰਘ ਨੇ ਸਿਹਤ ਕਰਮਚਾਰੀਆਂ ਨਾਲ ਗਾਲੀ-ਗਲੋਚ ਕੀਤਾ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਫਿਰ ਮਿਲੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ, ਇਕ ਦੀ ਮੌਤ

ਇਸ ਤੋਂ ਉਪਰੰਤ ਜਦੋਂ ਸਿਹਤ ਕਰਮਚਾਰੀ ਨਿਤੇਸ਼ਪਾਲ ਸਿੰਘ ਨੂੰ ਹਸਪਤਾਲ ਛੱਡ ਕੇ ਵਾਪਸ ਆਉਣ ਲੱਗੇ ਤਾਂ ਉਸ ਨੇ ਐਂਬੂਲੈਂਸ ਦੇ ਡਰਾਇਵਰ ਗੁਰਪ੍ਰੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਹੈੱਲਥ ਸੁਪਰਵਾਈਜ਼ਰ ਨਾਲ ਵੀ ਦੁਰਵਿਵਹਾਰ ਕੀਤਾ। ਉਨ੍ਹਾਂ ਸ਼ਿਕਾਇਤ 'ਚ ਦੱਸਿਆ ਕਿ ਜਦੋਂ ਸਿਹਤ ਕਰਮਚਾਰੀ ਪਿੰਡ 'ਚ ਕੋਰੋਨਾ ਜਾਂਚ ਲਈ ਨਮੂਨੇ ਲੈ ਰਹੇ ਸਨ ਤਾਂ ਚੇਤ ਰਾਮ ਨੇ ਮੁੜ ਨਾ ਕੇਵਲ ਸਿਹਤ ਕਾਮਿਆਂ ਨਾਲ ਮਾੜਾ ਸਲੂਕ ਕੀਤਾ ਸਗੋਂ ਪਿੰਡ 'ਚ ਅਫਵਾਹ ਫੈਲਾਉਣ ਲੱਗਾ ਅਤੇ ਇਹ ਕਹਿ ਕੇ ਲੋਕਾਂ ਨੂੰ ਉਕਸਾਉਣ ਲੱਗਾ ਕਿ ਮਹਿਕਮਾ ਕੋਰੋਨਾ ਟੈਸਟ ਪਾਜ਼ੇਟਿਵ ਕੱਢ ਕੇ ਪੈਸੇ ਇਕੱਠੇ ਕਰ ਰਿਹਾ ਹੈ। ਇਸ ਹਾਲਤ ਦੇ ਚੱਲਦਿਆਂ ਪਿੰਡ 'ਚ ਕੋਈ ਸੈਂਪਲਿੰਗ ਨਹੀਂ ਕਰਵਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ''ਚ ''ਕੋਰੋਨਾ'' ਦਾ ਕਹਿਰ ਜਾਰੀ, ਕਪੂਰਥਲਾ ''ਚ 3 ਮਰੀਜ਼ਾਂ ਦੀ ਗਈ ਜਾਨ

ਉਨ੍ਹਾਂ ਕਿਹਾ ਕਿ ਹਸਪਤਾਲ 'ਚ ਦਾਖਲ ਨਿਤੇਸ਼ਪਾਲ ਸਿੰਘ ਅਤੇ ਚੇਤ ਰਾਮ ਫੋਨ ਕਰ ਕੇ ਸਿਹਤ ਕਾਮੇ ਦੇਸਰਾਜ ਅਤੇ ਸਰਬਜੀਤ ਕੌਰ ਨੂੰ ਧਮਕੀਆਂ ਦੇ ਰਿਹਾ ਹੈ, ਜਿਸ ਕਰਕੇ ਉਹ ਪਿੰਡ 'ਚ ਸੈਂਪਲ ਲੈਣ ਤੇ ਸਰਵੇ ਕਰਨ ਤੋਂ ਡਰ ਰਹੇ ਹਨ। ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ 'ਤੇ ਨਿਤੇਸ਼ਪਾਲ ਸਿੰਘ ਅਤੇ ਉਸ ਦੇ ਪਿਤਾ ਚੇਤ ਰਾਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਜਤਿਨ ਕਪੂਰ ਅਨੁਸਾਰ ਨਿਤੇਸ਼ਪਾਲ ਸਿੰਘ ਹਸਪਤਾਲ ਵਿਖੇ ਦਾਖਿਲ ਹੈ ਜਦਕਿ ਉਸ ਦੇ ਪਿਤਾ ਚੇਤ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਬਾਜਵਾ ਮਾਮਲੇ ਕਾਰਨ ਪੰਜਾਬ ਕਾਂਗਰਸ ਦੇ ਨਵੇਂ ਸੰਗਠਨਾਤਮਕ ਢਾਂਚੇ ਦੇ ਐਲਾਨ ''ਚ ਪਈ ਅੜਚਨ


shivani attri

Content Editor

Related News