ਜਿਮਖਾਨਾ ਚੋਣਾਂ ’ਚ ਪ੍ਰੋਗਰੈਸਿਵ ਅਤੇ ਅਚੀਵਰਸ ਗਰੁੱਪ ਲਈ ‘ਕਰੋ ਜਾਂ ਮਰੋ’ ਵਰਗੀ ਬਣੀ ਸਥਿਤੀ
Friday, Mar 08, 2024 - 06:04 PM (IST)
ਜਲੰਧਰ (ਖੁਰਾਣਾ)–ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਸਿਰਫ਼ 2 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ ਵਿਚ ਚੋਣ ਲੜ ਰਹੇ ਦੋਵਾਂ ਹੀ ਗਰੁੱਪਾਂ ਪ੍ਰੋਗਰੈਸਿਵ ਅਤੇ ਅਚੀਵਰਸ ਵਿਚਕਾਰ ‘ਕਰੋ ਜਾਂ ਮਰੋ’ ਵਰਗੀ ਸਥਿਤੀ ਬਣ ਚੁੱਕੀ ਹੈ। ਦੋਵਾਂ ਹੀ ਗਰੁੱਪਾਂ ਨੇ ਜਿੱਥੇ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ, ਉਥੇ ਹੀ ਆਪਣੇ-ਆਪਣੇ ਸਮਰਥਕਾਂ ਨੂੰ ਬੁਲਾਉਣ ਅਤੇ ਉਨ੍ਹਾਂ ਨੂੰ ਇਕ ਜਗ੍ਹਾ ’ਤੇ ਇਕੱਠਾ ਕਰਨ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਚੋਣਾਂ ਦੀਆਂ ਤਿਆਰੀਆਂ ਅੰਤਿਮ ਪੜਾਅ ’ਚ ਪਹੁੰਚਾ ਦਿੱਤੀਆਂ ਹਨ। ਚੋਣਾਂ ਮੁਕੰਮਲ ਕਰਵਾਉਣ ਵਾਲੇ ਕਰਮਚਾਰੀਆਂ ਦੀ ਵੀਰਵਾਰ ਦੂਜੀ ਰਿਹਰਸਲ ਹੋਈ, ਜਿਸ ਦੌਰਾਨ ਆਰ. ਓ. ਅਮਰਜੀਤ ਸਿੰਘ ਬੈਂਸ ਅਤੇ ਚੋਣ ਆਬਜ਼ਰਵਰ ਜਸਵੀਰ ਸਿੰਘ ਮੌਜੂਦ ਰਹੇ। ਚੋਣਾਂ ਦੇ ਸਿਲਸਿਲੇ ਵਿਚ ਸ਼ਨੀਵਾਰ ਨੂੰ ਵੀ ਕਲੱਬ ਬੰਦ ਰੱਖਿਆ ਜਾਵੇਗਾ। ਚੋਣਾਵੀ ਨਤੀਜੇ 10 ਮਾਰਚ ਦੀ ਸ਼ਾਮ ਜਾਂ ਰਾਤ ਨੂੰ ਐਲਾਨ ਕਰ ਦਿੱਤੇ ਜਾਣਗੇ।
ਫਿਟਨੈੱਸ ਦੇ ਦੀਵਾਨਿਆਂ ਅਤੇ ਦਵਾਈ ਵਿਕ੍ਰੇਤਾਵਾਂ ਨੇ ਦਿੱਤਾ ਅਚੀਵਰਸ ਗਰੁੱਪ ਨੂੰ ਸਮਰਥਨ
ਚੋਣਾਵੀ ਮੈਦਾਨ ਵਿਚ ਅਚੀਵਰਸ ਗਰੁੱਪ ਵੀ ਤੇਜ਼ ਚਾਲ ਚੱਲ ਰਿਹਾ ਹੈ। ਇਸ ਗਰੁੱਪ ਦੇ ਸਮਰਥਨ ਵਿਚ ਪਿਛਲੀ ਰਾਤ ਇਕ ਪ੍ਰਭਾਵਸ਼ਾਲੀ ਮੀਟਿੰਗ ਸਥਾਨਕ ਹੋਟਲ ਵਿਚ ਹੋਈ। ਇਸ ਦੌਰਾਨ ਫਿਟਨੈੱਸ ਦੇ ਸ਼ੌਕੀਨਾਂ ਅਤੇ ਦਵਾਈ ਵਿਕ੍ਰੇਤਾਵਾਂ ਆਦਿ ਨੇ ਖੁੱਲ੍ਹ ਕੇ ਇਸ ਗਰੁੱਪ ਨੂੰ ਸਮਰਥਨ ਦਿੱਤਾ। ਮੀਟਿੰਗ ਦੌਰਾਨ ਦਿਲਕੁਸ਼ਾ ਮਾਰਕੀਟ ਦੇ ਮੈਡੀਸਨ ਡਿਸਟਰੀਬਿਊਟਰ ਅਤੇ ਸ਼ਹਿਰ ਦੇ ਪ੍ਰਮੁੱਖ ਡਾਕਟਰ ਵੀ ਮੌਜੂਦ ਸਨ। ਇਸ ਦੌਰਾਨ ਗਰੁੱਪ ਦੇ ਸਾਰੇ ਉਮੀਦਵਾਰ ਵਰੁਣ ਸਿੱਕਾ, ਅਮਿਤ ਕੁਕਰੇਜਾ, ਸੁਮਿਤ ਸ਼ਰਮਾ ਅਤੇ ਸੌਰਭ ਖੁੱਲਰ ਤੋਂ ਇਲਾਵਾ ਨਿਤਿਨ ਬਹਿਲ, ਹਰਪ੍ਰੀਤ ਸਿੰਘ ਗੋਲਡੀ, ਅਤੁਲ ਤਲਵਾਰ, ਐੱਮ. ਬੀ. ਬਾਲੀ, ਮੁਕੇਸ਼ ਪੁਰੀ, ਮੋਨੂੰ ਪੁਰੀ, ਕਰਣ ਅਗਰਵਾਲ, ਸ਼ਾਲਿਨੀ ਕਾਲੜਾ ਅਤੇ ਵਿੰਨੀ ਸ਼ਰਮਾ ਧਵਨ ਮੌਜੂਦ ਰਹੇ। ਪ੍ਰੋਗਰਾਮ ਦਾ ਸੰਚਾਲਨ ਸੰਜੇ ਮਹਿੰਦਰੂ ਅਤੇ ਅਮਰਜੀਤ ਸਿੰਘ ਆਹੂਜਾ ਦੇ ਜ਼ਿੰਮੇ ਸੀ। ਇਸ ਦੌਰਾਨ ਰਾਕੇਸ਼ ਚੌਹਾਨ, ਹਰਿੰਦਰ ਨੰਦਾ, ਰੁਪਿੰਦਰ ਨੰਦਾ, ਰਿੱਕੀ, ਵਰੁਣ ਮਿੱਤਲ, ਵਿਕਾਸ ਮਹਾਜਨ, ਬੱਬੂ ਭਾਟੀਆ, ਰਿਸ਼ੂ ਵਰਮਾ, ਗਗਨ ਧਵਨ, ਸ਼ੈਂਪੀ ਸ਼ਰਮਾ, ਨਿਸ਼ਾਂਤ ਚੋਪੜਾ, ਮਨਜੀਤ ਸਿੰਘ, ਡਾ. ਨਵਜੋਤ ਦਹੀਆ, ਡਾ. ਪਵਨ ਗੁਪਤਾ, ਡਾ. ਵਰੁਣ ਗੁਪਤਾ, ਸੀ. ਏ. ਰਾਜੇਸ਼ ਆਨੰਦ, ਡਾ. ਪਰਮਿੰਦਰ ਬਜਾਜ, ਸੁੱਖੀ ਮਾਨ, ਇੰਦਰਜੀਤ ਸਿੰਘ, ਡਾ. ਐੱਸ. ਪੀ. ਐੱਸ. ਗਰੋਵਰ, ਐੱਸ. ਐੱਸ. ਬਿੰਦਰਾ, ਮਨਜੀਤ ਿਸੰਘ ਰੌਬਿਨ, ਨਵੀਨ ਅਤੇ ਵਿਵੇਕ ਗੁਪਤਾ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਦਸੂਹਾ ਦੇ ਇਕੋ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ 'ਚ ਦਰਦਨਾਕ ਮੌਤ, ਇਕ ਸੀ 3 ਭੈਣਾਂ ਦਾ ਇਕਲੌਤਾ ਭਰਾ
ਲੇਡੀਜ਼ ਨੇ ਪ੍ਰੋਗਰੈਸਿਵ ਗਰੁੱਪ ਦੇ ਪ੍ਰਚਾਰ ਨੂੰ ਨਵੀਂ ਸ਼ਕਤੀ ਦਿੱਤੀ
ਇਸ ਵਾਰ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਲੇਡੀਜ਼ ਦੀ ਭੂਮਿਕਾ ਵੀ ਕਾਫੀ ਅਹਿਮ ਹੋ ਗਈ ਹੈ। ਅੱਜ ਦੁਪਹਿਰੇ ਪ੍ਰੋਗਰੈਸਿਵ ਗਰੁੱਪ ਦੇ ਸਮਰਥਨ ਵਿਚ ਲੇਡੀਜ਼ ਵੱਲੋਂ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪਹਿਲਾਂ ਤਾਂ ਔਰਤਾਂ ਨੇ ਆਪਸ ਵਿਚ ਮਿਲ ਕੇ ਤੰਬੋਲਾ ਖੇਡਿਆ ਅਤੇ ਪ੍ਰਾਈਜ਼ ਜਿੱਤੇ ਪਰ ਬਾਅਦ ਵਿਚ ਉਨ੍ਹਾਂ ਨੇ ਪ੍ਰੋਗਰੈਸਿਵ ਗਰੁੱਪ ਦੇ ਸਮਰਥਨ ਵਿਚ ਨਾਅਰੇ ਤਕ ਲਾਏ। ਇਸ ਮੀਟਿੰਗ ਦਾ ਆਯੋਜਨ ਜੁਆਇੰਟ ਸੈਕਟਰੀ ਪੋਸਟ ਦੀ ਉਮੀਦਵਾਰ ਅਨੂ ਮਾਟਾ, ਡਿੰਪੀ ਬਹਿਲ, ਅਰਮੀਨ ਕੋਚਰ ਅਤੇ ਬੀਬੇਨ ਵਿਰਕ ਆਦਿ ਵੱਲੋਂ ਕੀਤਾ ਗਿਆ। ਇਸ ਦੌਰਾਨ ਸ਼੍ਰੀਮਤੀ ਨਰੇਸ਼, ਕਿਰਨ ਭਾਰਤੀ, ਰੇਣੂ ਕੌਮੀ, ਸ਼ਰੁਤੀ ਸੇਠ, ਨੀਲਮ ਠਾਕੁਰ, ਨੀਨਾ ਚੌਹਾਨ ਆਦਿ ਭਾਰੀ ਗਿਣਤੀ ਵਿਚ ਔਰਤਾ ਨੇ ਹਿੱਸਾ ਲਿਆ। ਇਨ੍ਹਾਂ ਵਿਚ ਲੇਡੀਜ਼ ਜਿਮਖਾਨਾ ਕਲੱਬ ਨਾਲ ਸਬੰਧਤ ਔਰਤਾਂ ਦੀ ਗਿਣਤੀ ਵੀ ਕਾਫੀ ਸੀ। ਜਿਮਖਾਨਾ ਦੇ ਭੰਗੜਾ ਅਤੇ ਜੁੰਬਾ ਗਰੁੱਪ ਦੀਆਂ ਔਰਤਾਂ ਨੇ ਵੀ ਇਸ ਆਯੋਜਨ ਵਿਚ ਹਿੱਸਾ ਲੈ ਕੇ ਪ੍ਰੋਗਰੈਸਿਵ ਗਰੁੱਪ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਅਕਾਲੀ ਦਲ ਨਾਲ ਸਮਝੌਤੇ ਲਈ ਬੀਬੀ ਜਗੀਰ ਕੌਰ ਨੇ ਰੱਖੀਆਂ ਇਹ ਸ਼ਰਤਾਂ
ਹਰਪ੍ਰੀਤ ਗੋਲਡੀ ਦੇ ਸਮਰਥਨ ’ਚ ਖੁੱਲ੍ਹ ਕੇ ਆਏ ਜਿੰਮ ਵਾਰੀਅਰਸ ਦੇ ਮੈਂਬਰ
ਜਿਮਖਾਨਾ ਕਲੱਬ ਵਿਚ ਜਿੰਮ ਵਾਰੀਅਰਸ ਦੀ ਟੀਮ ਉਨ੍ਹਾਂ ਨੌਜਵਾਨਾਂ ’ਤੇ ਆਧਾਰਿਤ ਹੈ, ਜੋ ਨਾ ਸਿਰਫ ਹੈਲਥ ਜਿੰਮ ਆਦਿ ਸਹੂਲਤਾਂ ਦੀ ਵਰਤੋਂ ਕਰਦੇ ਹਨ, ਸਗੋਂ ਸਪੋਰਟਸ ਕਾਰਨੀਵਾਲ ਅਤੇ ਜੀ. ਪੀ. ਐੱਲ. ਵਰਗੀਆਂ ਪ੍ਰਤੀਯੋਗਿਤਾਵਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਗਰੁੱਪ ਨੇ ਪਿਛਲੀ ਰਾਤ ਆਪਣੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕਰ ਕੇ ਐਗਜ਼ੀਕਿਊਟਿਵ ਦੀ ਚੋਣ ਲੜ ਰਹੇ ਅਚੀਵਰਸ ਗਰੁੱਪ ਦੇ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਨੂੰ ਖੁੱਲ੍ਹਾ ਸਮਰਥਨ ਦਿੱਤਾ। ਗਰੁੱਪ ਦੇ ਕਨਵੀਨਰ ਰਾਕੇਸ਼ ਚੌਹਾਨ ਨੇ ਦੱਸਿਆ ਕਿ ਗੋਲਡੀ ਨੇ ਹਮੇਸ਼ਾ ਯੰਗ ਟੈਲੇਂਟ ਨੂੰ ਪ੍ਰਮੋਟ ਕੀਤਾ ਹੈ ਅਤੇ ਉਨ੍ਹਾਂ ਦੇ ਪਿਛਲੇ ਕਾਰਜਕਾਲ ਕਾਫੀ ਸ਼ਲਾਘਾਯੋਗ ਰਹੇ ਹਨ। ਇਸ ਮੀਟਿੰਗ ਦੌਰਾਨ ਯੋਗਗੁਰੂ ਵਿਕਾਸ ਮਹਾਜਨ, ਬੱਬੂ ਭਾਟੀਆ ਅਤੇ ਜਿੰਮ ਵਾਰੀਅਰਸ ਦੀ ਟੀਮ ਦੇ ਸਾਰੇ ਮੈਂਬਰ ਮੌਜੂਦ ਸਨ।
ਯੰਗ ਵੋਟਰਸ ਨੇ ਗੁਰਪ੍ਰੀਤ ਸਿੰਘ ਮੇਜਰ ਕੋਛੜ ’ਚ ਜਤਾਇਆ ਭਰੋਸਾ
ਜਿਮਖਾਨਾ ਕਲੱਬ ਵਿਚ ਯੰਗ ਵੋਟਰਸ ਦੀ ਵੀ ਕਮੀ ਨਹੀਂ ਹੈ, ਜੋ ਸਪੋਰਟਸ ਅਤੇ ਹੋਰ ਐਕਟੀਵਿਟੀਜ਼ ਵਿਚ ਖੁੱਲ੍ਹ ਕੇ ਹਿੱਸਾ ਲੈਂਦੇ ਹਨ। ਇਨ੍ਹਾਂ ਯੰਗ ਵੋਟਰਸ ਨੇ ਬੀਤੇ ਦਿਨੀਂ ਇਕ ਪ੍ਰਭਾਵਸ਼ਾਲੀ ਮੀਟਿੰਗ ਦਾ ਆਯੋਜਨ ਕੀਤਾ ਅਤੇ ਪ੍ਰੋਗਰੈਸਿਵ ਗਰੁੱਪ ਵੱਲੋਂ ਕੈਸ਼ੀਅਰ ਪੋਸਟ ਦੀ ਚੋਣ ਲੜ ਰਹੇ ਗੁਰਪ੍ਰੀਤ ਿਸੰਘ ਮੇਜਰ ਕੋਛੜ ਨੂੰ ਖੱੁਲ੍ਹ ਕੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗਰੁੱਪ ਦੇ ਹੋਰ ਉਮੀਦਵਾਰ ਅਨੂ ਮਾਟਾ, ਸ਼ਾਲੀਨ ਜੋਸ਼ੀ ਅਤੇ ਸੁਮਿਤ ਰਲਹਨ ਤੋਂ ਇਲਾਵਾ ਧੀਰਜ ਸੇਠ, ਕਨਵ ਨੰਦਾ, ਕਪਿਲ ਮਹਿਤਾ, ਕੁਨਾਲ ਠਾਕੁਰ, ਸੀ. ਏ. ਗੁਰਲੀਨ ਸਾਹਨੀ, ਸੰਜੀਵ ਚੋਪੜਾ, ਨਿਖਿਲ ਗੁਪਤਾ, ਗੌਰਵ ਮਾਟਾ, ਗੁਰਦੇਵ ਜੋਸ਼ੀ, ਪਰਮਵੀਰ, ਗੁਰਿੰਦਰ ਬਵੇਜਾ, ਕਾਰਤਿਕ ਮਰਵਾਹਾ, ਅਤੁਲ ਚਾਵਲਾ, ਸ਼ਿਵੇਨ ਰਾਜਪੂਤ, ਹਰਨੂਰ ਕੋਚਰ, ਸਿਮਰਜੀਤ ਕੋਚਰ, ਰਿਸ਼ਭ ਮਹਿੰਦੀਰੱਤਾ, ਗਗਨਦੀਪ ਖੰਡਪੁਰ, ਈਸ਼ਦੀਪ ਸਿੰਘ ਗੁਰਜਰ, ਅਨੁਜ ਪੁਰੀ ਅਤੇ ਨਵਨੀਤ ਚੋਪੜਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ਵਿਖੇ ਮਹਾਸ਼ਿਵਰਾਤਰੀ ਮੌਕੇ ਮੰਦਿਰਾਂ 'ਚ ਲੱਗੀਆਂ ਰੌਣਕਾਂ, 'ਹਰ-ਹਰ ਮਹਾਦੇਵ' ਦੇ ਲੱਗੇ ਜੈਕਾਰੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8