ਅੱਗ ਲੱਗੇ ਸਿਲੰਡਰ ਨੂੰ ਗਲੀ ’ਚ ਸੁੱਟਣ ਕਾਰਨ ਗੁਅਾਂਢੀ ਦੇ ਬਿਜਲੀ ਯੰਤਰ ਸੜੇ

Tuesday, Dec 25, 2018 - 06:58 AM (IST)

ਅੱਗ ਲੱਗੇ ਸਿਲੰਡਰ ਨੂੰ ਗਲੀ ’ਚ ਸੁੱਟਣ ਕਾਰਨ ਗੁਅਾਂਢੀ  ਦੇ ਬਿਜਲੀ ਯੰਤਰ ਸੜੇ

ਜਲੰਧਰ,   (ਕੈਂਥ, ਜਤਿੰਦਰ)–  ਅੱਜ ਨੀਵੀਂ ਅਾਬਾਦੀ ਸੰਤੋਖਪੁਰਾ  ਵਿਖੇ  ਸਵੇਰੇ  ਤੜਕਸਾਰ  ਸਾਢੇ  5 ਵਜੇ  ਇਕ ਪ੍ਰਵਾਸੀ  ਕਿਰਾਏਦਾਰ ਦੇ ਕਮਰੇ ’ਚ ਐੱਲ. ਪੀ. ਜੀ. ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ ਪ੍ਰਵਾਸੀ ਨੇ ਹਫੜਾ-ਦਫੜੀ ’ਚ ਸਿਲੰਡਰ ਨੂੰ ਧੱਕਾ ਮਾਰ ਕੇ ਗਲੀ ’ਚ  ਸੁੱਟ  ਦਿੱਤਾ,  ਜਿਸ  ਕਾਰਨ  ਮੁਹੱਲੇ ’ਚ  ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਅਾ। ਲੋਕ ਅੱਗ ਲੱਗੇ ਸਿਲੰਡਰ ਨੂੰ ਦੇਖ ਕੇ ਇਧਰ-ਉੱਧਰ ਭੱਜਣ ਲੱਗੇ।
 ਗਲੀ ’ਚ ਅੱਗ ਲੱਗੇ ਸਿਲੰਡਰ ਨੂੰ ਸੁੱਟਣ  ਕਾਰਨ ਸਾਹਮਣੇ ਵਾਲੇ ਮੰਗਲ  ਸਿੰਘ ਦੇ ਘਰ ਦੇ ਮੇਨ ਗੇਟ, ਬਿਜਲੀ ਦਾ ਮੀਟਰ ਅਤੇ ਘਰ ’ਚ ਬਿਜਲੀ ਦੇ ਹੋਰ ਯੰਤਰਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਅਾ। ਬਿਜਲੀ ਮੀਟਰ ਸੜਨ ਕਾਰਨ ਲਗਭਗ 5 ਘੰਟੇ ਮੰਗਲ  ਿਸੰਘ ਦੇ ਘਰ ਦੀ ਬਿਜਲੀ ਬੰਦ ਰਹੀ। ਬਿਜਲੀ ਵਿਭਾਗ ਨੂੰ ਜਾਣਕਾਰੀ ਦੇਣ ਤੋਂ ਬਾਅਦ ਇਲਾਕੇ ਦੇ ਜੇ. ਈ. ਨੇ ਅਾ ਕੇ ਮੁਅਾਇਨਾ ਕੀਤਾ ਅਤੇ ਫਿਰ ਤਾਰਾਂ ਦੀ ਮੁਰੰਮਤ ਕਰ ਕੇ ਘਰ ਦੀ ਬਿਜਲੀ ਚਾਲੂ ਕੀਤੀ। ਇਸ ਘਟਨਾ ਨਾਲ ਜਾਨੀ ਨੁਕਸਾਨ ਨਹੀਂ ਹੋਇਅਾ ਪਰ ਇਕ ਵਿਅਕਤੀ ਦੀ ਗਲਤੀ  ਕਾਰਨ ਇਹ ਭਾਣਾ ਵਰਤਿਆ।  ਅਖੀਰ ਇਕੱਠੇ ਹੋਏ ਲੋਕਾਂ ਨੇ ਸਿਲੰਡਰ ’ਤੇ ਰੇਤਾ ਪਾ ਕੇ ਬੜੀ ਮੁਸ਼ਕਲ ਨਾਲ ਅੱਗ ਬੁਝਾਈ, ਜਿਸ ਕਾਰਨ ਵੱਡਾ ਨੁਕਸਾਨ ਹੋਣੋਂ ਟਲ ਗਿਆ।
 


Related News