ਬੱਸ ਸਟੈਂਡ ਨੇੜੇ ਵਾਪਰੇ ਗੋਲੀਕਾਂਡ ''ਚ ਸਰੰਡਰ ਕਰਨ ਵਾਲੇ ਅਰਸ਼ ਲਾਹੌਰੀਆ ਨੂੰ ਜੇਲ ਭੇਜਿਆ

Saturday, Sep 22, 2018 - 11:56 AM (IST)

ਬੱਸ ਸਟੈਂਡ ਨੇੜੇ ਵਾਪਰੇ ਗੋਲੀਕਾਂਡ ''ਚ ਸਰੰਡਰ ਕਰਨ ਵਾਲੇ ਅਰਸ਼ ਲਾਹੌਰੀਆ ਨੂੰ ਜੇਲ ਭੇਜਿਆ

ਜਲੰਧਰ (ਜ. ਬ.)— ਬੱਸ ਸਟੈਂਡ ਨੇੜੇ ਗੋਲੀਕਾਂਡ ਵਿਚ ਸਰੰਡਰ ਕਰਨ ਵਾਲੇ ਅਰਸ਼ਪਾਲ ਉਰਫ ਅਰਸ਼ ਲਾਹੌਰੀਆ ਨੂੰ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ ਭੇਜ ਦਿੱਤਾ। ਅਰਸ਼ ਨੂੰ ਪੁਲਸ ਨੇ ਰਿਮਾਂਡ 'ਤੇ ਲਿਆ ਸੀ।ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਅਰਸ਼ਪਾਲ ਕੋਲੋਂ ਕੀਤੀ ਗਈ ਪੁੱਛਗਿੱਛ 'ਚ ਹੋਰ ਮੁਲਜ਼ਮਾਂ ਬਾਰੇ ਵੀ ਇਨਪੁੱਟ ਮਿਲੇ ਹਨ ਜਿਨ੍ਹਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਅਰੈਸਟ ਕਰ ਲਿਆ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। 30 ਜੁਲਾਈ ਨੂੰ ਜਸਕਰਨ ਲਾਹੌਰੀਆ ਦਾ ਲੜਕੀ ਨੂੰ ਲੈ ਕੇ ਸ਼ਾਹਕੋਟ ਵਾਸੀ ਸਾਹਿਲ ਨਾਲ ਝਗੜਾ ਹੋ ਗਿਆ ਸੀ। ਦੋਵਾਂ ਨੇ ਆਪਣੇ ਸਾਥੀ ਬੁਲਾ ਲਏ ਤੇ ਦੋਵੇਂ ਧਿਰਾਂ ਦਾ ਆਪਸ ਵਿਚ ਕਾਫੀ ਝਗੜਾ ਹੋਇਆ। ਇਸ ਦੌਰਾਨ ਜਸਕਰਨ ਨੇ ਦੋਨਾਲੀ ਨਾਲ ਫਾਇਰਿੰਗ ਕਰ ਦਿੱਤੀ। 
ਸੂਚਨਾ ਮਿਲਣ 'ਤੇ ਥਾਣਾ 6 ਦੀ ਪੁਲਸ ਸਣੇ ਹੋਰ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਜਾਂਚ ਤੋਂ ਬਾਅਦ ਸੂਰਜ ਲਾਹੌਰੀਆ, ਚਾਚਾ ਲੱਖਾ ਲਾਹੌਰੀਆ, ਭਤੀਜਾ ਅਰਸ਼ ਲਾਹੌਰੀਆ, ਜਸਕਰਣ ਲਾਹੌਰੀਆ, ਬੱਬੀ ਲਾਹੌਰੀਆ, ਸਾਹਿਲ, ਰਜਤ ਵਾਸੀ ਸ਼ਾਹਕੋਟ, ਸੁੱਖਾ ਵਾਸੀ ਕਾਲਾ ਸੰਘਿਆ, ਸੰਦੀਪ ਭਾਰਦਵਾਜ ਵਾਸੀ ਨਿੱਝਰਾਂ ਸਣੇ 20 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਸੀ। ਇਸ ਕੇਸ ਵਿਚ ਅਜੇ ਤੱਕ ਜਸਕਰਨ ਅਤੇ ਅਰਸ਼ ਦੀ ਹੀ ਗ੍ਰਿਫਤਾਰੀ ਹੋ ਸਕੀ ਹੈ ਜਦੋਂਕਿ ਬਾਕੀ ਨਾਮਜ਼ਦ ਲੋਕ ਫਰਾਰ ਹਨ।


Related News