ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ

07/22/2019 10:01:30 PM

ਜਲੰਧਰ—ਸੇਂਟ ਸੋਲਜਰ ਮੈਨੇਜਮੈਂਟ ਅਤੇ ਟੈਕਨੀਕਲ ਇੰਸਟੀਚਿਊਟ ਵਿਖੇ ਅੱਜ ਜ਼ਮੀਨ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ  ਬੂਟੇ ਵੀ ਲਗਾਏ ਗਏ।

PunjabKesari

ਇਸ ਮੌਕੇ  ਆਰ.ਪੀ. ਮਿੱਤਲ, ਆਈ.ਪੀ.ਐੱਸ. (ਰਿਟਾਇਰਡ ਏ.ਡੀ.ਜੀ.ਪੀ), ਉਪ ਪ੍ਰਧਾਨ ਪੰਜਾਬ ਭਾਜਪਾ, ਭਰਤ ਮਰਵਾਹਾ, ਡਾ. ਸੱਤਪਾਲ ਗੁਪਤਾ ਵੀ ਹਾਜ਼ਰ ਹੋਏ।

PunjabKesari

ਬੂਟੇ ਲਗਾਉਣ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਆਰ. ਕੇ. ਪੁਸ਼ਕਰਨਾ ਅਤੇ ਐੱਮ.ਡੀ. ਮਨਹਰ ਅਰੋੜਾ ਨੇ ਕੀਤੀ। ਪ੍ਰਿੰ. ਪੁਸ਼ਕਰਨਾ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਬਾਰੇ ਸੁਝਾਅ ਦਿੱਤੇ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਵਿਦਿਆਰਥੀਆਂ ਨੂੰ ਦੱਸਿਆ ਕਿ ਘਰਾਂ 'ਚ ਕਿਸ ਤਰੀਕੇ ਨਾਲ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਪਾਣੀ ਦੇ ਖਤਮ ਹੁੰਦੇ ਸਾਧਨਾਂ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਦੁਰਵਰਤੋਂ ਰੋਕਣ ਲਈ ਅਤੇ ਵਾਤਾਵਰਣ ਦੀ ਸੰਭਾਲ ਲਈ ਵਧ ਤੋਂ ਵਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।

PunjabKesari

ਇਸ ਦੌਰਾਨ ਵਾਤਾਵਰਤਣ ਸਬੰਧੀ ਕਾਲਜ 'ਚ ਡਰਾਇੰਗ ਕੰਪੀਟੀਸ਼ਨ ਵੀ ਕਰਵਾਇਆ ਗਿਆ, ਜਿਸ 'ਚ ਪੂਜਾ ਨੇ ਪਹਿਲਾ, ਕਿਰਨ ਨੇ ਦੂਜਾ ਅਤੇ ਮਮਤਾ ਨੇ ਤੀਸਰਾ ਸਥਾਨ ਹਾਸਲ ਕੀਤਾ।


Karan Kumar

Content Editor

Related News