ਮੁਆਵਜ਼ਾ ਦਿਵਾਉਣ ਦੇ ਬਹਾਨੇ ਗ੍ਰੰਥੀ ਨੇ ਨਾਬਾਲਗ ਭੈਣਾਂ ਨਾਲ ਕੀਤਾ ਜਬਰ-ਜ਼ਨਾਹ, ਫਿਰ ਫੋਟੋਆਂ ਕੀਤੀਆਂ ਵਾਇਰਲ

Monday, Jan 22, 2024 - 01:33 AM (IST)

ਸੁਲਤਾਨਪੁਰ ਲੋਧੀ (ਧੀਰ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਇਕ ਗ੍ਰੰਥੀ ਵਿਰੁੱਧ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਉਸ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਪਾਉਣ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਬ ਇੰਸਪੈਕਟਰ ਲਖਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਪਿੰਡ ਬਾਊਪੁਰ ਕਦੀਮ ਦੀ ਔਰਤ ਨੇ ਲਿਖ਼ਤੀ ਦਰਖ਼ਾਸਤ ਵਿਚ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ 3 ਬੱਚੇ ਹਨ, ਜਿਨ੍ਹਾਂ ਵਿਚ ਵੱਡੀ ਲੜਕੀ ਦੀ ਉਮਰ 16 ਸਾਲ, ਛੋਟੀ ਲੜਕੀ 14 ਸਾਲ ਅਤੇ ਲੜਕੇ ਦੀ ਉਮਰ ਕਰੀਬ 10 ਸਾਲ ਹੈ, ਉਸਦਾ ਪਤੀ ਖੇਤੀਬਾੜੀ ਦਾ ਕੰਮ ਕਰਦਾ ਹੈ। ਉਨ੍ਹਾਂ ਦੇ ਹੀ ਪਿੰਡ ਬਾਊਪੁਰ ਕਦੀਮ ਦਾ ਇਕ 28 ਸਾਲਾ ਗ੍ਰੰਥੀ, ਜਿਸ ਦੀ ਸਾਡੇ ਘਰ ਕਾਫ਼ੀ ਆਉਣੀ ਜਾਣੀ ਸੀ।

ਇਹ ਵੀ ਪੜ੍ਹੋ- ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਗੱਡੀ ਨਹਿਰ 'ਚ ਡਿੱਗੀ, 4 ਲੋਕਾਂ ਦੀ ਹੋਈ ਮੌਤ, 2 ਹੋਰ ਜ਼ਖਮੀ

ਉਸ ਨੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਜਦੋਂ ਸਾਡੇ ਪਿੰਡ ਹੜ੍ਹ ਦਾ ਪਾਣੀ ਆਇਆ ਤਾਂ ਉਸ ਤੋਂ ਬਾਅਦ ਉਕਤ ਗ੍ਰੰਥੀ ਨੇ ਕਿਹਾ ਕਿ ਸਰਕਾਰ ਵੱਲੋਂ ਕੁੜੀਆਂ ਨੂੰ ਪਰਿਵਾਰਾਂ ਸਮੇਤ ਪੈਸਿਆਂ ਦੀ ਸਹੂਲਤ ਦਿੱਤੀ ਜਾਣੀ ਹੈ। ਮੁਆਵਜ਼ਾ ਮਿਲਣ ਦਾ ਬਹਾਨਾ ਬਣਾ ਕੇ ਉਸਦੀਆਂ ਕੁੜੀਆਂ ਨੂੰ ਸੁਲਤਾਨਪੁਰ ਲੋਧੀ ਬੁਲਾ ਲੈਂਦਾ ਅਤੇ ਕਿਸੇ ਕਮਰੇ ਲੈ ਜਾਂਦਾ, ਉੱਥੇ ਮੁਆਵਜ਼ਾ ਮਿਲਣ ਦਾ ਬਹਾਨਾ ਬਣਾ ਕੇ ਫਾਰਮਾਂ ’ਤੇ ਦਸਤਖ਼ਤ ਕਰਵਾਉਂਦਾ।

ਉਸ ਨੇ ਕਿਹਾ ਕਿ ਅਕਤੂਬਰ ਮਹੀਨੇ ਵਿਚ ਉਕਤ ਗ੍ਰੰਥੀ ਨੇ ਮੇਰੀ ਲੜਕੀ ਨੂੰ ਸੁਲਤਾਨਪੁਰ ਲੋਧੀ ਆਪਣੇ ਕਮਰੇ ਵਿਚ ਬੁਲਾਇਆ ਅਤੇ ਉਸ ਨੂੰ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਪਿਲਾਉਣ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਨੇ ਲੜਕੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਕੁੜੀ ਨੂੰ ਉਸ ਦੇ ਪਰਿਵਾਰ ਸਣੇ ਖ਼ਤਮ ਕਰ ਦਿੱਤਾ ਜਾਵੇਗਾ। ਨਵੰਬਰ ਮਹੀਨੇ ਵਿਚ ਮੁੜ ਉਸ ਦੀ ਲੜਕੀ ਨੂੰ ਫਾਰਮਾਂ ’ਤੇ ਦਸਤਖ਼ਤ ਕਰਵਾਉਣ ਦੇ ਬਹਾਨੇ ਸੁਲਤਾਨਪੁਰ ਲੋਧੀ ਲੈ ਗਿਆ ਤੇ ਕਮਰੇ ਵਿਚ ਲਿਜਾ ਕੇ ਜ਼ਬਰ-ਜ਼ਨਾਹ ਕੀਤਾ। 

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ Airtel ਨੇ ਦਿੱਤਾ ਤੋਹਫ਼ਾ, ਹੁਣ ਨਹੀਂ ਆਵੇਗੀ ਕੁਨੈਕਟੀਵਿਟੀ 'ਚ ਕੋਈ ਦਿੱਕਤ

ਇਸ ਮੌਕੇ ਉਕਤ ਗ੍ਰੰਥੀ ਨੇ ਫਿਰ ਧਮਕੀ ਦਿੱਤੀ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਪਰਿਵਾਰ ਸਮੇਤ ਜਾਨੋਂ ਮਾਰ ਦਿੱਤਾ ਜਾਵੇਗਾ। ਜਨਵਰੀ ਮਹੀਨੇ ਵਿਚ ਜਦੋਂ ਫਿਰ ਦੂਜੀ ਲੜਕੀ ਨੂੰ ਸੁਲਤਾਨਪੁਰ ਲੋਧੀ ਵਿਖੇ ਕਮਰੇ ਵਿਚ ਬੁਲਾ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਉਕਤ ਗ੍ਰੰਥੀ ਨੂੰ ਧੱਕਾ ਮਾਰ ਕੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਆਪਣੀ ਜਾਨ ਬਚਾਉਂਦੀ ਹੋਈ ਬੜੀ ਮੁਸ਼ਕਿਲ ਨਾਲ ਉੱਥੋਂ ਭੱਜ ਕੇ ਆਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਗ੍ਰੰਥੀ ਨੇ ਉਸਦੀਆਂ ਲੜਕੀਆਂ ਦੀਆਂ ਅਸ਼ਲੀਲ ਫੋਟੋਆਂ ਵੀ ਸੋਸ਼ਲ ਮੀਡੀਆ ’ਤੇ ਪਾ ਦਿੱਤੀਆਂ ਹਨ। ਇਸ ਮਾਮਲੇ 'ਚ ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਕਰਨ ਤੋਂ ਬਾਅਦ ਉਕਤ ਗ੍ਰੰਥੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376, 354, 506 ਅਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਦੇਸ਼ ਦੇ ਪੈਸੇ ਨੂੰ ਦੇਸ਼ 'ਚ ਰੱਖਣ ਲਈ PM ਮੋਦੀ ਦੀ ਖ਼ਾਸ ਅਪੀਲ, ਨੌਜਵਾਨਾਂ ਨੂੰ 'Wed In India' ਦਾ ਦਿੱਤਾ ਸੱਦਾ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News