ਸੜਕ ਹਾਦਸੇ ਦੌਰਾਨ ਦਾਦਾ-ਪੋਤੀ ਦੀ ਮੌਤ

03/18/2020 12:10:35 AM

ਆਦਮਪੁਰ, (ਦਿਲਬਾਗੀ, ਚਾਂਦ)— ਪਿੰਡ ਮੰਡੇਰਾ 'ਚ ਸੜਕ ਹਾਦਸੇ ਦੌਰਾਨ ਦਾਦਾ ਪੋਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੰਦਰ ਸੇਖਰ ਨੇ ਦੱਸਿਆ ਕਿ ਮ੍ਰਿਤਕ ਹਰਭਜਨ ਲਾਲ ਪੁੱਤਰ ਬੀਰੂ ਰਾਮ ਵਾਸੀ ਤਲਵੰਡੀ ਕਾਨੂੰਨ ਜੋ ਆਪਣੀ ਪਤਨੀ ਕਸ਼ਮੀਰ ਕੌਰ ਅਤੇ ਪੋਤੀ ਮੁਸਕਾਨ (4) ਨਾਲ ਆਪਣੇ ਮੋਟਰਸਾਈਕਲ 'ਤੇ ਪਿੰਡ ਵੱਲ ਜਾ ਰਿਹਾ ਸੀ ਕਿ ਹੁਸ਼ਿਆਰਪੁਰ ਵਲੋਂ ਆ ਰਹੀ ਸਕੋਡਾ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਹਰਭਜਨ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਤੇ ਮੁਸਕਾਨ ਦੀ ਹਸਪਤਾਲ ਲਿਆਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਕਸ਼ਮੀਰ ਕੌਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਚੰਦਰ ਮੋਹਨ ਨੇ ਦੱਸਿਆ ਹੈ ਕਿ ਮੁਸਕਾਨ ਇਕ ਨਿੱਜੀ ਸਕੂਲ 'ਚ ਨਰਸਰੀ ਕਲਾਸ 'ਚ ਪੜ੍ਹਦੀ ਸੀ ਤੇ ਮੰਗਲਵਾਰ ਸ਼ਾਮ ਆਪਣਾ ਸਾਈਕਲ ਠੀਕ ਕਰਵਾਉਣ ਦੀ ਜ਼ਿੱਦ ਕਰ ਰਹੀ ਸੀ। ਜਿਸ ਕਾਰਨ ਉਸ ਦਾ ਦਾਦਾ ਹਰਭਜਨ ਲਾਲ ਉਸ ਦੀ ਸਾਇਕਲ ਠੀਕ ਕਰਵਾਉਣ ਲਈ ਕਠਾਰ ਗਏ ਕਿ ਰਸਤੇ 'ਚ ਹਾਦਸਾ ਵਾਪਰ ਗਿਆ। ਕਾਰ ਚਾਲਕ ਅੰਗਦ ਸਿੰਘ ਪੁੱਤਰ ਪ੍ਰੇਮਪਾਲ ਵਾਸੀ ਗੁਰੂ ਨਾਨਕਪੂਰਾ ਜਲੰਧਰ ਕਾਰ ਨੂੰ ਮੌਕੇ 'ਤੇ ਲੈ ਕੇ ਫਰਾਰ ਹੋ ਗਿਆ ਸੀ ਕਿ ਲੋਕਾਂ ਨੇ ਵਾਹੋ-ਵਾਹੋ ਰੈਸਟੋਰੈਂਟ ਨੇੜ੍ਹੇ ਉਸ ਨੂੰ ਕਾਬੂ ਕਰ ਆਦਮਪੁਰ ਪੁਲਸ ਦੇ ਹਵਾਲੇ ਕਰ ਦਿੱਤਾ।
 


KamalJeet Singh

Content Editor

Related News