ਟਾਂਡਾ ਵਿਖੇ ਘਰੋਂ ਪੜ੍ਹਨ ਲਈ ਜੀ. ਐੱਨ. ਐੱਮ. ਵਿਦਿਆਰਥਣ ਹੋਈ ਲਾਪਤਾ, ਮਾਮਲਾ ਦਰਜ
Thursday, Jan 04, 2024 - 11:13 AM (IST)
ਟਾਂਡਾ ਉੜਮੁੜ (ਪੰਡਿਤ)- ਗੜੀ ਮੁਹੱਲਾ ਉੜਮੁੜ ਵਾਸੀ ਦੀ ਇਕ 19 ਵਰ੍ਹਿਆਂ ਦੀ ਲੜਕੀ ਲਾਪਤਾ ਹੋਈ ਹੈ |2 ਜਨਵਰੀ ਨੂੰ ਘਰੋਂ ਪੜ੍ਹਨ ਗਈ ਜੀ. ਐੱਨ. ਐੱਮ. ਦੀ ਵਿਦਿਆਰਥਣ ਕਰਮਜੋਤ ਕੌਰ ਵਾਪਸ ਘਰ ਨਹੀਂ ਪਰਤੀ| ਭਾਲ ਕਰਨ 'ਤੇ ਵੀ ਉਸ ਦਾ ਕੋਈ ਸੁਰਾਗ ਨਾ ਮਿਲਣ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਟਾਂਡਾ ਪੁਲਸ ਨੇ ਲੜਕੀ ਦੇ ਪਿਤਾ ਬਲਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਏ. ਐੱਸ. ਆਈ. ਮਨਿੰਦਰ ਕੌਰ ਲੜਕੀ ਦੀ ਭਾਲ ਵਿਚ ਜੁਟੀ ਹੋਈ ਹੈ|
ਇਹ ਵੀ ਪੜ੍ਹੋ : ਤਲਾਕ ਤੋਂ ਬਾਅਦ ਵੀ ਸਹੁਰਿਆਂ ਨੂੰ 15 ਲੱਖ ਦਾ ਚੂਨਾ ਲਾ ਗਈ ਨੂੰਹ, ਕਰਤੂਤ ਨੇ ਉਡਾਏ ਹੋਸ਼