ਇਕ ਮਹੀਨੇ ਤੋਂ ਬੇਟੀ ਦੀ ਭਾਲ ''ਚ ਭਟਕ ਰਿਹੈ ਪਿਤਾ

Thursday, Mar 05, 2020 - 04:27 PM (IST)

ਇਕ ਮਹੀਨੇ ਤੋਂ ਬੇਟੀ ਦੀ ਭਾਲ ''ਚ ਭਟਕ ਰਿਹੈ ਪਿਤਾ

ਜਲੰਧਰ (ਮਜ਼ਹਰ)— ਜਲੰਧਰ ਹਾਈਟਸ ਦੇ ਪਾਲਮ ਵਿਹਾਰ ਤੋਂ 6 ਫਰਵਰੀ ਨੂੰ ਅਗਵਾ ਕੀਤੀ ਗਈ ਨਾਬਾਲਗ ਲੜਕੀ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗਾ, ਜਿਸ ਨਾਲ ਦੁਖੀ ਪਰਿਵਾਰ 'ਚ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਬਣ ਗਿਆ ਹੈ। ਬੀਤੇ ਦਿਨ ਪਿਤਾ ਵਿਨੇ ਚੌਧਰੀ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦੇ ਕੇ ਅਪੀਲ ਕੀਤੀ ਉਸ ਦੀ ਗੁੰਮ ਹੋਈ ਬੇਟੀ ਦੀ ਭਾਲ ਕੀਤੀ ਜਾਵੇ। ਭੁੱਲਰ ਨੇ ਭਰੋਸਾ ਦਿੱਤਾ ਕਿ ਉਹ ਮਾਮਲਾ ਛੇਤੀ ਹੱਲ ਕਰਨਗੇ। ਦੱਸਿਆ ਗਿਆ ਕਿ ਲੜਕੀ ਦੇ ਮੋਬਾਇਲ ਦੀ ਲੋਕੇਸ਼ਨ ਅੰਬਾਲਾ ਦੀ ਮਿਲੀ ਹੈ। ਜਲੰਧਰ ਹਾਈਟਸ ਪੁਲਸ ਚੌਕੀ ਦੇ ਮੁਖੀ ਵਿਕਟਰ ਮਸੀਹ ਨੇ ਦੱਸਿਆ ਹੈ ਕਿ ਮਾਮਲੇ ਦਾ ਸੁਰਾਗ ਲੱਗ ਗਿਆ ਹੈ ਅਤੇ ਮੁਲਜ਼ਮ ਨੂੰ ਛੇਤੀ ਫੜ ਲਿਆ ਜਾਵੇਗਾ।


author

shivani attri

Content Editor

Related News