ਆਨਲਾਈਨ ਐਕਟਿਵਾ ਖ਼ਰੀਦਣ ਦੇ ਚੱਕਰ ''ਚ ਕੁੜੀ ਹੋਈ ਠੱਗੀ ਦਾ ਸ਼ਿਕਾਰ

Friday, Jan 20, 2023 - 01:09 PM (IST)

ਆਨਲਾਈਨ ਐਕਟਿਵਾ ਖ਼ਰੀਦਣ ਦੇ ਚੱਕਰ ''ਚ ਕੁੜੀ ਹੋਈ ਠੱਗੀ ਦਾ ਸ਼ਿਕਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਫਿਰੋਜ਼ ਰੌਲੀਆ ਵਾਸੀ ਕੁੜੀ ਫੇਸਬੁੱਕ ਰਾਹੀਂ ਐਕਟਿਵਾ ਖ਼ਰੀਦਣ ਦੇ ਚੱਕਰ ਵਿਚ ਅਣਪਛਾਤੇ ਵਿਅਕਤੀ ਕੋਲੋਂ ਠੱਗੀ ਦਾ ਸ਼ਿਕਾਰ ਹੋ ਗਈ। ਜਿਸ ਤੋਂ ਬਾਅਦ ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ| ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਈ ਕਰਮਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ| ਆਪਣੇ ਬਿਆਨ ਵਿਚ ਕਰਮਦੀਪ ਕੌਰ ਨੇ ਦੱਸਿਆ ਕਿ 17 ਜਨਵਰੀ ਨੂੰ ਜਦੋਂ ਉਸ ਨੇ ਫੇਸਬੁੱਕ 'ਤੇ ਐਕਟਿਵਾ ਵਿੱਕਰੀ ਦੀ ਪੋਸਟ ਵੇਖ ਕੇ ਫੋਨ ਕੀਤਾ ਤਾਂ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਫ਼ੌਜੀ ਜੈ ਕਿਸ਼ਨ ਦੱਸਿਆ ਅਤੇ ਆਪਣੇ ਆਈ. ਡੀ. ਪਰੂਫ਼ ਵੀ ਵਿਖਾਏ |

ਇਹ ਵੀ ਪੜ੍ਹੋ : ਲਤੀਫਪੁਰਾ ਮਾਮਲੇ 'ਚ ਵੱਡਾ ਖ਼ੁਲਾਸਾ, ਸੁਲਤਾਨਪੁਰ ਲੋਧੀ ਦੀ ਧੀਰ ਫੈਮਿਲੀ ਦਾ ਨਾਂ ਆਇਆ ਸਾਹਮਣੇ

ਉਸ ਨੇ ਉਸ ਵਿਅਕਤੀ ਦੀਆਂ ਗੱਲਾਂ ਵਿਚ ਆ ਕੇ ਐਕਟਿਵਾ ਖ਼ਰੀਦਣ ਲਈ 17 ਅਤੇ 18 ਜਨਵਰੀ ਨੂੰ ਫੋਨ ਪੇਅ ਰਾਹੀਂ ਉਸ ਦੇ ਅਕਾਊਂਟ ਵਿਚ 33399 ਰੁਪਏ ਟਰਾਂਸਫਰ ਕਰ ਦਿੱਤੇ ਪਰ ਉਸ ਵਿਕਤੀ ਨੇ ਉਨ੍ਹਾਂ ਨੂੰ ਰਕਮ ਲੈਣ ਦੇ ਬਾਵਜੂਦ ਐਕਟਿਵਾ ਨਹੀਂ ਦਿੱਤੀ। ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਹੁਣ ਪੁਲਸ ਨੇ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਏ. ਐੱਸ. ਆਈ. ਕੁਲਵੰਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ|

ਇਹ ਵੀ ਪੜ੍ਹੋ : ‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਹੀ ਜਲੰਧਰ ਪੁਲਸ ਦੀ ਦਿਸੀ ਸਖ਼ਤੀ, 90 ਆਟੋ ਤੇ ਈ-ਰਿਕਸ਼ਾ ਵਾਲਿਆਂ ਦੇ ਕੱਟੇ ਚਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News