ਕੂੜੇ ਦੇ ਡੰਪ ਨੂੰ ਲੱਗੀ ਅੱਗ ਕਾਰਨ ਲੋਕ ਪ੍ਰੇਸ਼ਾਨ
Wednesday, May 20, 2020 - 04:40 PM (IST)

ਗੜ੍ਹਸ਼ੰਕਰ (ਸ਼ੋਰੀ) — ਨਗਰ ਕੌਂਸਲ ਗੜ੍ਹਸ਼ੰਕਰ ਵੱਲੋਂ ਸ਼ਹਿਰ ਦੇ ਬਾਹਰ ਪਿੰਡ ਫਤਿਹਪੁਰ ਕਲਾਂ ਦੀ ਹੱਦ ਦੇ ਨਾਲ, ਕੂੜੇ-ਕਚਰੇ ਦਾ ਜੋ ਡੰਪ ਲੱਗਿਆ ਹੋਇਆ ਹੈ। ਉਸ ਵਿਚ ਪਿਛਲੇ ਦੋ ਤਿੰਨ ਦਿਨ ਤੋਂ ਲੱਗੀ ਅੱਗ ਕਾਰਨ ਪਿੰਡ ਦੇ ਲੋਕ ਬਹੁਤ ਪ੍ਰੇਸ਼ਾਨੀ ਦੇ ਆਲਮ ਵਿਚ ਸਮਾਂ ਕੱਟ ਰਹੇ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿਚ ਸਾਹ ਲੈਣ ਦੀ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਅਤੇ ਧੂੰਏ ਨਾਲ ਪੂਰਾ ਜਨਜੀਵਨ ਪ੍ਰਭਾਵਤ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਹ ਕੂੜੇ ਦੇ ਡੰਪ ਨਗਰ ਕੌਂਸਲ ਵੱਲੋਂ ਲਗਵਾਏ ਜਾਂਦੇ ਹਨ।
ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਕੂੜੇ ਦੇ ਡੰਪਾਂ ਦੀ ਅੱਗ ਬੁਝਾ ਕੇ ਸਾਰੀ ਜਗ੍ਹਾ ਸਾਫ਼ ਕੀਤੀ ਜਾਵੇ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਲਦੀ ਇਸ ਸੰਬੰਧ ਕਾਨੂੰਨੀ ਰਾਏ ਲੈ ਕੇ ਅਗਲਾ ਕਦਮ ਚੁੱਕਿਆ ਜਾਵੇਗਾ।