ਸੰਦੀਪ ਤ੍ਰੋਕਰੀ ਦੀ ਕੋਠੀ ''ਚ ਚੱਲ ਰਿਹਾ ਸੀ ਹਾਈ ਪ੍ਰੋਫਾਈਲ ਜੂਏ ਦਾ ਅੱਡਾ

06/24/2020 12:25:45 PM

ਜਲੰਧਰ (ਵਰੁਣ)— ਰਾਜਾ ਗਾਰਡਨ 'ਚ ਫੜੇ ਗਏ ਜੂਏ ਦੇ ਅੱਡੇ ਦਾ ਕਿੰਗਪਿੰਗ ਸੰਦੀਪ ਵਧਵਾ ਉਰਫ ਤ੍ਰੋਕਰੀ ਨਿਕਲਿਆ। ਸੰਦੀਪ ਤ੍ਰੋਕਰੀ ਕਾਫੀ ਲੰਮੇ ਸਮੇਂ ਤੋਂ ਇਸ ਕੋਠੀ ਦੇ ਅੰਦਰ ਹਾਈ ਪ੍ਰੋਫਾਈਲ ਜੂਏ ਦਾ ਅੱਡਾ ਚਲਾ ਰਿਹਾ ਸੀ। ਜੁਆਰੀਆਂ ਨੂੰ ਲੁਭਾਉਣ ਲਈ ਉਸ ਨੇ ਕੋਠੀ ਦੇ ਅੰਦਰ ਹਾਈਟੈੱਕ ਬਾਰ ਵੀ ਬਣਾਇਆ ਹੋਇਆ ਸੀ, ਜਿਸ 'ਚ ਜੂਆ ਖੇਡਣ ਆਏ ਲੋਕਾਂ ਨੂੰ ਮਹਿੰਗੀ ਤੋਂ ਮਹਿੰਗੀ ਸ਼ਰਾਬ ਦਿੱਤੀ ਜਾਂਦੀ ਹੈ।

ਸਪੈਸ਼ਲ ਆਪਰੇਸ਼ਨ ਯੂਨਿਟ ਦੇ ਇੰਚਾਰਜ ਅਸ਼ਵਿਨ ਨੰਦਾ ਨੇ ਦੱਸਿਆ ਕਿ ਫੜੇ ਗਏ ਸਾਰੇ ਜੁਆਰੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਮਾਨਤੀ ਧਾਰਾਂ ਹੋਣ ਕਾਰਨ ਕਿਸੇ ਦਾ ਵੀ ਕੋਰੋਨਾ ਟੈਸਟ ਨਹੀਂ ਕੀਤਾ ਗਿਆ। ਉੱਥੇ ਜੂਏ ਦੇ ਅੱਡੇ ਤੋਂ ਲਵਲੀ ਵਾਲੀਆ ਨਹੀਂ ਬਲਕਿ ਉਸ ਦਾ ਚਚੇਰਾ ਭਰਾ ਮਨਜਿੰਦਰ ਵਾਲੀਆ ਗ੍ਰਿਫਤਾਰ ਹੋਇਆ ਸੀ।

ਦੱਸ ਦਈਏ ਕੀ ਸਪੈਸ਼ਲ ਯੂਨਿਟ ਦੀ ਟੀਮ ਨੇ ਰਾਜਾ ਗਾਰਡਨ ਸਥਿਤ ਕੋਠੀ 'ਚ ਰੇਡ ਕਰਕੇ ਸੰਦੀਪ ਵਧਵਾ ਉਰਫ ਤ੍ਰੋਕਰੀ ਪੁੱਤਰ ਸਤਪਾਲ ਨਿਵਾਸੀ ਰਾਜਾ ਗਾਰਡਨ, ਮਨਜਿੰਦਰ ਵਾਲੀਆ ਪੁੱਤਰ ਤੇਜਿੰਦਰ ਸਿੰਘ ਨਿਵਾਸੀ ਪੱਕਾ ਬਾਗ, ਵਿਸ਼ਾਲ ਅਰੋੜਾ ਉਰਫ ਵਿਸ਼ੂ ਅਰੋੜਾ ਪੁੱਤਰ ਮੋਹਨ ਲਾਲ ਨਿਵਾਸੀ ਜਲੰਧਰ ਹਾਈਟਸ 2, ਸੰਜੇ ਪੁੱਤਰ ਸੁਭਾਸ਼ ਖੁਰਾਣਾ ਨਿਵਾਸੀ ਗੁਰੂ ਨਾਨਕਪੁਰਾ ਵੈਸਟ, ਸਾਜਨ ਸਿੱਕਾ ਪੁੱਤਰ ਰਾਕੇਸ਼ ਨਿਵਾਸੀ ਇਸਲਾਮਾਬਾਦ ਮੁਹੱਲਾ, ਰਿਕੀ ਪੁੱਤਰ ਅਨਿਲ ਨਿਵਾਸੀ ਈਸ਼ਵਰ ਪੁਰੀ ਕਾਲੋਨੀ ਅਤੇ ਸਾਹਿਲ ਸਰਵਾਨ ਪੁੱਤਰ ਰਾਜੇਸ਼ ਨਿਵਾਸੀ ਜਲੰਧਰ ਕੈਂਟ ਨੂੰ ਗ੍ਰਿਫਤਾਰ ਕੀਤਾ ਸੀ। ਉਥੋਂ ਪੁਲਸ ਨੂੰ 68,700 ਰੁਪਏ ਅਤੇ ਤਾਸ਼ ਦੇ ਪੱਤੇ ਬਰਾਮਦ ਹੋਏ ਸਨ।


shivani attri

Content Editor

Related News