ਪੰਜਾਬ ’ਚ ਭਿਆਨਕ ਗਰਮੀ ਦਾ ਕਹਿਰ, 3 ਦੀ ਮੌਤ

Sunday, Jun 02, 2024 - 08:42 AM (IST)

ਨਕੋਦਰ/ਬਰਨਾਲਾ/ਬਠਿੰਡਾ (ਪਾਲੀ, ਵਿਵੇਕ ਸਿੰਧਵਾਨੀ, ਬਰਜਿੰਦਰ, ਸੁਖਵਿੰਦਰ)– ਪੰਜਾਬ ’ਚ ਬੀਤੇ ਦਿਨ 7 ਵਜੇ ਤੋਂ ਸ਼ੁਰੂ ਹੋਈ ਪੋਲਿੰਗ ਸ਼ਾਮ 6 ਵਜੇ ਤਕ ਚੱਲੀ। ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ 46 ਡਿਗਰੀ ਤਾਪਮਾਨ ਰਿਹਾ, ਜਿਸ ਕਾਰਨ ਲੋਕਾਂ ਵੱਲੋਂ ਵੋਟ ਪਾਉਣ ਦੇ ਰੁਝਾਨ ਵਿਚ ਕਮੀ ਵੇਖੀ ਗਈ। ਇਸ ਭਿਆਨਕ ਗਰਮੀ ਕਾਰਨ ਪੰਜਾਬ ’ਚ 3 ਵਿਅਕਤੀਆਂ ਦੀ ਮੌਤ ਹੋ ਗਈ। ਜਲੰਧਰ ’ਚ ਪੋਲਿੰਗ ਦੌਰਾਨ ਵਿਧਾਨ ਸਭਾ ਹਲਕਾ ਨਕੋਦਰ ’ਚ ਪੋਲਿੰਗ ਸਟਾਫ ’ਚ ਡਿਊਟੀ ’ਤੇ ਤਾਇਨਾਤ ਅਸਿਸਟੈਂਟ ਪ੍ਰੀਜ਼ਾਈਡਿੰਗ ਰਿਟਰਨਿੰਗ ਅਫਸਰ (ਏ. ਪੀ. ਆਰ. ਓ.) ਦੀ ਮੌਤ ਹੋ ਗਈ।

ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਪੀ. ਡਬਲਯੂ. ਡੀ. ਰੈਸਟ ਹਾਊਸ ਜਲੰਧਰ ਕੈਂਟ ਵਜੋਂ ਹੋਈ ਹੈ। ਨਕੋਦਰ ਦੇ ਬੂਥ ਨੰਬਰ 85 ’ਚ ਮੁਹੰਮਦ ਬਲੀ ਸਕੂਲ ਵਿਚ ਸੁਰਿੰਦਰ ਕੁਮਾਰ ਦੀ ਡਿਊਟੀ ਬਤੌਰ ਅਸਿਸਟੈਂਟ ਪ੍ਰੀਜ਼ਾਈਡਿੰਗ ਰਿਟਰਨਿੰਗ ਅਫਸਰ ਲੱਗੀ ਸੀ। ਡਿਊਟੀ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਜਲੰਧਰ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਜੇਸ਼ ਮਿਸ਼ਰਾ ਨੂੰ ਘੱਟ ਸਜ਼ਾ ਸੁਣਾਏ ਜਾਣ 'ਤੇ ਸਾਬਕਾ ਭਾਰਤੀ ਵਿਦਿਆਰਥੀ ਨਿਰਾਸ਼ 

ਇਸ ਤੋਂ ਇਲਾਵਾ ਬਰਨਾਲਾ ਜ਼ਿਲੇ ਦੇ ਪਿੰਡ ਕੋਠੇ ਅਕਾਲਗੜ੍ਹ ਦੇ ਵਾਸੀ ਇਕ ਬਜ਼ੁਰਗ ਦੀ ਵੋਟ ਪਾਉਣ ਤੋਂ ਬਾਅਦ ਮੌਤ ਹੋ ਗਈ। ਜੀਤ ਸਿੰਘ (73) ਪੁੱਤਰ ਗੱਜਣ ਸਿੰਘ ਵਾਸੀ ਕੋਠੇ ਅਕਾਲਗੜ੍ਹ, ਧਨੌਲਾ ਨੇ ਧਰਮਸ਼ਾਲਾ ਦੇ ਅੰਦਰ ਸਥਿਤ ਬੂਥ ਨੰ.185 ’ਤੇ ਵੋਟ ਪਾਈ। ਬੂਥ ਤੋਂ ਬਾਹਰ ਆਉਂਦਿਆਂ ਹੀ ਉਹ ਹੇਠਾਂ ਡਿੱਗ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪੁੱਤਰ ਬਿੱਲੂ ਸਿੰਘ ਨੇ ਦੱਸਿਆ ਕਿ ਬਹੁਤ ਜ਼ਿਆਦਾ ਗਰਮੀ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸੇ ਤਰ੍ਹਾਂ ਬਠਿੰਡਾ ’ਚ ਬੱਸ ਸਟੈਂਡ ’ਤੇ ਇਕ ਯਾਤਰੀ ਇਕਬਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਦੀ ਗਰਮੀ ਕਾਰਨ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News