ਗ਼ਰੀਬ ਪਰਿਵਾਰ ’ਤੇ ਟੁੱਟਿਆ ਕਹਿਰ, ਘਰ ’ਚ ਲੱਗੀ ਅੱਗ ਨਾਲ ਸਾਰਾ ਸਾਮਾਨ ਸੜ ਕੇ ਸੁਆਹ

06/17/2023 1:24:40 AM

ਨੰਗਲ (ਗੁਰਭਾਗ ਸਿੰਘ)-ਮੁਹੱਲਾ ਰਾਜ ਨਗਰ, ਨਜ਼ਦੀਕ ਐੱਸ. ਕੇ. ਸ਼ਟਰਿੰਗ ਸਟੋਰ ਕੋਲ ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਇਕ ਘਰ ’ਚ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ ਦਾ ਇਕ ਨੌਜਵਾਨ ਆਪਣੀ ਮਾਤਾ ਨੂੰ ਲੈ ਕੇ ਪੀ. ਜੀ. ਆਈ. ਗਿਆ ਹੋਇਆ ਸੀ ਅਤੇ ਦੂਜਾ ਘਰ ਤੋਂ ਕੁਝ ਦੂਰ ਨੰਗਲ ਭਾਖੜਾ ਨਹਿਰ ਕਿਨਾਰੇ ਬਣੇ ਖ਼ਵਾਜਾ ਪੀਰ ਮੰਦਰ ਵਿਖੇ ਆਪਣੀ ਪਤਨੀ ਨਾਲ ਮੱਥਾ ਟੇਕਣ ਗਿਆ ਸੀ। ਜਦੋਂ ਮੱਥਾ ਟੇਕ ਕੇ ਉਹ ਘਰ ਵਾਪਿਸ ਪਰਤਿਆ ਤਾਂ ਉਦੋਂ ਤੱਕ ਘਰ ’ਚ ਲੱਗੀ ਅੱਗ ਨੇ ਘਰ ਅੰਦਰ ਪਿਆ ਸਾਰਾ ਸਾਮਾਨ ਸਾੜ ਕੇ ਰੱਖ ਦਿੱਤਾ ਸੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਪੀੜਤ ਪਰਿਵਾਰਕ ਮੈਂਬਰ ਦੀਪਕ ਨੇ ਕਿਹਾ ਕਿ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਹ ਤੇ ਉਸ ਦਾ ਭਰਾ ਦਿਹਾੜੀਆਂ ਲਗਾ ਕੇ ਘਰ ਦਾ ਗੁਜ਼ਾਰਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ

PunjabKesari

ਮਾਤਾ ਜੀ ਪਹਿਲਾਂ ਹੀ ਬਹੁਤ ਬੀਮਾਰ ਰਹਿੰਦੇ ਹਨ ਤੇ ਘਰ ਦੀ ਮਾਲੀ ਹਾਲਤ ਵੀ ਠੀਕ ਨਹੀਂ ਹੈ। ਪੀੜਤ ਦੀਪਕ ਨੇ ਕਿਹਾ ਕਿ ਘਰ ’ਚ ਪਿਆ ਬੈੱਡ, ਸੋਫਾ, ਐੱਲ. ਸੀ. ਡੀ. ਅਤੇ ਫਰਿੱਜ ਸੜ ਕੇ ਰਾਖ ਹੋ ਚੁੱਕੇ ਹਨ, ਇਸ ਦੇ ਨਾਲ ਤਿੰਨ ਕੁ ਹਜ਼ਾਰ ਰੁਪਏ ਦੀ ਨਕਦੀ ਵੀ ਰਾਖ ਬਣ ਗਈ ਹੈ। ਨਾਨਕ ਵੈੱਲਫੇਅਰ ਸੁਸਾਇਟੀ ਮੈਂਬਰ ਵਿਜੇ ਗਿੱਲ ਨੇ ਵੀ ਘਟਨਾ ’ਤੇ ਦੁੱਖ ਪ੍ਰਗਟਾਇਆ ਤੇ ਉਕਤ ਨੌਜਵਾਨ ਦੀ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਦੀ ਪੁਸ਼ਟੀ ਵੀ ਕੀਤੀ। ਵਿਜੇ ਗਿੱਲ ਨੇ ਕਿਹਾ ਕਿ ਅੱਗ ਲੱਗਣ ਸਮੇਂ ਘਟਨਾ ਦੀ ਜਾਣਕਾਰੀ 101 ’ਤੇ ਫੋਨ ਕਰ ਕੇ ਫਾਇਰ ਵਿਭਾਗ ਨੂੰ ਵੀ ਦਿੱਤੀ ਗਈ ਸੀ ਪਰ ਮੌਕੇ ’ਤੇ ਵਿਭਾਗ ਦਾ ਕੋਈ ਮੁਲਾਜ਼ਮ ਨਹੀਂ ਪੁੱਜਿਆ। ਲੋਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਇਆ ਗਿਆ ਪਰ ਜਦੋਂ ਤੱਕ ਅੱਗ ਬੁੱਝੀ, ਉਦੋਂ ਤੱਕ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਮੌਕੇ ’ਤੇ ਮੌਜੂਦ ਅਭਿਸ਼ੇਕ ਕੁਮਾਰ, ਵਿੱਕੀ ਮਹਿਤਾ, ਵਿੱਕੀ ਸਚਦੇਵਾ ਅਤੇ ਹੋਰ ਲੋਕਾਂ ਨੇ ਵੀ ਦੁੱਖ ਪ੍ਰਗਟਾਇਆ।

ਇਹ ਖ਼ਬਰ ਵੀ ਪੜ੍ਹੋ : ਜਥੇਦਾਰ ਦੀ ‘ਜਥੇਦਾਰੀ’ ਚੜ੍ਹ ਗਈ ਸਿਆਸਤ ਦੀ ਭੇਟ : ਬੀਬੀ ਜਗੀਰ ਕੌਰ


Manoj

Content Editor

Related News