ਡਿਪਸ ਭੋਗਪੁਰ ਵੱਲੋਂ ਕਰਵਾਈ ਗਈ 'ਫਨ ਵਿਦ ਸ਼ੇਪਸ'

04/20/2020 11:34:24 PM

ਭੋਗਪੁਰ, (ਰਾਣਾ ਭੋਗਪੁਰੀਆ)- ਡਿਪਸ ਸਕੂਲ ਭੋਗਪੁਰ ਦੇ ਆਨਲਾਈਨ ਕਲਾਸ 'ਚ 'ਫਨ ਵਿਦ ਸ਼ੇਪਸ' ਗਤੀਵਿਧੀ ਕਰਵਾਈ ਗਈ। ਅਧਿਆਪਕਾਂ ਨੇ ਮਾਤਾ-ਪਿਤਾ ਨੂੰ ਯੂਮ ਐਪ ਦੇ ਨਾਲ ਜੋੜ ਕੇ ਇਸ ਗਤੀਵਿਧੀ ਨੂੰ ਸਫ਼ਲ ਬਣਾਉਣ ਦਾ ਯਤਨ ਕੀਤਾ। ਇਸ ਗਤੀਵਿਧੀ ਨੂੰ ਕਰਵਾਉਣ ਦਾ ਮੁੱਖ ਉਦੇਸ਼ ਨਾ ਕੇਵਲ ਪੜ੍ਹਾਈ ਕਰਵਾਉਣਾ ਸੀ ਬਲਕਿ ਉਨ੍ਹਾਂ ਦੇ ਮਾਨਸਿਕ ਵਿਕਾਸ ਨੂੰ ਵੀ ਵਧਾਉਣਾ ਹੈ। ਇਸ ਗਤੀਵਿਧੀ 'ਚ ਅਧਿਆਪਕਾਂ ਨੇ ਮਾਤਾ-ਪਿਤਾ ਦੀ ਸਹਾਇਤਾ ਲੈ ਕੇ ਵੱਖ-ਵੱਖ ਸ਼ੇਪਸ 'ਚ ਗੇਮ ਖੇਡੀ ਤੇ ਰੰਗ ਭਰ ਕੇ ਭਿੰਨ-ਭਿੰਨ ਆਕਾਰ ਬਣਾ ਕੇ ਖੇਡਿਆ ਗਿਆ। ਬੱਚਿਆਂ ਨੇ ਸ਼ੋਪੇਸ ਦੇ ਬਾਰੇ ਵਿਚ ਫੋਟੋ ਅਤੇ ਵੀਡੀਓ ਬਣਾ ਆਪਣੇ ਅਧਿਆਪਕਾਂ ਨੂੰ ਸ਼ੇਅਰ ਕੀਤੀ। ਬੱਚੇ ਘਰਾਂ ਦੇ ਅੰਦਰ ਬੋਰ ਨਾ ਹੋਣ ਇਸ ਲਈ ਪ੍ਰਿੰਸੀਪਲ ਰਮਿੰਦਰ ਕੌਰ ਦੇ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਪ੍ਰੀਵਿੰਗ ਕਲਾਸ ਦੇ ਅਧਿਆਪਕਾਂ ਨੇ ਵਧੀਆ ਯਤਨ ਕੀਤਾ ਹੈ।


Bharat Thapa

Content Editor

Related News