ਲਾਡੋਵਾਲੀ ਰੋਡ ਫਾਟਕ ਦੇ ਵਿਚਕਾਰ ਡੇਢ ਘੰਟੇ ਤੱਕ ਖੜ੍ਹੀ ਰਹੀ ਮਾਲ ਗੱਡੀ, ਯਾਤਰੀ ਹੋਏ ਪ੍ਰੇਸ਼ਾਨ

06/16/2023 11:28:45 AM

ਜਲੰਧਰ (ਗੁਲਸ਼ਨ)- ਰੇਲਵੇ ਅਧਿਕਾਰੀਆਂ ਲਈ ਵੀਰਵਾਰ ਦਾ ਦਿਨ ਰੁਝੇਵਿਆਂ ਭਰਿਆ ਰਿਹਾ। ਸਵੇਰੇ ਰੇਲ ਲਾਈਨਾਂ ਦੇ ਉੱਪਰ ਬਿਜਲੀ ਦੀਆਂ ਤਾਰਾਂ 'ਤੇ ਦਰੱਖਤ ਡਿੱਗ ਪਏ। ਫਿਰ ਕੈਂਟ ਸਟੇਸ਼ਨ ’ਤੇ ਬਿਜਲੀ ਗੁੱਲ ਹੋ ਗਈ, ਜਿਸ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਸ ਤੋਂ ਬਾਅਦ ਦੇਰ ਸ਼ਾਮ ਸਿਟੀ ਰੇਲਵੇ ਸਟੇਸ਼ਨ ’ਤੇ ਟ੍ਰੈਕ ਫੇਲ੍ਹ ਹੋ ਗਿਆ, ਜਿਸ ਕਾਰਨ ਇਕ ਵਾਰ ਫਿਰ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ। ਇਸ ਦੌਰਾਨ ਨਕੋਦਰ ਤੋਂ ਆ ਰਹੀ ਮਾਲ ਗੱਡੀ ਅਤੇ ਸੱਚਖੰਡ ਐਕਸਪ੍ਰੈੱਸ ਸਟੇਸ਼ਨ ਦੇ ਬਾਹਰਲੇ ਪਾਸੇ ਲਾਡੋਵਾਲੀ ਰੋਡ ’ਤੇ ਸਥਿਤ ਫਾਟਕ ਦੇ ਵਿਚਕਾਰ ਡੇਢ ਘੰਟੇ ਤੱਕ ਖੜ੍ਹੀ ਰਹੀ।

ਇਹ ਵੀ ਪੜ੍ਹੋ- ਲਿਫ਼ਟ ਦੇ ਬਹਾਨੇ ਔਰਤਾਂ ਵੱਲੋਂ ਕੀਤੇ ਕਾਰੇ ਨੇ ਭੰਬਲਭੂਸੇ 'ਚ ਪਾਇਆ ਡਰਾਈਵਰ, ਮਾਮਲਾ ਕਰੇਗਾ ਹੈਰਾਨ

PunjabKesari

ਸੂਤਰਾਂ ਅਨੁਸਾਰ ਰਾਤ ਕਰੀਬ ਸਾਢੇ 9 ਵਜੇ ਰੇਲ ਪਟੜੀ ਅਚਾਨਕ ਫੇਲ੍ਹ ਹੋ ਗਈ। ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਅਤੇ ਸਬੰਧਤ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਸਖ਼ਤ ਮਿਹਨਤ ਤੋਂ ਬਾਅਦ ਕਰੀਬ 11 ਵਜੇ ਟਰੈਕ ਚਾਲੂ ਕੀਤਾ ਜਾ ਸਕਿਆ। ਇਸ ਤੋਂ ਬਾਅਦ ਪਹਿਲਾਂ ਸੱਚਖੰਡ ਐਕਸਪ੍ਰੈੱਸ ਨੂੰ ਸਟੇਸ਼ਨ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ, ਇਸ ਤੋਂ ਬਾਅਦ ਫਾਟਕ ਦੇ ਵਿਚਕਾਰ ਖੜ੍ਹੀ ਮਾਲ ਗੱਡੀ ਨੂੰ ਅੱਗੇ ਵਧਾਇਆ ਗਿਆ। ਲੋਕਾਂ ਨੇ ਦੱਸਿਆ ਕਿ ਫਾਟਕ ਦੇ ਵਿਚਕਾਰ ਮਾਲ ਗੱਡੀ ਖੜ੍ਹੀ ਹੋਣ ਕਾਰਨ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ। ਕਾਫ਼ੀ ਦੇਰ ਤੱਕ ਯਾਤਰੀ ਪ੍ਰੇਸ਼ਾਨ ਹੁੰਦੇ ਰਹੇ।

ਇਹ ਵੀ ਪੜ੍ਹੋ- CM ਭਗਵੰਤ ਮਾਨ ਤੇ ਰਾਜਪਾਲ ਵਿਚਾਲੇ ਜੰਗ ਹੋਈ ਤੇਜ਼, ਆਪੋ-ਆਪਣੀ ਗੱਲ 'ਤੇ ਅੜੀਆਂ ਦੋਵੇਂ ਧਿਰਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News