ਫਰਜ਼ੀ ਮਾਲਕ ਬਣਾ ਕੇ ਜ਼ਮੀਨ ਦਾ ਸੌਦਾ ਕਰਕੇ ਲੈ ਲਈ 10 ਲੱਖ ਦੀ ਕਾਊਂਟਰ ਪੇਮੈਂਟ, 2 ਭਰਾਵਾਂ ਸਣੇ 3 ’ਤੇ FIR ਦਰਜ

Sunday, Jul 23, 2023 - 01:57 PM (IST)

ਜਲੰਧਰ (ਵਰੁਣ)–ਹੁਸ਼ਿਆਰਪੁਰ ਦੇ ਨਸਰਾ ਪਿੰਡ ਇਲਾਕੇ ਵਿਚ ਸਥਿਤ 105 ਮਰਲੇ ਜ਼ਮੀਨ ਦੀ ਫਰਜ਼ੀ ਮਾਲਕਣ ਖੜ੍ਹੀ ਕਰ ਕੇ ਅਤੇ ਜਾਅਲੀ ਦਸਤਾਵੇਜ਼ਾਂ ਸਹਾਰੇ ਤਿਆਰ ਕੀਤੇ ਮੁਖਤਿਆਰਨਾਮੇ ਦੇ ਆਧਾਰ ’ਤੇ ਸੌਦਾ ਕਰਕੇ 2 ਭਰਾਵਾਂ ਸਮੇਤ 3 ਲੋਕਾਂ ਨੇ ਗੁਰਦੇਵ ਨਗਰ ਦੇ ਰਹਿਣ ਵਾਲੇ ਵਿਅਕਤੀ ਤੋਂ 10 ਲੱਖ ਰੁਪਏ ਠੱਗ ਲਏ। ਸਾਰੀ ਸੱਚਾਈ ਸਾਹਮਣੇ ਆਉਣ ’ਤੇ ਜਦੋਂ ਵਿਅਕਤੀ ਨੇ ਆਪਣੇ ਪੈਸੇ ਮੰਗੇ ਤਾਂ ਸਕੇ ਭਰਾਵਾਂ ਨੇ ਉਸਨੂੰ ਕਿਡਨੈਪ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਲੰਮੀ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਰਾਕੇਸ਼ ਪੁੱਤਰ ਮੋਹਨ ਲਾਲ ਨਿਵਾਸੀ ਸ਼ਹੀਦ ਊਧਮ ਸਿੰਘ ਨਗਰ, ਉਸਦੇ ਭਰਾ ਦਿਨੇਸ਼ ਵਧਵਾ ਅਤੇ ਇਕ ਫਰਜ਼ੀ ਬਣਾਈ ਗਈ ਜ਼ਮੀਨ ਦੀ ਮਾਲਕਣ ਗੁਰਦੇਵ ਕੌਰ ਪਤਨੀ ਨਿਰਮਲ ਸਿੰਘ ਨਿਵਾਸੀ ਰੰਧਾਵਾ-ਮਸੰਦਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਗੁਰਦੇਵ ਨਗਰ, ਦਾਣਾ ਮੰਡੀ ਨੇ ਦੱਸਿਆ ਕਿ ਰਾਕੇਸ਼ ਅਤੇ ਉਸਦੇ ਭਰਾ ਦਿਨੇਸ਼ ਨੇ ਹੁਸ਼ਿਆਰਪੁਰ ਵਿਚ ਪੈਂਦੇ ਨਸਰਾ ਪਿੰਡ ਵਿਚ ਉਸਨੂੰ 60 ਕਨਾਲ 6 ਮਰਲੇ ਦੀ ਪ੍ਰਾਪਰਟੀ ਦਿਖਾਈ ਸੀ। ਉਸ ਵਿਚੋਂ ਉਨ੍ਹਾਂ 105 ਮਰਲੇ ਜ਼ਮੀਨ ਦਾ ਸੌਦਾ ਕਰਨਾ ਸੀ, ਜਿਸ ਦੇ ਲਈ ਉਨ੍ਹਾਂ ਵਿਚ 10 ਲੱਖ ਰੁਪਏ ਦਾ ਸੌਦਾ ਤੈਅ ਹੋ ਗਿਆ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਲਾਰੇ ਲਾਉਂਦੇ ਰਹੇ। ਕੁਲਦੀਪ ਸਿੰਘ ਨੇ ਆਪਣੇ ਪੱਧਰ ’ਤੇ ਪ੍ਰਾਪਰਟੀ ਦੇ ਦਸਤਾਵੇਜ਼ ਚੈੱਕ ਕੀਤੇ ਤਾਂ ਉਸਦਾ ਮਾਲਕ ਕੋਈ ਹੋਰ ਨਿਕਲਿਆ, ਜਦੋਂ ਕਿ ਸਕੇ ਭਰਾਵਾਂ ਵੱਲੋਂ ਜਿਹੜੇ ਦਸਤਾਵੇਜ਼ ਦਿਖਾਏ ਗਏ ਸਨ, ਉਨ੍ਹਾਂ ਵਿਚ ਗੁਰਦੇਵ ਕੌਰ ਨੂੰ ਮਾਲਕਣ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ-  ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਮਾਂ, 10 ਦਿਨਾਂ ਦੇ ਅੰਦਰ ਤੋੜਿਆ ਦਮ

ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮਾਂ ਨੇ 60 ਕਨਾਲ 6 ਮਰਲੇ ਜ਼ਮੀਨ ਦੀਆਂ ਜਾਅਲੀ ਫਰਦਾਂ ਤਿਆਰ ਕਰ ਕੇ ਫਰਜ਼ੀ ਮਾਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਪਛਾਣ-ਪੱਤਰ ਲਾ ਕੇ ਗੁਰਦੇਵ ਕੌਰ ਤੋਂ ਆਪਣੇ ਨਾਂ ਦਾ ਮੁਖਤਿਆਰਨਾਮਾ ਤਿਆਰ ਕਰਵਾ ਲਿਆ ਸੀ। ਜਿਉਂ ਹੀ ਖੁਦ ਨਾਲ ਹੋਈ ਠੱਗੀ ਬਾਰੇ ਕੁਲਦੀਪ ਸਿੰਘ ਨੇ ਰਾਕੇਸ਼ ਅਤੇ ਉਸ ਦੇ ਭਰਾ ਦਿਨੇਸ਼ ਵਧਵਾ ਨਾਲ ਗੱਲ ਕੀਤੀ ਤਾਂ ਉਹ ਗੁੰਡਾਗਰਦੀ ’ਤੇ ਉਤਾਰੂ ਹੋ ਗਏ। ਕੁਲਦੀਪ ਸਿੰਘ ਨੇ ਪ੍ਰਾਪਰਟੀ ਨਾ ਖਰੀਦਣ ਦੀ ਗੱਲ ਕਹਿ ਕੇ ਆਪਣੇ 10 ਲੱਖ ਰੁਪਏ ਮੰਗੇ ਤਾਂ ਮੁਲਜ਼ਮਾਂ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਲੰਮੇ ਸਮੇਂ ਤਕ ਚੱਲੀ ਜਾਂਚ ਤੋਂ ਬਾਅਦ ਮੁਲਜ਼ਮ 2 ਭਰਾਵਾਂ ਅਤੇ ਫਰਜ਼ੀ ਮਾਲਕਣ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਕੇਸ ਦਰਜ ਕਰ ਲਿਆ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ- ਨਿਹੰਗ ਸਿੰਘਾਂ ਵੱਲੋਂ ਅਗਵਾ ਕੀਤੇ ਪਤੀ-ਪਤਨੀ ਦੇ ਮਾਮਲੇ 'ਚ ਪੁਲਸ ਕਰ ਸਕਦੀ ਹੈ ਵੱਡੇ ਖ਼ੁਲਾਸੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News