ਵਿਦੇਸ਼ ਜਾਣ ਲਈ ਕੀਤੀ IELTS, ਕਾਂਟਰੈਕਟ ਮੈਰਿਜ ਦੇ ਨਾਂ ''ਤੇ ਮਾਰੀ 45 ਲੱਖ ਦੀ ਠੱਗੀ, ਮਾਮਲਾ ਦਰਜ

Monday, Dec 25, 2023 - 01:12 AM (IST)

ਕਪੂਰਥਲਾ (ਮਹਾਜਨ)- ਕਪੂਰਥਲਾ ’ਚ ਆਈਲੈਟਸ ਪਾਸ ਕੁੜੀ ਵੱਲੋਂ ਕਾਂਟਰੈਕਟ ਮੈਰਿਜ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਮਾਂ-ਬੇਟੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਥਾਣਾ ਸਿਟੀ-2 ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਗੌਰਵ ਜੱਗੀ ਵਾਸੀ ਗਰੀਨ ਪਾਰਕ ਪੀਰ ਚੌਧਰੀ ਰੋਡ ਨੇੜੇ ਸਹਾਰਾ ਹਸਪਤਾਲ ਕਪੂਰਥਲਾ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਰੇਨੂੰ ਵਾਸੀ ਸੈਦਾ ਵਾਲਾ ਮੁਹੱਲਾ ਮੋਗਾ ਮਿਲੀ, ਜਿਸਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਨੈਨਸੀ ਨੂੰ ਵਿਦੇਸ਼ ਭੇਜਣਾ ਸੀ। ਜਿਸ ਤੋਂ ਬਾਅਦ ਉਸਦੇ ਮਾਤਾ-ਪਿਤਾ ਨੇ ਉਸਦੇ ਛੋਟੇ ਭਰਾ ਸੌਰਵ ਦਾ ਕਾਂਟਰੈਕਟ ਮੈਰਿਜ ਨੈਨਸੀ ਨਾਲ ਕਰਨ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ- ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਪਹਿਲਾਂ ਬਣਵਾ ਕੇ ਪੀਤੀ ਚਾਹ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਇਸ ਵਿਆਹ ’ਤੇ ਉਨ੍ਹਾਂ ਦਾ ਕਰੀਬ ਡੇਢ ਲੱਖ ਰੁਪਏ ਖਰਚ ਆਇਆ ਤੇ ਵਿਆਹ ਤੋਂ 5-7 ਦਿਨ ਉਸ ਦੇ ਛੋਟੇ ਭਰਾ ਸੌਰਵ ਅਤੇ ਨੈਨਸੀ ਵੱਲੋਂ ਭਾਰਤ ਦੌਰੇ ਦੌਰਾਨ ਵੱਖ-ਵੱਖ ਥਾਵਾਂ ’ਤੇ ਫੋਟੋਆਂ ਖਿਚਵਾਈਆਂ ਗਈਆਂ ਸਨ, ਜਿਸ ’ਤੇ ਉਨ੍ਹਾਂ ਨੇ 50 ਹਜ਼ਾਰ ਰੁਪਏ ਖਰਚ ਕੀਤੇ ਸਨ।

ਇਸ ਤੋਂ ਬਾਅਦ ਸਤੰਬਰ 2019 ’ਚ ਨੈਨਸੀ ਦੀ ਮਾਂ ਰੇਨੂੰ ਨੇ ਅੰਬੈਸੀ ’ਚ ਕੇਸ ਲਗਾਉਣ ਲਈ 40 ਲੱਖ ਰੁਪਏ ਅਦਾ ਕਰਨ ਦੀ ਮੰਗ ਕੀਤੀ, ਜਿਸ ਦੇ ਕਹਿਣ ’ਤੇ 40 ਲੱਖ ਰੁਪਏ ਲੜਕੀ ਨੂੰ ਵਿਦੇਸ਼ ਭੇਜਣ ’ਤੇ ਲਗਾਏ। ਵੀਜ਼ਾ ਆਉਣ ਤੋਂ ਬਾਅਦ ਰੇਨੂੰ ਨੇ ਕਿਹਾ ਕਿ ਉਸ ਦੀ ਬੇਟੀ 3 ਮਹੀਨਿਆਂ ਬਾਅਦ ਆਪਣੇ ਪਤੀ ਸੌਰਵ ਨੂੰ ਵਿਦੇਸ਼ ਬੁਲਾ ਲਵੇਗੀ, ਪਰ ਨੈਨਸੀ ਨੇ ਆਪਣੇ ਪਤੀ ਸੌਰਵ ਨੂੰ ਵਿਦੇਸ਼ ਨਹੀਂ ਬੁਲਾਇਆ।

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਇਸ ਤਰ੍ਹਾਂ ਨੈਨਸੀ ਤੇ ਉਸ ਦੀ ਮਾਂ ਰੇਣੂ ਨੇ ਉਨ੍ਹਾਂ ਨਾਲ 45 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਤੋਂ ਬਾਅਦ ਥਾਣਾ ਸਿਟੀ-2 ਦੀ ਪੁਲਸ ਨੇ ਮਾਂ-ਬੇਟੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News