ਸਕੇ ਭਰਾ-ਭੈਣਾਂ ਦੇ ਹੁੰਦਿਆਂ ਇਕਲੌਤਾ ਵਾਰਿਸ ਦੱਸ ਦਸਤਾਵੇਜ਼ ਬਣਾ ਕੇ ਪੁਸ਼ਤੈਨੀ ਪ੍ਰਾਪਰਟੀ ਕਰਵਾਈ ਆਪਣੇ ਨਾਂ

Sunday, Feb 25, 2024 - 02:40 PM (IST)

ਜਲੰਧਰ (ਵਰੁਣ)– ਆਪਣੇ ਸਕੇ ਭਰਾ-ਭੈਣਾਂ ਦੇ ਹੁੰਦੇ ਹੋਏ ਪੁਸ਼ਤੈਨੀ ਪ੍ਰਾਪਰਟੀ ਨੂੰ ਆਪਣੇ ਨਾਂ ਕਰਵਾਉਣ ਵਾਲੇ ਮਾਂ-ਬੇਟੇ ’ਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਂਚ ’ਚ ਪਤਾ ਲੱਗਾ ਕਿ ਇਨ੍ਹਾਂ ਦੋਵਾਂ ਖ਼ਿਲਾਫ਼ ਜਲੰਧਰ ਸਮੇਤ ਹੋਰਨਾਂ ਕਈ ਸ਼ਹਿਰਾਂ ਵਿਚ ਧੋਖਾਦੇਹੀ ਦੇ 11 ਕੇਸ ਦਰਜ ਹਨ। ਪੁਲਸ ਨੇ ਮੁਲਜ਼ਮ ਮਹਿਲਾ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ ਪਰ ਪੁਲਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਰਬਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਬਸੰਤ ਨਗਰ ਨੇੜੇ ਪ੍ਰੀਤ ਨਗਰ ਨੇ ਦੋਸ਼ ਲਾਇਆ ਕਿ ਬਸੰਤ ਨਗਰ ਵਿਚ ਉਹ ਆਪਣੀ ਮਾਂ ਤੇ ਪਰਿਵਾਰ ਨਾਲ ਰਹਿੰਦਾ ਸੀ। ਉਸਦੇ ਤਿੰਨ ਭਰਾਵਾਂ ਵਿਚੋਂ 2 ਲੁਧਿਆਣਾ ਸੈੱਟ ਹੋ ਗਏ ਅਤੇ ਇਕ ਭਰਾ ਮੋਹਾਲੀ ਚਲਾ ਗਿਆ। ਚਾਰੋਂ ਭੈਣਾਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਚਲੀਆਂ ਗਈਆਂ। ਸਰਬਜੀਤ ਨੇ ਦੱਸਿਆ ਕਿ ਉਸਦੀ ਮਾਂ ਨੇ ਆਪਣੀ ਮੌਤ ਤੋਂ ਪਹਿਲਾਂ 2015 ਵਿਚ ਉਕਤ ਪ੍ਰਾਪਰਟੀ ਦਾ ਬਿਆਨਾ ਉਸਦੇ ਨਾਂ ਕਰ ਦਿੱਤਾ ਸੀ ਪਰ 2018 ਵਿਚ ਮਾਂ ਦੀ ਮੌਤ ਹੋਣ ਤੋਂ ਬਾਅਦ ਭਰਾ-ਭੈਣ ਉਸ ਪ੍ਰਾਪਰਟੀ ’ਤੇ ਅੱਖ ਰੱਖਣ ਲੱਗੇ, ਜਦਕਿ ਰਿਪੇਅਰ ਵੀ ਉਹੀ ਕਰਵਾਉਂਦਾ ਰਹਿੰਦਾ ਸੀ।

ਇਹ ਵੀ ਪੜ੍ਹੋ: ਨਿਗਮ ਕਮਿਸ਼ਨਰ ਬਣ ਕੇ ਅਫ਼ਸਰਾਂ ਨਾਲ ਵ੍ਹਟਸਐਪ ਰਾਹੀਂ ਇੰਝ ਕੀਤੀ ਠੱਗੀ, ਤਰੀਕਾ ਜਾਣ ਹੋਵੋਗੇ ਹੈਰਾਨ

ਸਰਬਜੀਤ ਸਿੰਘ ਨੇ ਕਿਹਾ ਕਿ ਜਦੋਂ ਵਿਵਾਦ ਸ਼ੁਰੂ ਹੋਇਆ ਤਾਂ ਇਹ ਗੱਲ ਤੈਅ ਹੋਈ ਕਿ ਉਸ ਦੀ ਭੈਣ ਜਸਵਿੰਦਰ ਕੌਰ ਪਤਨੀ ਜੁਝਾਰ ਸਿੰਘ ਨਿਵਾਸੀ ਕਾਲੀਆ ਕਾਲੋਨੀ ਫੇਜ਼-2 ਅਤੇ ਉਸ ਦਾ ਬੇਟਾ ਕੰਵਲਜੀਤ ਸਿੰਘ ਉਰਫ਼ ਪ੍ਰਿੰਸ ਰਜਿਸਟਰੀ ਕਰਵਾਉਣਗੇ, ਜਦਕਿ ਪ੍ਰਾਪਰਟੀ ਦੇ 8 ਹਿੱਸੇ ਹੋਣਗੇ। ਜਸਵਿੰਦਰ ਕੌਰ ਨੇ ਸਰਬਜੀਤ ਸਿੰਘ ਤੋਂ ਇਕ ਹਿੱਸਾ ਦੇ ਬਣਦੇ ਪੈਸਿਆਂ ਦਾ ਚੈੱਕ ਆਪਣੇ ਕੋਲ ਰੱਖ ਲਿਆ। ਦੋਸ਼ ਹੈ ਕਿ ਜਸਵਿੰਦਰ ਕੌਰ ਨੇ ਸਮੇਂ ਤੋਂ ਪਹਿਲਾਂ ਹੀ ਚੈੱਕ ਆਪਣੇ ਖਾਤੇ ’ਚ ਲਾ ਕੇ ਬਾਊਂਸ ਕਰਵਾ ਲਿਆ, ਜਦਕਿ ਜਾਅਲੀ ਦਸਤਾਵੇਜ਼ ਤਿਆਰ ਕਰਕੇ ਪ੍ਰਾਪਰਟੀ ਆਪਣੇ ਨਾਂ ਕਰਵਾ ਲਈ ਅਤੇ ਸਾਰੇ ਭਰਾ-ਭੈਣਾਂ ਨਾਲ ਫਰਾਡ ਕੀਤਾ। ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ।

ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਪ੍ਰਿੰਸ ਅਤੇ ਉਸ ਦੀ ਮਾਂ ਜਸਵਿੰਦਰ ਕੌਰ ਖ਼ਿਲਾਫ਼ ਪਹਿਲਾਂ ਵੀ ਲੋਕਾਂ ਨੂੰ ਵਿਦੇਸ਼ ਭੇਜਣ ਅਤੇ ਹੋਰਨਾਂ ਕਈ ਤਰ੍ਹਾਂ ਦੇ ਫਰਾਡ ਕਰਨ ਦੇ ਵੱਖ-ਵੱਖ ਸ਼ਹਿਰਾਂ ਵਿਚ ਧੋਖਾਦੇਹੀ ਦੇ 11 ਕੇਸ ਦਰਜ ਹਨ। ਪੁਲਸ ਨੇ ਸ਼ਨੀਵਾਰ ਜਸਵਿੰਦਰ ਕੌਰ ਨੂੰ ਹਿਰਾਸਤ ’ਚ ਵੀ ਲੈ ਲਿਆ ਹੈ ਪਰ ਖਬਰ ਲਿਖੇ ਜਾਣ ਤਕ ਉਸ ਦੀ ਗ੍ਰਿਫ਼ਤਾਰੀ ਨਹੀਂ ਵਿਖਾਈ ਸੀ।

ਇਹ ਵੀ ਪੜ੍ਹੋ: ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News