ਵਿਦੇਸ਼ ਭੇਜਣ ਦੇ ਨਾਮ ''ਤੇ ਲੱਖਾਂ ਦੀ ਠੱਗੀ ਕਰਨ ਵਾਲੇ ਏਜੰਟਾਂ ਖ਼ਿਲਾਫ਼ ਮਾਮਲਾ ਦਰਜ਼

10/30/2020 4:06:46 PM

ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ)— ਬਹਿਰੀਨ ਭੇਜਣ ਦਾ ਝਾਂਸਾ ਦੇ ਕੇ 1.90 ਲੱਖ ਰੁਪਏ ਦੀ ਠੱਗੀ ਕਰਨ ਵਾਲੇ 2 ਟਰੈਵਲ ਏਜੰਟਾਂ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਪਰਮਜੀਤ ਪੁੱਤਰ ਨਰਸੀ ਰਾਮ ਨਿਵਾਸੀ ਪਿੰਡ ਟੱਪਰੀਆਂ ਖੁਰਦ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਨੂੰ ਵਿਦੇਸ਼ (ਬਹਿਰੀਨ) ਭੇਜਣ ਦਾ ਸੌਦਾ ਟਰੈਵਲ ਏਜੰਟ ਰਜਿੰਦਰ ਪ੍ਰਸਾਦ ਅਤੇ ਅਮਨਦੀਪ ਪੁੱਤਰ ਹਰੀ ਕਿਸ਼ਨ ਵਾਸੀ ਪਠਾਨਕੋਟ ਨਾਲ ਕੀਤਾ ਸੀ। ਜਿਸ ਨੇ ਉਸ ਦੇ ਲੜਕੇ ਨੂੰ 2 ਲੱਖ ਰੁਪਏ 'ਚ ਬਹਿਰੀਨ ਭੇਜਣ ਦਾ ਭਰੋਸਾ ਦਿੱਤਾ ਸੀ।

ਇਹ ਵੀ ਪੜ੍ਹੋ: ਸੁਰਖੀਆਂ 'ਚ ਕਪੂਰਥਲਾ ਕੇਂਦਰੀ ਜੇਲ, ਮਾਮੂਲੀ ਗੱਲ ਪਿੱਛੇ ਵਾਰਡਨਾਂ ਨੇ ਡਿਪਟੀ ਸੁਪਰਡੈਂਟ 'ਤੇ ਕੀਤਾ ਹਮਲਾ

ਸ਼ਿਕਾਇਤਕਰਤਾ ਨੇ ਦੱਸਿਆ ਕਿ ਸੌਦੇ ਤਹਿਤ ਉਸ ਨੇ ਉਕਤ ਏਜੰਟਾਂ ਨੂੰ 1.90 ਲੱਖ ਰੁਪਏ ਦੀ ਰਾਸ਼ੀ, ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਦੇ ਦਿੱਤੇ ਸਨ ਪਰ ਉਕਤ ਏਜੰਟ ਨੇ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕਰ ਰਿਹਾ ਹੈ।

ਇਹ ਵੀ ਪੜ੍ਹੋ: ਅੱਧੀ ਦਰਜਨ ਹਮਲਾਵਰਾਂ ਨੇ ਸ਼ਰੇਆਮ ਚਲਾਈਆਂ ਕਿਰਪਾਨਾਂ ਤੇ ਰਾਡਾਂ, ਦਹਿਸ਼ਤ ਨਾਲ ਸਹਿਮੇ ਲੋਕ

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਆਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਆਰਥਿਕ ਅਪਰਾਧ ਵਿੰਗ ਦੇ ਇੰਚਾਰਜ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਨੇ ਆਧਾਰ 'ਤੇ ਥਾਣਾ ਪੋਜੇਵਾਲ ਦੀ ਪੁਲਸ ਨੇ ਏਜੰਟ ਰਜਿੰਦਰ ਪ੍ਰਸਾਦ ਅਤੇ ਅਮਨਦੀਪ ਖ਼ਿਲਾਫ਼ ਧੋਖਾਦਹੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਦੋਹਰਾ ਕਤਲ: ਨਸ਼ੇੜੀ ਪੁੱਤ ਨੇ ਪਿਓ ਤੇ ਮਤਰੇਈ ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ


shivani attri

Content Editor

Related News