ਕਿਰਾਏ ''ਤੇ ਜਰਨੇਟਰ ਲਗਾਉਣ ਦਾ ਝਾਂਸਾ ਦੇ ਕੇ 6 ਲੱਖ ਠੱਗਣ ਦੇ ਦੋ ਦੋਸ਼ੀ ਗ੍ਰਿਫ਼ਤਾਰ

12/06/2020 2:25:48 PM

ਨਵਾਂਸ਼ਹਿਰ (ਮਨੋਰੰਜਨ)— ਕਿਰਾਏ 'ਤੇ ਜਰਨੇਟਰ ਲਗਾਉਣ ਦਾ ਝਾਂਸਾ ਦੇ ਕੇ 6 ਲੱਖ ਰੁਪਏ ਠੱਗਣ ਦੇ ਮਾਮਲੇ 'ਚ ਨਾਮਜਦ ਦੋਹਾਂ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਦੋਹਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ ਦੋਹਾਂ ਨੂੰ ਨਿਆਂਇਕ ਹਿਰਾਸਤ 'ਤੇ ਜੇਲ ਭੇਜ ਦਿੱਤਾ।

ਇਹ ਵੀ ਪੜ੍ਹੋ: ਮੁਸ਼ਕਿਲਾਂ 'ਚ ਘਿਰੀ ਬਾਲੀਵੁੱਡ ਅਦਾਕਾਰਾ 'ਕੰਗਨਾ ਰਣੌਤ', ਹੁਣ ਭੁਲੱਥ 'ਚ ਹੋਈ ਸ਼ਿਕਾਇਤ ਦਰਜ

ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਰਾਹੋਂ ਨਿਵਾਸੀ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਦੋਸ਼ੀਆਂ ਨੂੰ ਦੋ ਬੈਕਾਂ 'ਚ ਕਿਰਾਏ 'ਤੇ ਜਨਰੇਟਰ ਲਗਾਉਣ ਲਈ 9 ਲੱਖ ਰੁਪਏ ਦਿੱਤੇ ਸੀ। ਦੋਹਾਂ ਦੋਸ਼ੀਆਂ ਨੇ ਉਕਤ ਬੈਕਾਂ 'ਚ ਕੋਈ ਜਰਨੇਟਰ ਨਹੀਂ ਲਗਾਇਆ। ਜਦੋਂ ਉਨ੍ਹਾਂ ਇਕ ਜਰਨੇਟਰ ਦਾ ਦੋ ਮਹੀਨੇ ਦਾ ਕਿਰਾਇਆ ਅਤੇ ਦੂਜੇ ਜਰਨੇਟਰ ਦਾ 6 ਮਹੀਨੇ ਦਾ ਕਿਰਾਇਆ ਦੋ ਲੱਖ 86 ਹਜ਼ਾਰ ਰੁਪਏ ਇਹ ਕਹਿ ਕੇ ਦੇ ਦਿੱਤੇ ਕਿ ਉਨ੍ਹਾਂ ਦੇ ਜਰਨੇਟਰ ਬੈਂਕਾਂ 'ਚ ਲੱਗੇ ਹੋਏ ਹਨ ਜਦੋਂ ਪਤਾ ਕਰਨ 'ਤੇ ਉਕਤ ਬੈਂਕਾਂ 'ਚ ਕੋਈ ਜਰਨੇਟਰ ਨਹੀਂ ਲੱਗਿਆ। ਇਸ ਤਰ੍ਹਾਂ ਦੋਹਾਂ ਦੋਸ਼ੀਆਂ ਨੇ ਉਸ ਦੇ ਨਾਲ 6 ਲੱਖ 14 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈ।

ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਮਾਮਲੇ ਦੀ ਜਾਂਚ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਦਲਵੀਰ ਸਿੰਘ ਨੇ ਕੀਤੀ। ਇਸ ਦੇ ਬਾਅਦ ਡੀ. ਐੱਸ. ਪੀ. ਹਰਜੀਤ ਸਿੰਘ ਦੀ ਸਿਫਾਰਿਸ਼ 'ਤੇ ਪੁਲਸ ਨੇ ਕਥਿਤ ਆਰੋਪੀ ਰਾਜੇਸ਼ ਅਤੇ ਇਕ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕੱਲ੍ਹ ਤਲਵਾੜਾ 'ਚ ਰੇਡ ਕਰਕੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਤੇ ਜੇਲ ਭੇਜ ਦਿੱਤਾ। ਦੱਸਿਆ ਜਾਂਦਾ ਹੈ ਕਿ ਕਾਬੂ ਕੀਤੇ ਦੋਨੋ ਦੋਸ਼ੀਆਂ ਨੇ ਨਵਾਂਸ਼ਹਿਰ 'ਚ ਕਈ ਹੋਰ ਲੋਕਾਂ ਤੋਂ ਵੀ ਇਸੇ ਤਰ੍ਹਾਂ ਪੈਸੇ ਲਏ ਹੋਏ ਹਨ।
ਇਹ ਵੀ ਪੜ੍ਹੋ: ਦਿਨ-ਦਿਹਾੜੇ ਮੁਕੇਰੀਆਂ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਲੁੱਟੀ ਬਲੈਨੋ ਕਾਰ


shivani attri

Content Editor

Related News