7 ਲੱਖ ਦੀ ਠੱਗੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

08/01/2020 6:05:38 PM

ਨਵਾਂਸ਼ਹਿਰ (ਤ੍ਰਿਪਾਠੀ)— ਜ਼ਮੀਨ ਦੀ ਬਿਨ੍ਹਾਂ ਮਾਲਕੀਅਤ ਦੇ ਬਿਆਨਾ ਕਰਕੇ 7 ਲੱਖ ਰੁਪਏ ਦੀ ਰਕਮ ਹੜਪ ਕਰਨ ਦੇ ਦੋਸ਼ 'ਚ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਰਘਵੀਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਤਲਵੰਡੀ ਜੱਟਾਂ ਨੇ ਦੱਸਿਆ ਕਿ ਉਸ ਨੇ ਕਮਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਰੋਪੜ ਨਾਲ ਇਕ ਜ਼ਮੀਨ ਦਾ ਸੌਦਾ ਕਰਕੇ ਬਤੌਰ ਪੇਸ਼ਗੀ 7 ਲੱਖ ਰੁਪਏ ਦਿੱਤੇ ਸਨ।

ਇਹ ਵੀ ਪੜ੍ਹੋ: ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

ਉਸ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ 31 ਮਾਰਚ, 2016 ਤੈਅ ਹੋਈ ਸੀ ਪਰ ਉਪਰੋਕਤ ਵਿਅਕਤੀ ਨੇ ਉਪਰੋਕਤ ਮਿਤੀ 'ਤੇ ਰਜਿਸਟਰੀ ਨਾ ਕਰਵਾ ਕੇ ਰਜਿਸਟਰੀ ਦੀ ਮਿਤੀ ਨੂੰ ਅੱਗੇ ਵਧਾ ਦਿੱਤਾ ਪਰ ਨਵੀਂ ਮਿਤੀ 'ਤੇ ਵੀ ਉਸਨੇ ਰਜਿਸਟਰੀ ਨਹੀਂ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਪਰੋਕਤ ਕਮਲਜੀਤ ਸਿੰਘ ਨਾ ਤਾਂ ਉਸਦਾ ਫੋਨ ਚੁੱਕਦਾ ਹੈ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ, ਉਲਟਾ ਉਸ ਨਾਲ ਗਾਲੀ-ਗਲੌਚ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਪਰੋਕਤ ਵਿਅਕਤੀ ਉਸ ਦੀ ਰਕਮ ਨੂੰ ਹੜੱਪ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਦੋਸ਼ੀ ਖਿਲਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਕਰਵਾਉਣ 'ਤੇ ਉਪਰੋਕਤ ਕਲਮਜੀਤ ਸਿੰਘ ਜਿਸਨੇ ਜ਼ਮੀਨ ਦਾ ਸੌਦਾ ਕਰਕੇ ਪੈਸੇ ਹਾਸਲ ਕੀਤੇ ਹਨ, ਉਸ 'ਤੇ ਕੋਈ ਮਾਲਕੀਅਤ ਨਹੀ ਹੈਂ। ਥਾਣਾ ਸਿਟੀ ਬੰਗਾ ਦੀ ਪੁਲਿਸ ਨੇ ਜਾਂਚ ਰਿਪੋਰਟ ਦੇ ਆਧਾਰ 'ਤੇ ਕਲਮਜੀਤ ਸਿੰਘ ਖ਼ਿਲਾਫ਼ ਧਾਰਾ 406,420 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪਲਾਂ 'ਚ ਉੱਜੜਿਆ ਪਰਿਵਾਰ, ਦੋ ਭਰਾਵਾਂ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ


shivani attri

Content Editor

Related News