ਕੈਨੇਡਾ ਭੇਜਣ ਦੇ ਨਾਂ ''ਤੇ ਫਰਜ਼ੀ ਵੀਜ਼ਾ ਲਗਾ ਕੇ ਇੰਝ ਠੱਗੇ 14 ਲੱਖ ਰੁਪਏ

04/03/2022 1:24:30 PM

ਕਪੂਰਥਲਾ (ਭੂਸ਼ਣ/ਮਲਹੋਤਰਾ)-ਕੈਨੇਡਾ ਦਾ ਫਰਜ਼ੀ ਵੀਜ਼ਾ ਦੇ ਕੇ 14 ਲੱਖ ਰੁਪਏ ਦੀ ਰਕਮ ਠੱਗਣ ਦੇ ਮਾਮਲੇ ’ਚ ਥਾਣਾ ਬੇਗੋਵਾਲ ਦੀ ਪੁਲਸ ਨੇ ਇਕ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ ਤਰਸੇਮ ਲਾਲ ਸ਼ਰਮਾ ਪੁੱਤਰ ਸੰਧਿਆ ਦਾਸ ਵਾਸੀ ਸਹਾਏਪੁਰ, ਬੁਲੋਵਾਲ, ਹੁਸ਼ਿਆਰਪੁਰ ਨੇ ਐੱਸ. ਐੱਸ. ਪੀ. ਕਪੂਰਥਲਾ ਦਯਾਮਾ ਹਰੀਸ਼ ਓਮਪ੍ਰਕਾਸ਼ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਆਪਣੇ ਬੇਟੇ ਅਨਿਸ਼ ਕੁਮਾਰ ਸ਼ਰਮਾ ਨੂੰ ਸੁਨਹਿਰੇ ਭਵਿੱਖ ਦੀ ਖ਼ਾਤਿਰ ਵਿਦੇਸ਼ ਭੇਜਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦਾ ਸੰਪਰਕ ਬਲਵਿੰਦਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਮੂਸਾਖੇਲ ਭੁਲੱਥ ਕਪੂਰਥਲਾ ਦੇ ਨਾਲ ਹੋਇਆ। ਜਿਸ ਨੇ ਉਸਦੇ ਬੇਟੇ ਨੂੰ ਕੈਨੇਡਾ ’ਚ 2 ਸਾਲ ਦੇ ਵਰਕ ਪਰਮਿਟ ’ਤੇ ਭੇਜਣ ਲਈ 18 ਲੱਖ ਰੁਪਏ ਦੀ ਰਕਮ ਮੰਗੀ, ਜਿਸ ’ਤੇ ਉਸ ਨੇ 2 ਮਾਰਚ 2019 ਨੂੰ 4.75 ਲੱਖ ਰੁਪਏ ਦੀ ਰਕਮ ਅਤੇ ਪਾਸਪੋਰਟ ਮੁਲਜ਼ਮ ਬਲਵਿੰਦਰ ਸਿੰਘ ਨੂੰ ਦੇ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਵਿਖੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਪਤਨੀ ਤੇ ਸੁਹਰਿਆਂ ਬਾਰੇ ਕੀਤਾ ਇਹ ਖ਼ੁਲਾਸਾ

ਬਲਵਿੰਦਰ ਸਿੰਘ ਨੇ ਉਸ ਦੇ ਬੇਟੇ ਦੇ ਵ੍ਹਟਸਐਪ ’ਤੇ ਕੈਨੇਡਾ ਦਾ ਵੀਜ਼ਾ ਭੇਜਿਆ ਅਤੇ ਬਾਕੀ ਰਕਮ ਦੀ ਮੰਗ ਕੀਤੀ। ਜਿਸ ’ਤੇ ਉਸ ਨੇ ਵੱਖ-ਵੱਖ ਤਾਰੀਕਾਂ ’ਚ 13.25 ਲੱਖ ਰੁਪਏ ਦੀ ਰਕਮ ਬੈਂਕ ਟਰਾਂਸਫ਼ਰ ਦੇ ਮਾਰਫ਼ਤ ਬਲਵਿੰਦਰ ਸਿੰਘ ਦੇ ਖ਼ਾਤਿਆਂ ’ਚ ਪਾ ਦਿੱਤੀ। ਇਸ ਤਰ੍ਹਾਂ ਉਸ ਨੇ ਬਲਵਿੰਦਰ ਸਿੰਘ ਨੂੰ ਕੁੱਲ 18 ਲੱਖ ਰੁਪਏ ਦੀ ਰਕਮ ਦੇ ਦਿੱਤੀ। ਜਦੋਂ ਸ਼ੱਕ ਹੋਣ ’ਤੇ ਉਸ ਨੇ ਵੀਜ਼ੇ ਨੂੰ ਚੈੱਕ ਕਰਵਾਇਆ ਤਾ ਵੀਜ਼ਾ ਫਰਜ਼ੀ ਨਿਕਲਿਆ, ਜਿਸ ’ਤੇ ਉਸ ਨੇ ਮੁਲਜ਼ਮ ’ਤੇ ਰਕਮ ਵਾਪਸੀ ਦਾ ਦਬਾਅ ਪਾਇਆ। ਮੁਲਜ਼ਮ ਨੇ ਉਸ ਨਾਲ ਲਿਖ਼ਤੀ ਇਕਰਾਰਨਾਮਾ ਕੀਤਾ ਅਤੇ ਉਸ ਨੂੰ 4 ਲੱਖ ਰੁਪਏ ਦੀ ਰਕਮ ਵਾਪਸ ਦੇ ਦਿੱਤੀ। ਬਾਕੀ ਰਕਮ 3 ਕਿਸ਼ਤਾਂ ’ਚ ਦੇਣ ਦਾ ਵਾਅਦਾ ਕੀਤਾ ਪਰ ਇਸ ਦੇ ਬਾਵਜੂਦ ਵੀ ਮੁਲਜ਼ਮ ਨੇ ਉਸ ਦੀ ਬਾਕੀ ਰਹਿੰਦੀ 14 ਲੱਖ ਰੁਪਏ ਦੀ ਰਕਮ ਵਾਪਸ ਨਹੀਂ ਕੀਤੀ। ਜਿਸ ’ਤੇ ਉਸ ਨੇ ਨਿਆਂ ਲਈ ਐੱਸ. ਐੱਸ. ਪੀ. ਦੇ ਮੂਹਰੇ ਗੁਹਾਰ ਲਗਾਈ।
ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜ਼ਮ ਬਲਵਿੰਦਰ ਸਿੰਘ ’ਤੇ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸ ਦੇ ਆਧਾਰ ’ਤੇ ਮੁਲਜ਼ਮ ਬਲਵਿੰਦਰ ਸਿੰਘ ਦੇ ਖਿਲਾਫ ਥਾਣਾ ਬੇਗੋਵਾਲ ’ਚ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ SSP ਦੀ ਜਾਇਦਾਦ ਕੀਤੀ ਅਟੈਚ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News