ਪਤਨੀ ਦਾ ਪਾਸਪੋਰਟ ਤੇ ਗ੍ਰੀਨ ਕਾਰਡ ਲੈ ਕੇ ਪਤੀ ਬਿਨਾਂ ਦੱਸੇ ਗਿਆ ਵਿਦੇਸ਼

12/12/2018 1:38:32 PM

ਹੁਸ਼ਿਆਰਪੁਰ (ਅਸ਼ਵਨੀ)— ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਇਕ ਔਰਤ ਅਮਨਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਗੋਲੀਆਂ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਮਨਪ੍ਰੀਤ ਸਿੰਘ ਤੇ ਸਹੁਰੇ ਸਤਨਾਮ ਸਿੰਘ ਵਾਸੀ ਮਜਾਰਾ ਨੌ ਆਬਾਦ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 406 ਅਤੇ ਪਾਸਪੋਰਟ ਐਕਟ ਦੀ ਧਾਰਾ 12 (3) ਅਧੀਨ ਕੇਸ ਦਰਜ ਕੀਤਾ ਹੈ।

ਅਮਰਜੀਤ ਕੌਰ ਨੇ ਪੁਲਸ ਕੋਲ ਦਰਜਾ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਪਤੀ ਮਨਪ੍ਰੀਤ ਸਿੰਘ ਉਸ ਨੂੰ ਬਿਨਾਂ ਦੱਸੇ ਉਸ ਦਾ ਪਾਸਪੋਰਟ, ਗ੍ਰੀਨ ਕਾਰਡ ਅਤੇ ਹਵਾਈ ਟਿਕਟ ਲੈ ਕੇ ਅਮਰੀਕਾ ਚਲਾ ਗਿਆ। ਇਸ ਮਾਮਲੇ 'ਚ ਸਾਜਿਸ਼ ਰਚਣ 'ਚ ਉਸ ਦਾ ਸਹੁਰਾ ਵੀ ਸ਼ਾਮਲ ਹੈ। ਏ. ਐੱਸ. ਆਈ. ਸੁਰਜੀਤ ਕੁਮਾਰ ਅਨੁਸਾਰ ਥਾਣਾ ਗੜ੍ਹਸ਼ੰਕਰ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News