16 ਲੱਖ ਦੀ ਠੱਗੀ ਮਾਰਨ ਦੇ ਦੋਸ਼ ''ਚ 9 ਲੋਕਾਂ ਖਿਲਾਫ ਮਾਮਲਾ ਦਰਜ

12/07/2018 5:16:54 PM

ਨਵਾਂਸ਼ਹਿਰ (ਤ੍ਰਿਪਾਠੀ)— ਮੋਬਾਇਲ ਕੰਪਨੀ ਦੇ ਲੱਕੀ ਡਰਾਅ ਅਤੇ 50.40 ਲੱਖ ਰੁਪਏ ਦੀ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਗਭਗ 16 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਮੋਬਾਇਲ ਕੰਪਨੀ ਅਤੇ ਬੈਂਕ ਦੇ ਅਧਿਕਾਰੀ ਦੱਸੇ ਜਾਣ ਵਾਲੇ 9 ਵਿਅਕਤੀਆਂ ਦੇ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਇੰਸਪੈਕਟਰ ਜਨਰਲ ਆਫ ਪੁਲਸ ਨੂੰ ਭੇਜੀ ਸ਼ਿਕਾਇਤ ਵਿਚ ਰਾਮ ਮੂਰਤੀ ਭੱਟੀ ਪੁੱਤਰ ਬਖਸ਼ੂ ਰਾਮ ਵਾਸੀ ਪਿੰਡ ਕਾਹਮਾ ਨੇ ਦੱਸਿਆ ਕਿ ਉਸ ਨੂੰ 20 ਅਕਤੂਬਰ 2016 ਨੂੰ ਏਅਰਟੈੱਲ ਕੰਪਨੀ ਦੇ ਸੀਨੀਅਰ ਸੁਪਰਵਾਈਜ਼ਰ ਐੱਮ. ਡੀ. ਦੇ ਤੌਰ 'ਤੇ ਜਾਣ-ਪਛਾਣ ਕਰਨ ਵਾਲੇ ਆਕਾਸ਼ ਵਰਮਾ ਨੇ ਮੋਬਾਇਲ 'ਤੇ ਫੋਨ ਕਰਕੇ ਦੱਸਿਆ ਕਿ ਉਸ ਦੇ ਫੋਨ 'ਤੇ ਏਅਰਟੈੱਲ ਕੰਪਨੀ ਵੱਲੋਂ ਕੱਢੇ ਗਏ ਡਰਾਅ ਦਾ ਪਹਿਲਾ ਇਨਾਮ 50.40 ਲੱਖ ਰੁਪਏ ਦਾ ਨਿਕਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਇਨਾਮ ਦੀ ਰਾਸ਼ੀ ਲੈਣ ਲਈ ਉਕਤ ਅਧਿਕਾਰੀ ਨੇ ਉਸ ਕੋਲੋਂ ਵੱਖ-ਵੱਖ ਤਰੀਕਾਂ 'ਤੇ ਕਰੀਬ 15.78 ਲੱਖ ਰੁਪਏ ਦੀ ਰਾਸ਼ੀ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕਰਵਾ ਲਈ ਅਤੇ ਹੁਣ ਵੀ ਉਹ 80 ਹਜ਼ਾਰ ਰੁਪਏ ਦੀ ਹੋਰ ਰਾਸ਼ੀ ਦੀ ਮੰਗ ਕਰ ਰਿਹਾ ਹੈ, ਜਿਹੜੇ ਕਿ ਉਹ ਦੇਣ 'ਚ ਅਸਮਰੱਥ ਹੈ।

ਇਸ ਕੇਸ 'ਚ ਆਕਾਸ਼ ਵਰਮਾ ਤੋਂ ਇਲਾਵਾ ਦੇਵੀ ਲਾਲ ਯਾਦਵ ਸੀਨੀਅਰ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਬਾਂਚਚ ਅਧੇਰੀ ਈਸਟ ਮੁੰਬਈ ਅਤੇ ਹੋਰ ਵਿਅਕਤੀ ਵੀ ਸ਼ਾਮਲ ਹਨ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਸੰਦੀਪ ਸਿੰਘ ਨਵਾਂਸ਼ਹਿਰ ਵਲੋਂ ਕੀਤੇ ਜਾਣ ਉਪਰੰਤ ਦਿੱਤੀ ਗਈ ਜਾਂਚ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਬੰਗਾ ਦੀ ਪੁਲਸ ਨੇ ਸੰਤੋਸ਼ ਸਾਹੂ ਪੁੱਤਰ ਅਨਿਲ ਸਾਹੂ ਵਾਸੀ ਸੁੰਦਰਗੜ੍ਹ ਉੜੀਸਾ, ਅਸ਼ੋਕ ਕੁਮਾਰ ਪੁੱਤਰ ਰਾਮ ਜੀਸਾ ,ਬਿਪਨ ਰਾਏ ਪੁੱਤਰ ਅਰਜਨ ਪ੍ਰਸਾਦ, ਅਮਿਤ ਕੁਮਾਰ ਸਿੰਘ, ਸੁਨੀਲ ਸਾਹੂ, ਇੰਜੀ. ਲਾਈਫ ਆਨਲਾਈਨ ਸਲਿਊਸ਼ਨ ਵਾਸੀ ਤਾਮਿਲਨਾਡੂ, ਮੁਕੇਸ਼, ਕੌਸ਼ਿਕ ਐਂਟਰਪ੍ਰਾਈਜ਼ ਸ਼ਾਪ ਅਤੇ ਸੁਮੇਰੀ ਸਾਹੂ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News