ਹੜ੍ਹ ਨਾਲ ਬੰਨ ਟੁੱਟਣ ਤੋਂ ਬਾਅਦ ਰਾਸ਼ਟਰੀ ਮਾਰਗ ਦੀਆਂ ਪੁਲੀਆਂ ਧੱਸੀਆਂ

08/21/2019 9:28:02 PM

ਲੋਹੀਆਂ ਖਾਸ,(ਮਨਜੀਤ): ਪਿੱਛਲੇ ਦਿਨੀਂ ਭਾਖੜੇ ਤੋਂ ਛੱਡੇ ਗਏ ਪਾਣੀ ਨਾਲ ਲੋਹੀਆਂ 'ਚ ਆਏ ਭਿਅਨਕ ਹੜ੍ਹ ਨਾਲ ਜਾਨੀਆਂ ਤੇ ਚੱਕ ਬਡਾਲਾ ਕੋਲ ਪੈਂਦੇ ਧੁੱਸੀ ਬੰਨ• ਅਤੇ ਗਿੱਦੜ ਪਿੰਡੀ ਸਮੇਤ ਮੰਡਾਲੇ ਪੈਂਦੇ ਸਤਲੁਜ ਦਰਿਆ ਦੇ ਬੰਨ ਦੇ ਟੁੱਟ ਜਾਣ ਕਰਕੇ ਦਰਜ਼ਨਾਂ ਹੀ ਪਿੰਡ ਤੇ ਹਜ਼ਾਰਾਂ ਹੀ ਲੋਕ ਪਾਣੀ ਦੀ ਮਾਰ ਹੇਠ ਆ ਗਏ। ਜਿਸ ਤੋਂ ਬਾਅਦ ਅੱਜ ਜਦੋਂ ਹੜ੍ਹ ਦਾ ਪਾਣੀ ਰਾਸ਼ਟਰੀ ਮਾਰਗ ਦੀਆਂ ਪੁਲੀਆਂ ਰਾਹੀਂ ਸੜਕ ਦੇ ਦੂਜੇ ਪਾਸੇ ਪੈਂਦੇ ਪਿੰਡ ਵਾੜਾ ਜੋਧ ਸਿੰਘ ਵਾਲੇ ਪਾਸੇ ਦਰਜ਼ਨਾਂ ਹੀ ਪਿੰਡਾਂ 'ਤੇ ਮਾਰ ਕਰ ਰਿਹਾ ਸੀ। ਇਸ ਦੌਰਾਨ ਪਾਣੀ ਦੀ ਤੇਜ਼ ਰਫਤਾਰ ਨਾਲ ਰਾਸ਼ਟਰੀ ਮਾਰਗ 'ਤੇ ਪਿੰਡ ਗਿੱਦੜ ਪਿੰਡੀ ਤੋਂ ਸਤੁਲਜ ਦਰਿਆ ਵਾਲੇ ਪਾਸੇ ਦੀ ਇਕ ਪੁੱਲੀ ਤੇ ਦੂਜੀ ਲੋਹੀਆਂ ਵਾਲੀ ਸਾਈਡ 'ਤੇ ਪੈਂਦੀਆਂ ਪੁਲੀਆਂ ਧੱਸਣੀਆਂ ਸ਼ੁਰੂ ਹੋ ਗਈਆਂ। ਜਿਸ ਨਾਲ ਜਲੰਧਰ-ਫਿਰੋਜ਼ਪੁਰ ਦੀ ਆਵਾਜਾਈ ਕਾਫੀ ਸਮੇਂ ਲਈ ਪ੍ਰਭਾਵਿਤ ਰਹੀ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਟ੍ਰੈਕਟਰਾਂ ਦੀ ਮਦਦ ਨਾਲ ਮਿੱਟੀ ਦੇ ਭਰੇ ਬੋਰਿਆਂ ਨਾਲ ਉਕਤ ਪੁਲੀਆਂ ਨੂੰ ਧੱਸਣ ਤੋਂ ਬਚਾਅ ਲਿਆ ਗਿਆ। ਜਿਸ ਦੇ ਚੱਲਦਿਆਂ ਦੁਬਾਰਾ ਆਵਾਜਾਈ ਚਾਲੂ ਹੋ ਗਈ।

PunjabKesari

 

 

 


Related News