ਖੇਤਾਂ ''ਚ ਲੱਗੀ ਅੱਗ, ਕਿਸਾਨ ''ਤੇ ਜਾਣਬੁੱਝ ਕੇ ਅੱਗ ਲਾਉਣ ਦਾ ਦੋਸ਼
Thursday, Jun 27, 2019 - 01:57 AM (IST)

ਜਲੰਧਰ (ਵਰੁਣ)-ਦੇਰ ਰਾਤ ਚੱਲੀ ਤੇਜ਼ ਹਨੇਰੀ ਦੌਰਾਨ ਸੁਦਰਸ਼ਨ ਪਾਰਕ ਨੇੜੇ ਖੇਤਾਂ 'ਚ ਅਚਾਨਕ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਆਲੇ-ਦੁਆਲੇ ਦੇ ਸਾਰੇ ਇਲਾਕਿਆਂ 'ਚ ਧੂੰਆਂ ਫੈਲ ਗਿਆ। ਹਾਲਾਤ ਇਹ ਸੀ ਕਿ ਅੱਗ ਦੀਆਂ ਲਪਟਾਂ ਆਲੇ-ਦੁਆੇ ਰਹਿੰਦੇ ਘਰਾਂ ਤੱਕ ਪਹੁੰਚ ਗਈਆਂ। ਲੋਕਾਂ ਨੇ ਪੁਲਸ ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਥਾਣਾ ਨੰ. 1 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਮੁਹੱਲਾ ਵਾਸੀ ਅਮਰੀਕ ਲਾਲ, ਜੈ ਪ੍ਰਕਾਸ਼, ਅਨੂਪ ਕੁਮਾਰ, ਤੁਸ਼ਾਰ ਨੇ ਦੋਸ਼ ਲਾਇਆ ਕਿ ਕਿਸੇ ਕਿਸਾਨ ਨੇ ਜਾਣਬੁੱਝ ਕੇ ਅੱਗ ਲਾਈ ਹੈ। ਥਾਣਾ ਨੰ. 1 ਦੇ ਏ. ਐੱਸ. ਆਈ. ਦਿਲਾਵਰ ਸਿੰਘ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ। ਕੋਈ ਨੁਕਸਾਨ ਨਹੀਂ ਹੋਇਆ ਪਰ ਕਿਸੇ ਨੇ ਜੇ ਜਾਣਬੁੱਝ ਕੇ ਅੱਗ ਲਾਈ ਹੋਵੇਗੀ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।