ਪੈਕਿੰਗ ਮਟੀਰੀਅਲ ਦੀ ਦੁਕਾਨ ਨੂੰ ਲੱਗੀ ਅੱਗ, ਸਾਮਾਨ ਸੜ ਕੇ ਸੁਆਹ
Friday, Jan 24, 2025 - 02:38 PM (IST)
ਜਲੰਧਰ (ਖੁਰਾਣਾ)- ਬਸਤੀ ਨੌ ਸਪੋਰਟਸ ਮਾਰਕਿਟ ਦੀ ਇਕ ਦੁਕਾਨ ਵਿਚ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ, ਜਿਸ ਨੂੰ ਪਹਿਲਾਂ ਦੁਕਾਨਦਾਰਾਂ ਅਤੇ ਬਾਅਦ ਵਿਚ ਫਾਇਰ ਬ੍ਰਿਗੇਡ ਨੇ ਬੁਝਾਉਣ ਲਈ ਕਾਫ਼ੀ ਮੁਸ਼ੱਕਤ ਕੀਤੀ। ਇਹ ਪੈਕਿੰਗ ਮਟੀਰੀਅਲ ਦੀ ਦੁਕਾਨ ਬਸਤੀ ਨੌ ਸਾਈਂ ਦਾਸ ਸਕੂਲ ਨੇੜੇ ਸਥਿਤ ਸੀ ਅਤੇ ਉਸ ਸਮੇਂ ਬੰਦ ਸੀ, ਜਦੋਂ ਇਸ ਵਿਚ ਅੱਗ ਲੱਗੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਕੁਝ ਦੁਕਾਨਦਾਰਾਂ ਨੇ ਤਾਲੇ ਆਦਿ ਤੋੜ ਕੇ ਸਾਮਾਨ ਬਾਹਰ ਕੱਢਿਆ ਪਰ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ਵਾਹਨ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲ ਕਰਨ ਵਾਲੇ ਸਾਵਧਾਨ! ਸਰਕਾਰ ਕਰੇਗੀ ਹੁਣ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e