ਫਾਇਰ ਸਿਸਟਮ ਨਾ ਲਾਉਣ ''ਤੇ 4 ਪੀਜ਼ ਨੂੰ ਜਾਰੀ ਕੀਤੇ ਨੋਟਿਸ

02/25/2020 6:17:44 PM

ਹੁਸ਼ਿਆਰਪੁਰ (ਘੁੰਮਣ)— ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲੇ ਦੀਆਂ ਸਾਰੀਆਂ ਸਬ-ਡਿਵੀਜ਼ਨਾਂ 'ਚ ਐੱਸ. ਡੀ.ਐੱਮਜ਼ ਵੱਲੋਂ ਪੀ. ਜੀਜ਼ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜ਼ਰੂਰੀ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲੇ ਭਰ 'ਚ ਸਮੇਂ-ਸਮੇਂ 'ਤੇ ਪੀ. ਜੀਜ਼ ਦੀ ਚੈਕਿੰਗ ਹੁੰਦੀ ਰਹੇਗੀ। ਇਸ ਦੌਰਾਨ ਐੱਸ. ਡੀ. ਐੱਮ. ਹੁਸ਼ਿਆਰਪੁਰ ਅਮਿਤ ਮਹਾਜਨ ਅਤੇ ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਦੀ ਅਗਵਾਈ ਵਿਚ ਟੀਮ ਨੇ ਹੁਸ਼ਿਆਰਪੁਰ ਦੇ ਪੀ. ਜੀਜ਼ ਦੀ ਚੈਕਿੰਗ ਕੀਤੀ ਅਤੇ 4 ਪੀ. ਜੀਜ਼ ਨੂੰ ਫਾਇਰ ਸੇਫਟੀ ਸਿਸਟਮ ਨਾ ਲਾਉਣ 'ਤੇ ਨੋਟਿਸ ਜਾਰੀ ਕੀਤਾ।

ਡਿਪਟੀ ਕਮਿਸ਼ਨਰ ਰਿਆਤ ਨੇ ਜ਼ਿਲੇ ਦੇ ਸਾਰੇ ਪੀ. ਜੀਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਪੀ. ਜੀਜ਼ 'ਚ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਫਾਇਰ ਸੇਫਟੀ ਸਿਸਟਮ ਲਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਪੀ. ਜੀ. ਵਿਚ ਆਉਣ-ਜਾਣ ਦੇ ਰਸਤੇ ਦੀ ਸਹੀ ਵਿਵਸਥਾ ਅਤੇ ਇਮਾਰਤ ਦੀ ਹਾਲਤ 'ਤੇ ਵਿਸ਼ੇਸ਼ ਧਿਆਨ ਦੇ ਕੇ ਪੀ. ਜੀ. ਮਾਲਕਾਂ ਨੂੰ ਨਿਰਦੇਸ਼ ਵੀ ਦਿੱਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਜਿਸ ਘਰ 'ਚ ਪੇਇੰਗ ਗੈਸਟ ਰਹਿੰਦੇ ਹਨ, ਉੱਥੇ ਮਕਾਨ ਮਾਲਕ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰਹਿਣਾ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਪੀ. ਜੀ. ਵਿਚ ਸਫਾਈ ਵਿਵਸਥਾ ਵੀ ਦਰੁਸਤ ਰਹਿਣੀ ਚਾਹੀਦੀ ਹੈ। ਮਕਾਨ ਮਾਲਕ ਲਈ ਜ਼ਰੂਰੀ ਹੈ ਕਿ ਉਹ ਪੇਇੰਗ ਗੈਸਟ ਦੀ ਜਾਣਕਾਰੀ ਸਬੰਧਤ ਪੁਲਸ ਸਟੇਸ਼ਨ ਨੂੰ ਜ਼ਰੂਰ ਦੇਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਸ ਪੀ. ਜੀ. ਦੇ ਮਾਲਕਾਂ ਵੱਲੋਂ ਨਿਰਧਾਰਿਤ ਸ਼ਰਤਾਂ ਪੂਰੀਆਂ ਨਾ ਕੀਤੀਆਂ ਗਈਆਂ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News