ਤਨਖਾਹਾਂ ਨਾ ਮਿਲਣ ’ਤੇ ਮੁਲਾਜ਼ਮਾਂ ਵਿੱਤ ਮੰਤਰੀ ਦਾ ਕੀਤਾ ਪਿੱਟ-ਸਿਆਪਾ

12/09/2019 8:54:36 PM

ਹੁਸ਼ਿਆਰਪੁਰ, (ਘੁੰਮਣ)- ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਦੀ ਅਦਾਇਗੀ ਨਾ ਹੋਣ ਕਾਰਣ ਉਨ੍ਹਾਂ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਅੱਜ ਇਥੇ ਸਾਂਝਾ ਮੁਲਾਜ਼ਮ ਮੰਚ ਦੇ ਐਲਾਨ ’ਤੇ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਦਰਜਾ-4 ਗੌਰਮਿੰਟ ਇੰਪਲਾਈਜ਼ ਯੂਨੀਅਨ ਅਤੇ ਸੀ. ਪੀ. ਐੱਫ. ਇੰਪਲਾਈਜ਼ ਯੂਨੀਅਨ ਵੱਲੋਂ ਪੈੱਨ ਡਾਊਨ ਹਡ਼ਤਾਲ ਕਰ ਕੇ ਸਰਕਾਰ ਖਿਲਾਫ਼ ਰੋਸ ਰੈਲੀ ਕੀਤੀ ਗਈ। ਯੂਨੀਅਨ ਨੇਤਾਵਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪਿੱਟ-ਸਿਆਪਾ ਵੀ ਕੀਤਾ। ਆਗੂਆਂ ਨੇ ਕਿਹਾ ਕਿ ਜਲ ਸਰੋਤ ਮੁਲਾਜ਼ਮ, ਪਬਲਿਕ ਹੈਲਥ ਅਤੇ ਕੁਝ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਖਜ਼ਾਨੇ ’ਤੇ ਜ਼ੁਬਾਨੀ ਰੋਕ ਕਾਰਣ ਨਵੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ।

ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਧਾਮੀ, ਰਵੀਦੱਤ ਸ਼ਰਮਾ, ਵਰਿਆਮ ਸਿੰਘ ਮਿਨਹਾਸ, ਪਵਨ ਕੁਮਾਰ, ਸੰਦੀਪ, ਲਖਬੀਰ ਸਿੰਘ, ਜੀਵਨ ਰਾਮ, ਨਿਤਿਨ ਮਹਿਰਾ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਰੋਸਪੂਰਵਕ ਕਿਹਾ ਕਿ ਤਨਖਾਹ ਨਾ ਮਿਲਣ ਕਾਰਣ ਮੁਲਾਜ਼ਮਾਂ ਦੀ ਹਾਲਤ ਪਤਲੀ ਹੋ ਰਹੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਵੰਬਰ ਮਹੀਨੇ ਦੀ ਤਨਖਾਹ ਜਲਦ ਨਾ ਰਿਲੀਜ਼ ਕੀਤੀ ਗਈ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।


Bharat Thapa

Content Editor

Related News