ਜੂਨੀਅਰ ਇੰਜੀਨੀਅਰ ਨੂੰ ਮਹਿੰਗਾ ਪਿਆ ਆਵਾਰਾ ਕੁੱਤੇ ਨੂੰ ਰੋਜ਼ਾਨਾ ਰੋਟੀ ਖਿਲਾਉਣਾ

Tuesday, Apr 09, 2019 - 02:05 AM (IST)

ਜੂਨੀਅਰ ਇੰਜੀਨੀਅਰ ਨੂੰ ਮਹਿੰਗਾ ਪਿਆ ਆਵਾਰਾ ਕੁੱਤੇ ਨੂੰ ਰੋਜ਼ਾਨਾ ਰੋਟੀ ਖਿਲਾਉਣਾ

ਹੁਸ਼ਿਆਰਪੁਰ, (ਜ.ਬ.)- ਸ਼ਹਿਰ ਦੇ ਮੁਹੱਲਾ ਟਿੱਬਾ ਸਾਹਿਬ ਦੇ ਰਹਿਣ ਵਾਲੇ ਪਾਵਰਕਾਮ 'ਚ ਤਾਇਨਾਤ ਜੂਨੀਅਰ ਇੰਜੀਨੀਅਰ ਵਿਜੇ ਕੁਮਾਰ ਆਨੰਦ ਨੂੰ ਬੀਤੀ ਦੇਰ ਰਾਤ ਮੁਹੱਲੇ ਦੇ ਕੁਝ ਲੋਕਾਂ ਨੇ ਉਸ ਸਮੇਂ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਜਦ ਉਹ ਗਲੀ 'ਚ ਆਵਾਰਾ ਕੁੱਤਿਆਂ ਨੂੰ ਖਾਣਾ ਪਾ ਰਿਹਾ ਸੀ। ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਪੁਲਸ ਵੀ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ 'ਚ ਜੁਟ ਗਈ।
ਪਰਿਵਾਰ ਨੇ ਪਹੁੰਚਾਇਆ ਇਲਾਜ ਲਈ ਸਿਵਲ ਹਸਪਤਾਲ
ਮੁਹੱਲਾ ਟਿੱਬਾ ਸਾਹਿਬ 'ਚ ਬੁੱਲ੍ਹੋਵਾਲ 'ਚ ਤਾਇਨਾਤ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਵਿਜੇ ਆਨੰਦ ਰੋਜ਼ਾਨਾ ਹੀ ਰਾਤ ਨੂੰ ਖਾਣਾ ਖਾਣ ਉਪਰੰਤ ਗਲੀ 'ਚ ਘੁੰਮ ਰਹੇ ਆਵਾਰਾ ਕੁੱਤਿਆਂ ਨੂੰ ਖਾਣਾ ਪਾ ਰਹੇ ਸੀ। ਕੁੱਤਿਆਂ ਨੂੰ ਖਾਣਾ ਪਾਉਣ 'ਤੇ ਗਲੀ ਦੇ ਲੋਕਾਂ ਉਨ੍ਹਾਂ ਨੂੰ ਕਈ ਵਾਰ ਚਿਤਾਵਨੀ ਵੀ ਦਿੱਤੀ ਕਿ ਅਜਿਹਾ ਨਾ ਕਰਨ। ਬੀਤੀ ਰਾਤ ਜਦ ਉਹ ਫ਼ਿਰ ਕੁੱਤਿਆਂ ਨੂੰ ਖਾਣਾ ਪਾ ਰਹੇ ਸੀ ਤਾਂ ਗਲੀ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮਾਮੂਲੀ ਗੱਲ ਕਾਰਨ ਦੋਹਾਂ ਹੀ ਧਿਰਾਂ 'ਚ ਮਾਹੌਲ ਗਰਮਾ ਗਿਆ ਤਾਂ ਕੁਝ ਲੋਕਾਂ ਨੇ ਜੂਨੀਅਰ ਇੰਜੀਨੀਅਰ ਉੱਪਰ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਘਟਨਾ ਸਥਾਨ 'ਤੇ ਪਰਿਵਾਰ ਨੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਪਹੁੰਚਾ ਦਿੱਤਾ ਜਿਥੇ ਉਨ੍ਹਾਂ ਦੀ ਹਾਲਤ ਸÎਥਿਰ ਬਣੀ ਹੋਈ ਹੈ।
ਦੋਸ਼ੀਆਂ ਖਿਲਾਫ਼ ਮਾਮਲਾ ਹੋਵੇਗਾ ਦਰਜ
ਸੰਪਰਕ ਕਰਨ 'ਤੇ ਮਾਡਲ ਟਾਊਨ ਦੇ ਐੱਸ.ਐੱਚ.ਓ. ਭਰਤ ਮਸੀਹ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਸਿਵਲ ਹਸਪਤਾਲ ਤੇ ਟਿੱਬਾ ਸਾਹਿਬ ਪਹੁੰਚ ਮਾਮਲੇ ਦੀ ਜਾਂਚ 'ਚ ਜੁਟ ਗਈ ਸੀ। ਜ਼ਖਮੀ ਜੂਨੀਅਰ ਇੰਜੀਨੀਅਰ ਇਸ ਸਮੇਂ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹੈ। ਪੁਲਸ ਜ਼ਖਮੀ ਦੇ ਬਿਆਨ ਲੈਣ ਉਪਰੰਤ ਹੀ ਹਮਲਾਵਰ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰੇਗੀ।


author

KamalJeet Singh

Content Editor

Related News