ਫਗਵਾੜਾ ’ਚ ਬੇਖ਼ੌਫ਼ ਲੁਟੇਰਿਆਂ ਦਾ ਕਹਿਰ, ਅੱਖਾਂ ''ਚ ਜ਼ਹਿਰੀਲੀ ਸਪਰੇਅ ਪਾ ਔਰਤਾਂ ਨਾਲ ਕੀਤੀ ਲੁੱਟਖੋਹ
Thursday, Mar 06, 2025 - 05:36 PM (IST)

ਫਗਵਾੜਾ (ਜਲੋਟਾ)- ਫਗਵਾੜਾ ’ਚ ਬੇਖ਼ੌਫ਼ ਲੁਟੇਰਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੀ ਦੇਰ ਸ਼ਾਮ ਦੋ ਲੁਟੇਰਿਆਂ ਨੇ ਸ਼ਹਿਰ ਦੀ ਸਭ ਤੋਂ ਪਾਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ’ਚ ਪਹਿਨਾਵਾ ਬੁਟੀਕ ਨੂੰ ਨਿਸ਼ਾਨਾ ਬਣਾ ਅਤੇ ਬੁਟੀਕ ਦੀ ਮਾਲਕਨ ਅਤੇ ਉਸ ਦੀ ਸਹੇਲੀ ’ਤੇ ਹਮਲਾ ਕਰਕੇ ਉਨ੍ਹਾਂ ਕੋਲੋਂ ਇਕ ਸੋਨੇ ਦੀ ਚੇਨ ਅਤੇ ਕੜਾ ਲੁੱਟਣ ਦੀ ਸੰਨਸਨੀਖੇਜ਼ ਸੂਚਨਾ ਮਿਲੀ ਹੈ। ਵਾਰਦਾਤ ਦੌਰਾਨ ਪੀੜਤ ਔਰਤਾਂ ਦੀਆਂ ਅੱਖਾਂ ’ਚ ਜ਼ਹਿਰੀਲੀ ਸਪ੍ਰੇ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਇਕ ਵਾਰ ਫਿਰ ਤੋਂ Gas Leak! ਮਚ ਗਈ ਹਫ਼ੜਾ-ਦਫ਼ੜੀ
ਜਾਣਕਾਰੀ ਮੁਤਾਬਕ ਲੁਟੇਰਿਆਂ ਵੱਲੋਂ ਅੰਜਾਮ ਦਿੱਤੀ ਗਈ ਉਕਤ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋਈ ਹੈ, ਜਿਸ ’ਚ ਸਾਫ਼ ਤੌਰ ’ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੈਦਲ ਚੱਲ ਕੇ ਪਹਿਨਾਵਾ ਬੁਟੀਕ ’ਚ ਪੁੱਜੇ ਦੋਵਾਂ ਲੁਟੇਰਿਆਂ ਨੇ ਲੁੱਟਖੋਹ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਦੌਰਾਨ ਬੁਟੀਕ ਦੀ ਮਾਲਕਣ ਹੈਪੀ ਉਪਲ ਪਤਨੀ ਮਨੀਕਰਨ ਉੱਪਲ ਵਾਸੀ ਹਦੀਆਬਾਦ ’ਤੇ ਚਾਕੂ ਵਰਗੀ ਚੀਜ਼ ਨਾਲ ਲੁਟੇਰਿਆਂ ਨੇ ਉਸ ਦੇ ਸਿਰ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਉਸ ਕੋਲੋਂ ਸੋਨੇ ਦਾ ਕੜਾ ਲੁੱਟਿਆ ਹੈ। ਇਸੇ ਤਰ੍ਹਾਂ ਬੁਟੀਕ ’ਚ ਮੌਜੂਦ ਹੈਪੀ ਉੱਪਲ ਦੀ ਸਹੇਲੀ ਕੁਲਦੀਪ ਕੌਰ ਤੋਂ ਲੁਟੇਰਿਆਂ ਨੇ ਕੁੱਟਮਾਰ ਕਰਦੇ ਹੋਏ ਸੋਨੇ ਦੀ ਚੇਨ ਲੁੱਟੀ ਹੈ।
ਵਾਰਦਾਤ ਨੂੰ ਫਿਲਮੀ ਸਟਾਈਲ ’ਚ ਅੰਜਾਮ ਦੇਣ ਤੋਂ ਬਾਅਦ ਦੋਵੇਂ ਲੁਟੇਰੇ ਫਰਾਰ ਹੋ ਗਏ। ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਕੁਮਾਰ ਨੇ ਵਾਪਰੀ ਵਾਰਦਾਤ ਦੀ ਅਧਿਕਾਰਕ ਤੌਰ ’ਤੇ ਤਸਦੀਕ ਕਰਦੇ ਹੋਏ ਦੱਸਿਆ ਕਿ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮੌਕੇ ਤੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਮਿਲੀ ਹੈ, ਜਿਸ ਨੂੰ ਆਧਾਰ ਬਣਾ ਕਿ ਤਫ਼ਤੀਸ਼ ਜਾਰੀ ਹੈ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e