ਸਿਵਲ ਹਸਪਤਾਲ ’ਚ ਲਾਵਾਰਿਸ ਬੈਗ ਦੇਖ ਕੇ ਸਹਿਮੇ ਲੋਕ
Friday, Nov 16, 2018 - 04:51 AM (IST)

ਜਲੰਧਰ, (ਸ਼ੋਰੀ)- ਸਿਵਲ ਹਸਪਤਾਲ ਦੇ ਮੁੱਖ ਗੇਟ ’ਤੇ ਬਣੀ ਚੌਕੀ ਦੇ ਕਮਰੇ ਸਾਹਮਣੇ ਕੋਈ ਲਾਵਾਰਿਸ ਬੈਗ ਰੱਖ ਕੇ ਚਲਾ ਗਿਆ। ਸਵੇਰ ਤੋਂ ਰੱਖੇ ਹੋਏ ਬੈਗ ਨੂੰ ਸ਼ਾਮ ਨੂੰ ਸਾਈਕਲ ਸਟੈਂਡ ਦੇ ਕਰਿੰਦਿਆਂ ਨੇ ਦੇਖਿਆ ਤਾਂ ਉਹ ਸਹਿਮ ਗਏ। ਇਕ ਨੌਜਵਾਨ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਚੌਕੀ ’ਚ ਤਾਇਨਾਤ ਏ. ਐੱਸ. ਆਈ. ਚਰਨ ਦਾਸ ਨੇ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ ’ਚ ਕੱਪੜੇ ਤੇ ਹੋਰ ਸਾਮਾਨ ਸੀ। ਇਹ ਦੇਖ ਕੇ ਸਾਰਿਆਂ ਨੇ ਰਾਹਤ ਦਾ ਸਾਹ ਲਿਆ। ਹਸਪਤਾਲ ’ਚ ਬੈਗ ਦੇਖ ਕੇ ਖੜ੍ਹੇ ਲੋਕਾਂ ’ਚੋਂ ਇਕ ਦਾ ਕਹਿਣਾ ਸੀ ਕਿ ਪੰਜਾਬ ’ਚ ਅੱਤਵਾਦੀ ਆ ਚੁੱਕੇ ਹਨ। ਰੱਬ ਦਾ ਸ਼ੁਕਰ ਹੈ ਕਿ ਬੈਗ ’ਚ ਕੋਈ ਬੰਬ ਆਦਿ ਨਹੀਂ ਸੀ। ਦੂਜੇ ਪਾਸੇ ਪੁਲਸ ਵੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਲਾਵਾਰਿਸ ਚੀਜ਼ਾਂ ਦੇਖ ਕੇ ਤੁਰੰਤ ਪੁਲਸ ਨੂੰ ਸੂਚਿਤ ਕਰਨ।