ਰੰਜਿਸ਼ ਦੇ ਚਲਦਿਆਂ ਪਿਓ-ਪੁੱਤ ਨੇ ਕੀਤਾ ਨੌਜਵਾਨ ਦਾ ਕੱਤਲ

09/12/2019 7:37:23 PM

ਕਪੂਰਥਲਾ , ਸੁਭਾਨਪੁਰ (ਭੂਸ਼ਣ, ਸਤਨਾਮ)— ਪੁਲਸ ਟੀਮ ਨੂੰ ਆਪਣੇ ਘਰ 'ਚ ਛਾਪੇਮਾਰੀ ਕਰਨ ਲਈ ਭੇਜਣ ਦੇ ਸ਼ੱਕ 'ਚ ਇਕ ਪਿਓ-ਪੁੱਤ ਵਲੋਂ ਇਕ ਨੌਜਵਾਨ ਦੀ ਕੱਹੀ ਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਥਾਣਾ ਸੁਭਾਨਪੁਰ ਕਪੂਰਥਲਾ ਦੀ ਪੁਲਸ ਨੇ ਦੋਨ੍ਹਾਂ ਪਿਓ-ਪੁੱਤ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆਾ ਹੈ । ਕਤਲ ਮਾਮਲੇ ਦਾ ਦੂਜਾ ਮੁਲਜ਼ਮ ਡਰਗ ਬਰਾਮਦਗੀ ਦੇ ਮਾਮਲੇ 'ਚ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ 'ਚ ਬੰਦ ਹੋਣ ਕਾਰਨ ਉਸ ਨੂੰ ਗ੍ਰਿਫਤਾਰ ਨਹੀ ਕੀਤਾ ਜਾ ਸਕਿਆ ਹੈ । ਜਿਸ ਨੂੰ ਪ੍ਰੌਡੇਕਸ਼ਨ ਵਾਰੰਟ 'ਤੇ ਛੇਤੀ ਹੀ ਗ੍ਰਿਫਤਾਰ ਕੀਤਾ ਜਾਵੇਗਾ ।
ਜਾਣਕਾਰੀ ਅਨੁਸਾਰ ਗੁਰਮੀਤ ਕੌਰ ਪਤਨੀ ਹਰਬੰਸ ਸਿੰਘ ਵਾਸੀ ਪਿੰਡ ਲਖਨ ਖੋਲ੍ਹੇ ਡੇਰਾ ਨੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੇ 2 ਲੜਕੇ ਹਨ । ਜਿਨ੍ਹਾਂ 'ਚੋਂ ਛੋਟਾ ਲੜਕਾ ਅਮਰਜੀਤ ਸਿੰਘ ਜਿਸ ਦੀ ਉਮਰ ਕਰੀਬ 30 ਸਾਲ ਸੀ 3 ਅਗਸਤ 2019 ਨੂੰ ਦਿਨ ਸਮੇਂ ਘਰ ਤੋਂ ਖੇਤਾਂ ਵੱਲ ਗਿਆ । ਜਿਸ ਦੌਰਾਨ ਜਦੋਂ ਉਹ ਆਪਣੇ ਵੱਡੇ ਲੜਕੇ ਨਾਲ ਘਰ ਦੇ ਬਾਹਰ ਖੜੀ ਸੀ ਇਸ ਦੌਰਾਨ ਖੇਤਾਂ ਵਲੋਂ ਘਰ ਨੂੰ ਆ ਰਹੇ ਉਸ ਦੇ ਲੜਕੇ ਅਮਰਜੀਤ ਸਿੰਘ ਨੂੰ ਕੁਲਦੀਪ ਸਿੰਘ ਉਰਫ ਹੈਪੀ ਪੁੱਤਰ ਅਜੀਤ ਸਿੰਘ ਤੇ ਉਸ ਦੇ ਪਿਤਾ ਅਜੀਤ ਸਿੰਘ ਪੁੱਤਰ ਨਾਜਰ ਸਿੰਘ ਜੋ ਕਿ ਕੱਹੀ ਨਾਲ ਲੈਸ ਸਨ ਨੇ ਹਮਲਾ ਕਰਕੇ ਮਾਰ ਕੁੱਟ ਸ਼ੁਰੂ ਕਰ ਦਿੱਤੀ । ਜਿਸ ਦੌਰਾਨ ਮੁਲਜ਼ਮਾਂ ਨੇ ਕੱਹੀ ਨਾਲ ਕਈ ਵਾਰ ਕੀਤੇ ਅਤੇ ਉਸ ਦੇ ਲੜਕੇ ਨੂੰ ਅੰਦਰੁਨੀ ਸੱਟਾ ਲਗੀਆਂ ਤੇ ਬਾਅਦ 'ਚ ਉਸ ਦੇ ਲੜਕੇ ਅਮਰਜੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਸੜਕ ਕੰਡੇ ਛੱਡ ਫਰਾਰ ਹੋ ਗਏ । ਜਿਸ 'ਤੇ ਉਨ੍ਹਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ । ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ । ਇਸ ਦੌਰਾਨ ਉਹ ਪੈਸੇਂ ਦਾ ਪ੍ਰਬੰਧ ਕਰਨ ਲਈ ਆਪਣੇ ਘਰ ਲੈ ਗਏ ਪਰ 6 ਅਗਸਤ 2019 ਨੂੰ ਉਸ ਦੀ ਸਵੇਰੇ 6 ਵਜੇ ਘਰ 'ਚ ਹੀ ਮੌਤ ਹੋ ਗਈ । ਉਸ ਦੇ ਲੜਕੇ ਦੀ ਮੌਤ ਦੇ ਬਾਅਦ ਉਸ ਦੇ ਪਰਿਵਾਰ ਅਤੇ ਮੁਲਜ਼ਮ ਪੱਖ 'ਚ ਆਪਸ 'ਚ ਰਿਸ਼ਤੇਦਾਰਾਂ ਨੇ ਸਮਝੌਤਾ ਕਰਵਾ ਦਿੱਤਾ ਅਤੇ ਮੁਲਜ਼ਮ ਪੱਖ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਮ੍ਰਿਤਕ ਅਮਰਜੀਤ ਸਿੰਘ ਦੇ ਪਰਿਵਾਰ ਦੀ ਪੂਰੀ ਮਦਦ ਕਰਣਗੇ । ਜਿਸ 'ਤੇ ਉਨ੍ਹਾਂ ਦੇ ਬਿਆਨਾਂ 'ਤੇ ਥਾਣਾ ਸੁਭਾਨਪੁਰ ਦੀ ਪੁਲਸ ਨੇ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਅਮਰਜੀਤ ਸਿੰਘ ਦੀ ਲਾਸ਼ ਪਰਿਵਾਰ ਨੂੰ ਸੌਪ ਦਿੱਤੀ ਬਾਅਦ 'ਚ ਮੁਲਜ਼ਮਾਂ ਨੇ ਉਨ੍ਹਾਂ ਨੂੰ ਮਦਦ ਕਰਣ ਤੋਂ ਸਾਫ਼ ਮਨਾ ਕਰ ਦਿੱਤਾ । ਜਿਸ 'ਤੇ ਉਨ੍ਹਾਂ ਨੇ ਇਨਸਾਫ ਲਈ ਸੁਭਾਨਪੁਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ।
ਥਾਣਾ ਸੁਭਾਨਪੁਰ ਦੇ ਐਸ.ਐਚ.ਓ ਇੰਸਪੈਕਟਰ ਜਸਪਾਲ ਸਿੰਘ ਨੇ ਮਾਮਲੇ ਦੀ ਜਾਂਚ ਦੌਰਾਨ ਪਾਇਆ ਕਿ ਮੁਲਜ਼ਮ ਅਜੀਤ ਸਿੰਘ ਅਤੇ ਉਸ ਦੇ ਲੜਕੇ ਕੁਲਦੀਪ ਸਿੰਘ ਉਰਫ ਹੈਪੀ ਨੇ ਅਮਰਜੀਤ ਸਿੰਘ ਦਾ ਕਤਲ ਕੀਤਾ ਸੀ । ਜਿਸ ਦੇ ਆਧਾਰ 'ਤੇ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੇ ਮੱਦੇਨਜਰ ਦੋਨ੍ਹਾਂ ਪਿਤਾ ਪੁੱਤਰ ਖਿਲਾਫ ਮਾਮਲਾ ਦਰਜ ਕਰਕੇ ਇੱਕ ਮੁਲਜਮ ਅਜੀਤ ਸਿੰਘ ਵਾਸੀ ਲਖਨ ਖੁਰਦ ਨੂੰ ਬਰਾਮਦ ਕਰ ਲਿਆ ਜਦੋਂ ਕਿ ਉਸ ਦਾ ਲੜਕਾ ਕੁਲਦੀਪ ਸਿੰਘ ਨੂੰ ਉਰਫ ਹੈਪੀ ਨੂੰ ਥਾਣਾ ਸੁਭਾਨਪੁਰ ਦੀ ਪੁਲਸ ਨੇ 21 ਅਗਸਤ 2019 ਨੂੰ 8 ਗ੍ਰਾਮ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਸੀ ਜੋ ਕਿ ਕੇਂਦਰੀ ਜੇਲ੍ਹ ਕਪੂਰਥਲਾ ਅਤੇ ਜਲੰਧਰ ਵਿੱਚ ਬੰਦ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਜਲਦੀ ਹੀ ਅਦਾਤਲ ਤੋਂ ਪ੍ਰੌਡੇਕਸ਼ਨ ਵਾਰੰਟ ਲੈ ਕੇ ਮੁਲਜ਼ਮ ਨੂੰ ਥਾਣਾ ਸੁਭਾਨਪੁਰ ਲਿਆਂਦਾ ਜਾਵੇਗਾ ।


KamalJeet Singh

Content Editor

Related News