ਇਨਸਾਨੀਅਤ ਸ਼ਰਮਸਾਰ: 14 ਮਹੀਨੇ ਦੇ ਬੱਚੇ ਸਣੇ ਪਿਤਾ ’ਤੇ ਹਮਲਾ, ਕੀਤਾ ਲਹੂ-ਲੁਹਾਨ
Friday, Jan 24, 2025 - 11:38 AM (IST)
ਜਲੰਧਰ (ਸ਼ੋਰੀ)- ਮਾਮੂਲੀ ਗੱਲ ਨੂੰ ਲੈ ਕੇ ਕੁਝ ਲੋਕ ਆਪਣੇ ਵਿਰੋਧੀਆਂ ’ਤੇ ਹਮਲਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਇਸੇ ਤਰ੍ਹਾਂ ਦਾ ਇਕ ਮਾਮਲਾ ਨੇੜਲੇ ਪਿੰਡ ਸੰਗਲ ਸੋਹਲ, ਜੋਕਿ ਕਪੂਰਥਲਾ ਰੋਡ ਨੇੜੇ ਹੈ, ਦੇ ਇਕ ਵਿਅਕਤੀ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਕਰਦੇ ਹੋਏ ਆਪਣੀ ਦੁਸ਼ਮਣੀ ਕੱਢਣ ਲਈ ਇਕ ਪਿਤਾ ’ਤੇ ਹਮਲਾ ਕਰਨ ਤੋਂ ਬਾਅਦ ਉਸ ਦੇ ਮੋਢੇ ’ਤੇ ਚੁੱਕੇ ਉਸ ਦੇ 14 ਮਹੀਨੇ ਦੇ ਬੱਚੇ ਦੇ ਸਿਰ ’ਤੇ ਵੀ ਇੱਟਾਂ ਨਾਲ ਹਮਲਾ ਕਰਕੇ ਦੋਵੇਂ ਪਿਤਾ-ਪੁੱਤਰ ਨੂੰ ਲਹੂ-ਲੁਹਾਨ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਸ਼ਹੀਦ 'ਅਗਨੀਵੀਰ' ਲਵਪ੍ਰੀਤ ਸਿੰਘ ਦੇ ਪਰਿਵਾਰ ਲਈ ਪੰਜਾਬ ਸਰਕਾਰ ਦਾ ਅਹਿਮ ਐਲਾਨ
ਉਨ੍ਹਾਂ ਨੇ ਆਪਣੀ ਐੱਮ. ਐੱਲ. ਆਰ. ਕਟਵਾਉਣ ਤੋਂ ਬਾਅਦ ਥਾਣਾ ਮਕਸੂਦਾਂ ਨੂੰ ਸੂਚਿਤ ਕੀਤਾ। ਜ਼ਖ਼ਮੀ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਆਪਣੇ 14 ਮਹੀਨੇ ਦੇ ਅਫ਼ਤਾਰ ਨਾਲ ਘਰ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੇ ਪਰਿਵਾਰਕ ਵਿਅਕਤੀ ਨੇ ਘੁਰਣ ਦੇ ਦੋਸ਼ ਲਾ ਕੇ ਉਸ ਨਾਲ ਝਗੜਾ ਕੀਤਾ। ਦੇਖਦੇ ਹੀ ਦੇਖਦੇ ਉਸ ’ਤੇ ਇੱਟਾਂ ਮਾਰ ਕੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : UK ਜਾਂਦੇ ਜਹਾਜ਼ 'ਚ ਕੁੱਲ੍ਹੜ ਪਿੱਜ਼ਾ ਕੱਪਲ ਨਾਲ ਹੋਇਆ ਕੁਝ ਅਜਿਹਾ, ਵੀਡੀਓ ਹੋ ਗਈ ਵਾਇਰਲ
ਪੂਰੇ ਮਾਮਲੇ ਦੀ ਵੀਡੀਓ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਹੁਣ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਕਿ ਉਹ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਨਾ ਕਰਵਾਉਣ। ਕੱਲ ਨੂੰ ਉਸ ਦੇ ਪਰਿਵਾਰ ਜਾਂ ਫਿਰ ਉਸ ’ਤੇ ਹਮਲਾ ਹੁੰਦਾ ਹੈ ਤਾਂ ਹਮਲਾ ਕਰਨ ਵਾਲੇ ਮੁਲਜ਼ਮ ਅਤੇ ਉਸ ਦਾ ਪਰਿਵਾਰ ਇਸ ਦਾ ਜ਼ਿੰਮੇਵਾਰ ਹੋਵੇਗਾ।
ਇਹ ਵੀ ਪੜ੍ਹੋ : ਵਾਹਨ ਚਾਲਕ ਹੋ ਜਾਣ ਸਾਵਧਾਨ ! ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e