NRI ਭਰਾਵਾਂ ਨੇ ਵਿਦੇਸ਼ ਤੋਂ ਪਰਤੇ ਡਾਕਟਰ ’ਤੇ ਲਗਾਏ ਸ਼ਹਿਜ਼ਾਦ ਭੱਟੀ ਤੋਂ ਹਮਲਾ ਕਰਵਾਉਣ ਦੇ ਦੋਸ਼

Thursday, Jun 26, 2025 - 04:00 PM (IST)

NRI ਭਰਾਵਾਂ ਨੇ ਵਿਦੇਸ਼ ਤੋਂ ਪਰਤੇ ਡਾਕਟਰ ’ਤੇ ਲਗਾਏ ਸ਼ਹਿਜ਼ਾਦ ਭੱਟੀ ਤੋਂ ਹਮਲਾ ਕਰਵਾਉਣ ਦੇ ਦੋਸ਼

ਜਲੰਧਰ (ਵਰੁਣ)–ਨਿਊ ਅਮਰ ਨਗਰ ਵਿਚ ਪੁਰਤਗਾਲ ਰਹਿੰਦੇ ਭਰਾਵਾਂ ਦੇ ਘਰ ਵਿਚ ਹੋਈ ਤਾਬੜਤੋੜ ਫਾਇਰਿੰਗ ਵਿਚ ਪੀੜਤ ਧਿਰ ਨੇ ਇਕ ਡਾਕਟਰ ’ਤੇ ਦੋਸ਼ ਲਗਾਏ ਹਨ। ਇਹ ਡਾਕਟਰ ਵਿਦੇਸ਼ ਤੋਂ ਵਾਪਸ ਆਇਆ ਹੈ, ਜਿਸ ’ਤੇ ਉਨ੍ਹਾਂ ਨੇ ਦੋਸ਼ ਲਗਾਏ ਕਿ ਉਸੇ ਡਾਕਟਰ ਨੇ ਉਨ੍ਹਾਂ ਦੇ ਘਰ ’ਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਤੋਂ ਗੋਲ਼ੀਆਂ ਚਲਵਾਈਆਂ ਸਨ। ਓਧਰ ਪੁਲਸ ਨੇ ਡਾਕਟਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਪਰ ਪੁੱਛਗਿੱਛ ਵਿਚ ਹੁਣ ਪੁਲਸ ਦੀ ਇਕ ਟੀਮ ਦਾ ਜਾਂਚ ਬਿੰਦੂ ਹੋਰ ਵਧ ਗਿਆ ਹੈ।

ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ ਵੱਡੀ ਰਾਹਤ

ਸੂਤਰਾਂ ਦੀ ਮੰਨੀਏ ਤਾਂ ਡਾਕਟਰ ਨੂੰ ਇਨ੍ਹਾਂ ਹੀ ਭਰਾਵਾਂ ਨੇ ਵਿਦੇਸ਼ ਭੇਜਣ ਵਿਚ ਮਦਦ ਕੀਤੀ ਸੀ, ਜਿਸ ਤੋਂ ਬਾਅਦ ਕੰਮ ਪੂਰਾ ਨਾ ਕਰਨ ’ਤੇ ਡਾਕਟਰ ਵਾਪਸ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ, ਹਾਲਾਂਕਿ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਪਰ ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਜਦੋਂ ਡਾਕਟਰ ਤੋਂ ਪੁੱਛਗਿੱਛ ਕੀਤੀ ਤਾਂ ਐੱਨ. ਆਰ. ਆਈ. ਭਰਾਵਾਂ ਵੱਲੋਂ ਲਗਾਏ ਗਏ ਦੋਸ਼ ਝੂਠੇ ਸਾਬਿਤ ਹੋਏ।

ਇਹ ਵੀ ਪੜ੍ਹੋ: Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਮੌਤ

ਪੁਲਸ ਦੀ ਇਕ ਟੀਮ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਐੱਨ. ਆਰ. ਆਈ. ਭਰਾਵਾਂ ਨੇ ਡਾਕਟਰ ’ਤੇ ਹੀ ਅਜਿਹੇ ਦੋਸ਼ ਕਿਉਂ ਲਗਾਏ। ਉਥੇ ਹੀ ਚਰਚਾ ਹੈ ਕਿ ਇਸ ਹਮਲੇ ਨੂੰ ਲੈ ਕੇ ਕਿਤੇ ਮਾਸਟਰਮਾਈਂਡ ਕੋਈ ਆਪਣਾ ਵੀ ਨਿਕਲ ਸਕਦਾ ਹੈ। ਓਧਰ ਸੂਤਰਾਂ ਨੇ ਦਾਅਵਾ ਕੀਤਾ ਕਿ ਸ਼ੂਟਰਜ਼ ਦੇ ਕੁਝ ਇਨਪੁੱਟ ਮਿਲੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਕਮਿਸ਼ਨਰੇਟ ਪੁਲਸ ਨੇ ਬੁੱਧਵਾਰ ਨੂੰ ਕਈ ਥਾਵਾਂ ’ਤੇ ਰੇਡ ਕੀਤੀ, ਜਦਕਿ ਕਈ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਓਧਰ ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਡਾਕਟਰ ਤੋਂ ਪੁੱਛਗਿੱਛ ਵਿਚ ਦੋਸ਼ਾਂ ਦੀ ਕੋਈ ਸੱਚਾਈ ਸਾਹਮਣੇ ਨਹੀਂ ਆਈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ ਪਿੰਡਾਂ ਨਾਲ ਟੁੱਟਿਆ ਸੰਪਰਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News