ਕਰਜ਼ਾ ਮੁਆਫੀ ਲਈ ਕਿਸਾਨ ਯੂਨੀਅਨ 25 ਤੋਂ ਦੇਵੇਗੀ ਧਰਨਾ
Saturday, Sep 07, 2019 - 01:50 PM (IST)

ਜਾਡਲਾ (ਜਸਵਿੰਦਰ ਔਜਲਾ)— ਕਰਜ਼ਾ ਮੁਆਫੀ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਸੁਰਿੰਦਰ ਸਿੰਘ ਬੈਂਸ ਜ਼ਿਲਾ ਪ੍ਰਧਾਨ ਅਤੇ ਹਰਮੇਸ਼ ਸਿੰਘ ਢੇਸੀ ਦੀ ਅਗਵਾਈ ਵਿਚ ਪਿੰਡ ਨਾਈ ਮਜਾਰਾ ਵਿਖੇ ਹੋਈ। ਮੀਟਿੰਗ 'ਚ ਇਲਾਕੇ ਭਰ ਦੇ ਕਿਸਾਨਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਬੈਂਸ ਅਤੇ ਢੇਸੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵੋਟਾਂ ਸਮੇਂ ਜੋ ਕਿਸਾਨਾਂ ਨਾਲ ਪੂਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ। ਇਸ ਰੋਸ ਨੂੰ ਲੈ ਕੇ ਇਲਾਕੇ ਦੇ ਕਿਸਾਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਇਸ ਰੋਸ 'ਚ 25 ਤੋਂ 27 ਸਤੰਬਰ ਤੱਕ ਰਾਤ-ਦਿਨ ਸਰਕਾਰ ਖਿਲਾਫ ਧਰਨੇ ਦਿੱਤੇ ਜਾਣਗੇ। ਕਿਸਾਨਾਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਮੈਂਬਰਸ਼ਿਪ ਦੀਆਂ ਕਾਪੀਆਂ ਵੀ ਦਿੱਤੀਆਂ ਗਈਆਂ। ਮੀਟਿੰਗ ਵਿਚ ਰਾਮਜੀ ਦਾਸ ਸਨਾਵਾ, ਰਾਵਲ ਸਿੰਘ ਔਜਲਾ, ਰਘਵੀਰ ਸਿੰਘ ਔਜਲਾ, ਸੋਹਣ ਸਿੰਘ, ਰਾਣਾ ਸਿੰਘ, ਰਘਵੀਰ ਸਿੰਘ ਬੀਰਾ, ਜਸਵੰਤ ਸਿੰਘ, ਸੀਸ ਸਿੰਘ ਤੇ ਨਾਜਰ ਸਿੰਘ ਆਦਿ ਹਾਜ਼ਰ ਸਨ।